ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਮੇਦਵੇਦੇਵ ਮਾਲੋ...

    ਮੇਦਵੇਦੇਵ ਮਾਲੋਰਕੋ ਓਪਨ ਦੇ ਫਾਈਨਲ ’ਚ ਪਹੁੰਚੇ

    ਫਾਈਨਲ ’ਚ ਸਾਹਮਣਾ ਅਮਰੀਕਾ ਦੇ ਸੈਮ ਕਵੇਰੀ ਨਾਲ ਹੋਵੇਗਾ | Medvedev

    ਮਾਲੋਰਕਾ (ਸਪੇਨ)। ਟਾਪ ਸੀਡ ਰੂਸ ਦੇ ਡੇਨਿਲ ਮੇਦਵੇਦੇਵ ਨੇ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਨੂੰ ਹਰਾ ਕੇ ਮਾਲੋਰਕਾ ਓਪਨ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ ਵਿਸ਼ਵ ’ਚ ਨੰਬਰ-2 ਖਿਡਾਰੀ ਮੇਦਵੇਦੇਵ ਨੇ ਬੁਸਤਾ ਨੂੰ ਸੈਮੀਫਾਈਨਲ ਮੁਕਾਬਲੇ ’ਚ 3-6, 6-3, 6-2 ਨਾਲ ਹਰਾਇਆ ਫਾਈਨਲ ’ਚ ਉਸ ਦਾ ਸਾਹਮਣਾ ਅਮਰੀਕਾ ਦੇ ਸੈਮ ਕਵੇਰੀ ਨਾਲ ਹੋਵੇਗਾ। ਮੇਦੇਵੇਦੇਵ ਨੇ ਆਪਣੇ 10 ਏਟੀਪੀ ਟੂਰ ਟਰਾਫ਼ੀ ਹਾਰਡ ਕੋਰਟ ’ਚ ਜਿੱਤੀ ਹੈ ਤੇ ਉਨ੍ਹਾਂ ਕੋਲ ਗ੍ਰਾਸ ਕੋਰਟ ’ਚ ਪਹਿਲੀ ਵਾਰ ਖਿਤਾਬ ਜਿੱਤਣ ਦਾ ਮੌਕਾ ਰਹੇਗਾ। (Medvedev)

    33 ਸਾਲਾ ਕਵੇਰੀ ਨੇ ਇੱਕ ਹੋਰ ਸੈਮੀਫਾਈਨਲ ਮੁਕਾਬਲੇ ’ਚ ਫਰਾਂਸ ਦੇ ਏਡਰੀਅਨ ਮਾਨਾਰੀਨੋ ਨੂੰ 6-4,6-3 ਨਾਲ ਹਰਾਇਆ ਮੇਦਵੇਦੇਵ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਗ੍ਰਾਸ ’ਤੇ ਚੰਗਾ ਖੇਡ ਸਕਦਾ ਹਾਂ ਮੰਦਭਾਗਾ ਸਾਡੇ ਕੋਲ ਜ਼ਿਆਦਾ ਟੂਰਨਾਮੈਂਟ ਨਹੀਂ ਹਨ ਤੇ ਇੱਕ ਟੇਟੀਪੀ 500 ਤੇ ਇੱਕ ਗਰੈਂਡ ਸਲੈਮ ਹੈ ਜੇਕਰ ਮੈਂ ਆਪਣਾ ਪਹਿਲਾ ਗ੍ਰਾਸ ਖਿਤਾਬ ਜਿੱਤ ਜਾਂਦਾ ਹਾਂ ਤਾਂ ਇਹ ਵਿਸ਼ੇਸ਼ ਅਹਿਸਾਸ ਹੋਵੇਗਾ। (Medvedev)