ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਰਜਨੀਸ਼ ਰਵੀ, ਜਲਾਲਾਬਾਦ । ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸਾਧ-ਸੰਗਤ ਬਲਾਕ ਜਲਾਲਾਬਾਦ ਦੇ ਪਿੰਡ ਕਾਹਨੇ ਵਾਲਾ ਦੀ ਸਾਧ-ਸੰਗਤ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਕੋਵਿਡ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਪਿੰਡ ਕਾਹਾਨੇ ਵਾਲਾ ਵਿਖੇ ਹੋਏ ਇੱਕ ਸਾਦੇ ਪਰ ਪ੍ਰਭਾਵਸਾਲੀ ਸਮਾਗਮ ਵਿਚ ਰਾਸ਼ਨ ਵੰਡਿਆ ਗਿਆ।
ਰਾਸ਼ਨ ਵੰਡਣ ਮੌਕੇ 45 ਮੈਂਬਰ ਗੁਰਦੀਪ ਸਿੰਘ ਇੰਸਾਂ, ਜ਼ਿਲ੍ਹਾ 25 ਮੈਂਬਰ ਸੁਭਾਸ਼ ਛਾਬੜਾ, ਜਿਲ੍ਹਾ 25ਮੈਂਬਰ ਸੁਭਾਸ਼ ਸੁਖੀਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ਬਲਾਕ ਦੇ ਜੁੰਮੇਵਾਰਾਂ ਨਾਲ ਮਿਲ ਕੇ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਸੋਈ ਅਤੇ ਗਰਾਮ ਪੰਚਾਇਤ ਦੇ ਮੈਂਬਰਾਂ ਵੱਲੋਂ ਰਾਸ਼ਨ ਵੰਡਿਆ ਗਿਆ। ਇਸ ਸਬੰਧੀ 45 ਮੈਂਬਰ ਗੁਰਦੀਪ ਸਿੰਘ ਪਟਵਾਰੀ ਜ਼ਿਲ੍ਹਾ 25 ਮੈਂਬਰ ਸੁਭਾਸ਼ ਛਾਬੜਾ ਅਤੇ ਜਿਲ੍ਹਾ 25 ਮੈਂਬਰ ਸੁਭਾਸ਼ ਸੁਖੀਜਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਉਹਨਾਂ ਵੱਲੋਂ ਚਲਾਏ ਗਏ 135 ਮਾਨਵਤਾ ਭਲਾਈ ਕਾਰਜਾਂ ਤਹਿਤ ਅੱਜ ਗ੍ਰਾਮ ਪੰਚਾਇਤ ਕਹਾਨੇ ਦੇ ਸਹਿਯੋਗ ਨਾਲ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ 10 ਜਰੂਰਤਮੰਦ ਪਰਿਵਾਰਾ ਨੂੰ ਰਾਸ਼ਨ ਵੰਡਿਆ ਗਿਆ ।
ਇਸ ਮੌਕੇ ਸੰਬੋਧਨ ਕਰਦਿਆਂ ਪਿੰਡ ਦੇ ਸਰਪੰਚ ਸੰਜੀਵ ਸੋਈ ਨੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜ ਕਰਦਿਆਂ ਸਮਾਜ ਸੇਵਾ ਦਾ ਬੇਮਿਸਾਲ ਕੰਮ ਕੀਤਾ ਹੈ । ਉਨ੍ਹਾਂ ਅੱਗੇ ਕਿਹਾ ਕਿ ਸਾਧ-ਸੰਗਤ ਪਿੰਡ ਕਾਹਨੇਵਾਲਾ ਗਰਾਮ ਪੰਚਾਇਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਹੈ ਅਤੇ ਸਾਧ-ਸੰਗਤ ਦੇ ਸਹਿਯੋਗ ਨਾਲ ਪਿੰਡ ’ਚ ਮਾਨਵਤਾ ਭਲਾਈ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਸਿਡਾਨਾ, ਉਡੀਕ ਚੰਦ ਹਾਂਡਾ, ਬਿੱਟੂ ਰਹੇਜ਼ਾ, ਵਿੱਕੀ ਮੱਕੜ , ਸੁਖਚੈਨ ਹਾਂਡਾ, ਰਜੀਵ ਸੋਈ, ਡਾ. ਗੁਰਜੀਤ, ਬਿੰਦਰਪਾਲ ਗੁਲਸ਼ਨ ਹਾਂਡਾ, ਜਨਕ ਰਾਜ ਦੂਮੜਾ, ਇੰਦਰਜੀਤ, ਅਮਨਦੀਪ ਹੈਪੀ, ਕਰਮਜੀਤ ਗਗਨਦੀਪ ਹਾਂਡਾ, ਅਸ਼ਵਨੀ ਸ਼ਰਮਾ, ਲਵਿਸ਼, ਅਨਮੋਲ, ਹੈਪੀ ਹਾਂਡਾ, ਜਤਿੰਦਰ ਹਾਂਡਾ, ਲਖਮੀਰ ਸਿੰਘ ਮੈਂਬਰ ਪੰਚਾਇਤ, ਰਾਜ ਕੁਮਾਰ ਸਾਬਕਾ ਸਰਪੰਚ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਭੈਣ ਸਿਮਰਨ ਸੋਈ, ਕਾਂਤਾ ਇੰਸਾਂ, ਸ਼ੀਲਾ ਇੰਸਾਂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।