ਕੇਜਰੀਵਾਲ ਸਰਕਾਰ ਨੇ ਲੋੜ ਤੋਂ ਵੱਧ 4 ਗੁਣਾ ਮੰਗੀ ਸੀ ਆਕਸੀਜਨ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ’ਚ ਦਿੱਲੀ ਸਮੇਤ ਹੋਰ ਸੂਬਿਆਂ ਦੇ ਇਲਾਕਿਆਂ ’ਚ ਆਕਸੀਜਨ ਦਾ ਸੰਕਟ ਹੋ ਗਿਆ ਸੀ ਅੱਜ ਆਕਸੀਜਨ ਸੰਕਟ ਸਬੰਧੀ ਸੁਪਰੀਮ ਕੋਰਟ ਦੀ ਆਡੀਟ ਪੈਨਲ ਦੀ ਰਿਪੋਰਟ ’ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਆਕਸੀਜਨ ਆਡੀਟ ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਦੂਜੀ ਲਹਿਰ ਦੌਰਾਨ ਦਿੱਲੀ ਸਰਕਾਰ ਨੇ ਜ਼ਰੂਰਤ ਤੋਂ ਚਾਰ ਗੁਣਾ ਵੱਧ ਆਕਸੀਜਨ ਦੀ ਮੰਗ ਕੀਤੀ ਸੀ ਪੈੱਨਲ ਰਿਪੋਰਟ ਅਨੁਸਾਰ, ਦਿੱਲੀ ਨੂੰ ਉਸ ਸਮੇਂ ਕਰੀਬ 300 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਸੀ, ਪਰ ਦਿੱਲੀ ਸਰਕਾਰ ਨੇ ਮੰਗ ਵਧਾ ਕੇ 1200 ਮੀਟ੍ਰਿਕ ਟਨ ਕਰ ਦਿੱਤੀ ਸੀ।
ਦਿੱਲੀ ਦੀ ਵਜ੍ਹਾ ਨਾਲ ਹੋਰ ਸੂਬਿਆਂ ’ਚ ਹੋਈ ਮੁਸ਼ਕਲ
ਰਿਪੋਰਟ ’ਚ ਅੱਗੇ ਕਿਹਾ ਕਿ ਦਿੱਲੀ ਦੀ ਵਧੇਰੇ ਮੰਗ ਕਾਰਨ 12 ਹੋਰ ਸੂਬਿਆਂ ਨੂੰ ਜੀਵਨ ਰੱਖਿਅਕ ਆਕਸੀਜਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹੋਰ ਸੂਬਿਆਂ ਦੀ ਸਪਲਾਈ ਦਿੱਲੀ ਵੱਲ ਮੋੜ ਦਿੱਤੀ ਗਈ ਸੀ।
ਰਿਪੋਰਟ ਤੋਂ ਬਾਅਦ ਸਿਆਸਤ ਸ਼ੁਰੂ
ਰਿਪੋਰਟ ਤੋਂ ਬਾਅਦ ਸਿਆਸਤ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ ਕੇਂਦਰੀ ਮੰਤਰੀ ਜਾਵੜੇਕਰ ਨੇ ਟਵੀਟ ਕਰਕੇ ਲਿਖਿਆ ਕਿ ਆਕਸੀਜਨ ਦੀ ਮੰਗ ਜਿੰਨੀ ਸੀ ਉਸ ਤੋਂ ਚਾਰ ਗੁਣਾ ਵੱਧ ਕੀਤੀ ਤੇ ਬਾਕੀ ਸੂਬਿਆਂ ਨੂੰ ਉਸ ਦਾ ਨੁਕਸਾਨ ਉਠਾਉਣਾ ਪਿਆ, ਰੌਲਾ ਪਾਉਣਾ ਦਿੱਲੀ ਸਰਕਾਰ ਤੋਂ ਸਿੱਖੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।