ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਔਖੇ ਹੋਏ ਕਿਸਾਨਾਂ ਨੇ ਗਰਿੱਡ ਘੇਰਿਆ

ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਔਖੇ ਹੋਏ ਕਿਸਾਨਾਂ ਨੇ ਗਰਿੱਡ ਘੇਰਿਆ

 ਦਿੜ੍ਹਬਾ ਮੰਡੀ,ਪਰਵੀਨ ਗਰਗ। ਝੋਨੇ ਦੀ ਸੀਜ਼ਨ ਵਿੱਚ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਨਾ ਦੇਣ ਕਰਕੇ ਕਿਸਾਨਾਂ ਵੱਲੋਂ ਦਿੜ੍ਹਬਾ ਗਰਿੱਡ ਘੇਰਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ਧਰਨਾ ਲਾ ਕੇ ਕਿਸਾਨਾਂ ਵੱਲੋਂ ਸਰਕਾਰ ਅਤੇ ਪਾਵਰਕਾਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵਲੋ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕਿਹਾ ਸੀ ਪਰ ਇਸ ਸਮੇਂ 3 ਤੋਂ 4 ਘੰਟੇ ਹੀ ਬਿਜਲੀ ਛੱਡੀ ਜਾ ਰਹੀ ਹੈ।

ਇਸ ਸਪਲਾਈ ਦੌਰਾਨ ਵੀ ਕਈ ਕੱਟ ਲਾਏ ਜਾਂਦੇ ਹਨ। ਕਿਸਾਨ ਪਾਣੀ ਨਾਲ ਹੋਣ ਕਰਕੇ ਝੋਨਾ ਨਾ ਲਾਉਣ ਜਾਣ ਤੋਂ ਪਰੇਸ਼ਾਨ ਹਨ। ਇੱਕ ਪਾਸੇ ਮਾਨਸੂਨ ਦੇ ਲੇਟ ਹੋਣ ਕਾਰਨ ਬਾਰਿਸ਼ ਨਹੀਂ ਪੈ ਰਹੀ ਦੂਜੇ ਪਾਸੇ ਬਿਜਲੀ ਦੇ ਕੱਟ ਵੱਧ ਰਹੇ ਹਨ। ਜਦੋਂ ਵੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਗਲਬਾਤ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਪਾਵਰ ਕੱਟ ਹੋਣ ਦਾ ਜਵਾਬ ਹੀ ਮਿਲਦਾ ਹੈ ਇੱਕ ਪਾਸੇ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਰੌਲਾ ਪਾ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਬਣਦੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਪਾਵਰਕਾਮ ਸਰਕਾਰ ਵਲੋਂ ਦਿੱਤੇ ਬਿਆਨ ਦੇ ਅਨੁਸਾਰ 8 ਘੰਟੇ ਬਿਜਲੀ ਸਪਲਾਈ ਦੇਵੇ। ਦਿੜ੍ਹਬਾ ਦੇ ਐਸਡੀਓ ਸ਼ਹਿਰੀ ਰੋਹਿਤ ਗੁਪਤਾ ਅਤੇ ਦਿਹਾਤੀ ਨਰੇਸ਼ ਕੁਮਾਰ ਵੱਲੋਂ ਬਿਜਲੀ ਸਪਲਾਈ ਸਹੀ ਦਿੱਤੇ ਜਾਣ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰਕੇ ਘਿਰਾਓ ਹਟਾਇਆ ਗਿਆ ਉਸ ਨੇ ਕਿਹਾ ਕਿ ਉਸ ਵੱਲੋਂ ਬਿਜਲੀ ਪੰਜਾਬ ਅੰਦਰ ਬਿਜਲੀ ਸਪਲਾਈ ਸੰਕਟ ਕੁਝ ਦਿਨਾਂ ਤੋਂ ਚੱਲ ਰਿਹਾ ਪਰ ਜਲਦੀ ਹੀ ਇਸ ਨੂੰ ਹੱਲ ਕਰ ਲਿਆ ਜਾਵੇਗਾ ਅਤੇ ਖੇਤੀ ਮੋਟਰਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇਸ ਮੌਕੇ ਮਲਕੀਤ ਸਿੰਘ ਤੂਰਬੰਜਾਰਾ, ਹਰਬੰਸ ਸਿੰਘ ਦਿੜ੍ਹਬਾ, ਧੰਨਾ ਸਿੰਘ, ਪਰਗਟ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।