ਸ਼ਸ਼ੋਪੰਜ ’ਚ ਰੂਸ-ਅਮਰੀਕੀ ਰਿਸ਼ਤਾ

ਸ਼ਸ਼ੋਪੰਜ ’ਚ ਰੂਸ-ਅਮਰੀਕੀ ਰਿਸ਼ਤਾ

ਸਵਿਟਰਜਰਲੈਂਡ ਦੇ ਇਤਿਹਾਸਿਕ ਸ਼ਹਿਰ ਜਨੇਵਾ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦਰਮਿਆਨ ਰੱਖੇ ਸੰਮੇਲਨ ਬੈਠਕ ਨੂੰ ਆਲਮੀ ਅਮਨ ਤੇ ਸਥਿਰਤਾ ਦੇ ਪੱਖੋਂ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਓਪਨ ਸਕਾਈ ਟੀਟੀ ’ਚੋਂ ਰੂਸ ਦੀ ਵਾਪਸੀ ਦੇ ਐਲਾਨ ਦੇ ਸਿਰਫ ਡੇਢ ਹਫਤੇ ਦੇ ਅੰਦਰ ਦੋਵਾਂ ਮਹਾਸ਼ਕਤੀਆਂ ਦਰਮਿਆਨ ਹੋਣ ਵਾਲੀ ਇਸ ਸੁਪਰੀਮ ਬੈਠਕ ’ਤੇ ਚੀਨ ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਦੀ ਨਿਗ੍ਹਾ ਲੱਗੀ ਹੋਈ ਸੀ

ਹਾਲਾਂਕਿ ਬੈਠਕ ਦਾ ਆਖਰੀ ਸਿੱਟਾ ਕੋਈ ਬਹੁਤ ਚੀਜ਼ਾਂ ਸਾਹਮਣੇ ਲੈ ਕੇ ਨਹੀਂ ਆਇਆ ਹਨ, ਪਰ ਇਨ੍ਹਾ ਇਰਾਦਿਆਂ ਦੇ ਸਮਾਚਾਰ ਜ਼ਰੂਰ ਆ ਰਹੇ ਹਨ ਕਿ ਦੋਵੇਂ ਮਹਾਸ਼ਕਤੀਆਂ ਰੁਕੀ ਹੋਈ ਪਰਮਾਣੂ ਗੱਲਬਾਤ ਸ਼ੁੁਰੂ ਕਰਨ ਤੇ ਰਾਜਦੂਤਾਂ ਨੂੰ ਬਹਾਲ ਕਰਨ ’ਤੇ ਸਹਿਮਤ ਹੋ ਗਈਆਂ ਹਨ ਕੁਲ ਮਿਲਾ ਕੇ ਕਹੀਏ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਠੰਢੀ ਜੰਗ ਦੇ ਸਮੇਂ ਦੀ ਰਿਸ਼ਤਿਆਂ ’ਤੇ ਜੰਮੀ ਹੋਈ ਬਰਫ ਦੇ ਪਿਘਲਣ ਦੀ ਉਮੀਦ ਵੱਧੀ ਹੈ ਬੈਠਕ ਦੇ ਦੌਰਾਨ ਦੋਵਾਂ ਆਗੂਆਂ ਦੇ ਵਿੱਚ ਸਹਿਮਤੀ ਤੇ ਅਸਹਿਮਤੀ ਦੇ ਕਈ ਬਿੰਦੂਆਂ ’ਤੇ ਚਰਚਾ ਹੋਈ ਦੋਵਾਂ ਆਗੂਆ ਨੇ ਗੱਲਬਾਤ ਨੂੰ ‘ਰਚਨਾਤਮਕ’ ਤੇ ‘ਸਕਾਰਾਤਮਕ’ ਦੱਸਿਆ ਹੈ

ਪਰ ਬੈਕ-ਟੂ-ਬੈਕ ਰਿਪੋਰਟਰ ਪ੍ਰੋਗਰਾਮਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵਾਂ ਮਹਾਸ਼ਕਤੀਆਂ ਮਨੁੱਖੀ ਅਧਿਕਾਰਾਂ, ਸਾਈਬਰ ਹਮਲਾ ਤੇ ਯੂਕਰੇਨ ਸਬੰਧੀ ਹੁਣ ਵੀ ਸ਼ਸ਼ੋਪੰਜ ’ਚ ਹਨ ਇਹ ਉਲਝਣ ਗੱਲਬਾਤ ਦੇ ਦੌਰਾਨ ਕਿਸੇ ਮਸਲੇ ਜਾਂ ਬਿੰਦੂ ਨੂੰ ਲੈ ਕੇ ਪੈਦਾ ਹੋਈ ਹੋਵੇ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਉਡੀਕੀ ਜਾ ਰਹੀ ਗੱਲਬਾਤ ਤੋਂ ਪਹਿਲਾਂ ਗੱਲਬਾਤ ਦੇ ਏਜੰਡੇ ’ਤੇ ਦੋਵਾਂ ਹੀ ਪਾਰਟੀਆਂ ਨੇ ਭਰਪੂਰ ਹੋਮਵਰਕ ਕੀਤਾ ਹੋਵੇਗਾ ਤੇ ਪੂਰੀ ਤਿਆਰੀ ਦੇ ਬਾਅਦ ਦੋਵੇ ਪਾਰਟੀਆਂ ਗੱਲਬਾਤ ਦੇ ਲਈ ਰਾਜ਼ੀ ਹੋਈਆਂ ਹੋਣਗੀਆਂ

ਉਦੋਂ ਵਿਵਾਦ ਦੇ ਮਹੱਤਵਪੂਰਨ ਬਿੰਦੂਆਂ?’ਤੇ ਉਲਝਣ ਕਿਉਂ

ਦਰਅਸਲ, ਪੁਤਿਨ-ਬਾਇਡੇਨ ਸ਼ਿਖਰ ਬੈਠਕ ਉਸ ਸਮੇਂ ’ਚ ਹੋਈ ਹੈ, ਜਦੋਂਕਿ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਖਰਾਬ ਦੌਰ ’ਚੋਂ ਲੰਘ ਰਹੇ ਹਨ ਪਿਛਲੇ ਚਾਰ ਮਹੀਨਿਆਂ ’ਚ ਦੋਵਾਂ?ਪਾਰਟੀਆਂ ਨੇ ਇੱਕ-ਦੂਜੇ ਦੇ ਖਿਲਾਫ ਤਿੱਖੀ ਬਿਆਨਬਾਜੀ ਕੀਤੀ ਹੈ ਬਾਇਡੇਨ ਨੇ ਪੁਤਿਨ ਨੂੰ ਕਾਤਲ ਤੱਕ ਆਖ ਦਿੱਤਾ ਸੀ ਬਾਇਡੇਨ ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਵਿਵਾਦ ਏਨਾਂ ਵਧ ਗਿਆ ਸੀ ਕਿ ਰੂਸ ਨੇ ਅਮਰੀਕਾ ’ਚ ਮੌਜੂਦ ਰਾਜਦੂਤ ਨੂੰ?ਵਾਪਸ ਬੁਲਾ ਲਿਆ ਸੀ

ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਬਾਇਡੇਨ ਨੇ ਪੁਤਿਨ ਨੂੰ ਕਾਲ ਕੀਤੀ ਸੀ ਉਸ ਸਮੇਂ ਵੀ ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਅਮਰੀਕੀ ਚੋਣਾਂ ’ਚ ਰੂਸੀ ਦਖਲ ਦੇ ਸਬੂਤ ਮਿਲਦੇ ਹਨ, ਤਾਂ ਉਹ ਪੁਤਿਨ ਦੇ ਖਿਲਾਫ ਐਕਸ਼ਨ ਲੈਣਗੇ
ਜੀ-7 ਤੇ ਨਾਟੋ ਬੈਠਕਾਂ ਦੀ ਪਿਛੋਕੜ ’ਚ ਹੋਈ ਬਾਇਡਨ-ਪੁਤਿਨ ਸਿਖਰ ਗੱਲਬਾਤ ’ਤੇ ਕੁਝ ਧਾਰਨਾਵਾਂ ਵੀ ਬਰਾਬਰ ਰਿਹਾ ਗੱਲਬਾਤ ਤੋਂ ਪਹਿਲਾਂ ਹੀ ਬਾਇਡੇਨ ਆਖ ਚੁੱਕੇ ਸਨ ਕਿ ਕਈ ਖੇਤਰਾਂ ’ਚ ਅਸੀਂ ਅਸਹਿਮਤ ਹਾਂ, ਪਰ ਅਸੀਂ ਰੈਡਲਾਈਨ ਵਿਖਾਉਂਣ ਦੇ ਲਈ ਇੱਕ-ਦੂਜੇ ਨੂੰ ਮਿਲ ਰਹੇ ਹਾਂ ਇਹ ਸਾਡੇ ਤੇ ਦੁਨੀਆ ਦੇ ਹਿੱਤ ’ਚ ਹੈ

ਅਜਿਹੇ ਹਾਲਾਤਾਂ ਵਿੱਚ ਸਵਾਲ ਇਹ ਹੈ ਕਿ ਮਹਾਸ਼ਕਤੀਆਂ ਦੀ ਇਸ ਸੁਪਰੀਮ ਗੱਲਬਾਤ ਇੱਕ ਫਜ਼ੂਲ ਦੀ ਕਵਾਇਦ ਬਣਕੇ ਰਹਿ ਗਈ ਹੈ ਗੱਲਬਾਤ ਦੇ ਨਤੀਜੇ ਤਾਂ ਇਹੀ ਇਸ਼ਾਰਾ ਕਰ ਰਹੇ ਹਨ ਸੱਚ ਤਾਂ ਇਹ ਹੈ ਕਿ ਬਾਇਡੇਨ ਇਸ ਇਤਿਹਾਸੀਕ ਈਵੇਂਟ ਦੇ ਰਾਹੀਂ ਅਮਰੀਕੀ ਹਿੱਤ ਸਾਧਣਾ ਚਾਹੁੰਦੇ ਸਨ ਇਹ ਕਾਰਨ ਸੀ ਕਿ ਸਭਾ ’ਚ ਆਉਣ ਦੇ ਸਿਰਫ ਪੰਜ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਪੁਤਿਨ ਨੂੰ?ਸੱਦਾ ਭੇਜ ਕੇ ਗੱਲਬਾਤ ਦੇ ਲਈ ਸਹਿਮਤ ਕੀਤਾ ਹੁਣ ਸਵਾਲ ਇਹ ਹੈ ਕਿ ਉਹ ਹਿੱਤ ਕੀ ਸਨ ਅਤੇ ਉਨ੍ਹਾਂ?ਨੂੰ ਸਾਧਣ ’ਚ ਬਾਇਡੇਨ ਕਿੰਨੇ ਕੁ ਸਫਲ ਹੋਏ

ਦਰਅਸਲ, ਚੀਨ ਦਾ ਵਧਦਾ ਪ੍ਰਭਾਵ ਖੇਤਰ ਅਮਰੀਕੀ ਸ਼ਕਤੀ ਦੇ ਲਈ ਚੁਣੌਤੀ ਬਣਦਾ ਜਾ ਰਿਹਾ ਹੈ ਅਜਿਹੇ ਹਾਲਾਤਾਂ ’ਚ ਬਾਇਡੇਨ ਰੂਸ-ਅਮਰੀਕੀ ਰਿਸ਼ਤਿਆਂ ਨੂੰ ਲੀਹ ’ਤੇ ਲਿਆ ਕੇ ਇੱਕ ਪਾਸੇ ਚੀਨ ਨੂੰ ਕਾਂਊਟਰ ਕਰਨਾ ਚਾਹੁੰਦੇ ਹਨ, ਉਹ ਜਾਣਦੇ ਹਨ ਕਿ ਅੱਜ ਦੀ ਤਾਰੀਕ ’ਚ ਜੇਕਰ ਚੀਨ ’ਤੇ ਕੋਈ ਦਬਾਅ ਬਣਾ ਸਕਦਾ ਹੈ, ਤਾਂ ਉਹ ਰੂਸ ਹੀ ਹੈ ਇਸ ਲਈ ਜੇਕਰ ਅਮਰੀਕਾ ਤੇ ਰੂਸ ਜੁੜਦੇ ਹਨ, ਤਾਂ ਚੀਨ ’ਤੇ ਮਨੋਵਿਗਿਆਨਕ ਦਬਾਅ ਵਧੇਗਾ ਦੂਜੇ ਪਾਸੇ ਰੂਸੀ ਹਿੱਤ ਵੀ ਪੁਤਿਨ ਨੂੰ ਗੱਲਬਾਤ ਦੇ ਲਈ ਪ੍ਰੇਰਿਤ ਕਰ ਰਹੇ ਸਨ ਗੱਲਬਾਤ ਤੋਂ ਹਫਤਾ ਭਰ ਪਹਿਲਾਂ ਉਨ੍ਹਾਂ ਓਪਨ ਸਕਾਈ ਟੀਟੀ (ਅੋਐਸਟੀ) ਤੋਂ ਵੱਖ ਹੋਣ ਦਾ ਐਲਾਨ ਕਰਕੇ ਅਮਰੀਕੀ ਆਗੂਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇੰਨਾਂ ਹੀ ਨਹੀਂ ਨੈਟੋਂ ਬੈਠਕ ਤੋਂ ਬਾਅਦ ਵੀ ਰੂਸ ਵੱਲੋਂ ਕਾਫੀ ਆਸਾਨ ਪ੍ਰਤੀਕਿਰਿਆ ਆਈ ਸੀ

ਪੁਤਿਨ ਜਾਣਦੇ ਹਨ ਕਿ ਜੇਕਰ ਅਮਰੀਕਾ ਦੇ ਨਾਲ ਉਨ੍ਹਾਂ ਦੇ ਸਬੰਧ ਠੀਕ ਹੁੰਦੇ ਹਨ, ਤਾਂ ਉਨ੍ਹਾਂ ਨੂੰ ਚੀਨ ਦੀ ਜ਼ਰੂਰਤ ਨਹੀਂ ਰਹੇਗੀ ਪਰ ਪੁਤਿਨ ਗਲੋਬਲ ਰਾਜਨੀਤੀ ਦੇ ਪੁਰਾਣੇ ਤੇ ਤਜਰਬੇਕਾਰ ਖਿਡਾਰੀ ਹਨ ਉਹ ਸ਼ਾਇਦ ਹੀ ਚੀਨ ’ਤੇ ਦਬਾਅ ਪਾਉਣ ਨੂੰ ਸਹਿਮਤ ਹੋਣ ਦਰਅਸਲ, ਪੁਤਿਨ ਤੇ ਬਾਇਡੇਨ ਗੱਲਬਾਤ ਦੌਰਾਨ ਆਪਣੇ ਇਸੇ ਕੂਟਨੀਤਕ ਪ੍ਰਭਾਵ ਨੂੰ ਪੈਦਾ ਕਰਨਾ ਚਾਹੁੰਦੇ ਸਨ ਅਮਰੀਕਾ ਚੀਨ ਨੂੰ ਰੂਸ ਤੋਂ ਕਿਤੇ ਵੱਡੀ ਚੁਣੌਤੀ ਦੇ ਰੂਪ ’ਚ ਵੇਖ ਰਿਹਾ ਹੈ ਕੋਰੋਨਾ ਵਾਇਰਸ ਦੀ ਉਤਪਤੀ ਤੇ ਸਾਰੇ ਦੂਜੇ ਮਸਲਿਆਂ ’ਤੇ ਦੋਵਾਂ ਦੇ ਵਿੱਚ ਟਕਰਾਅ ਤੇ ਅਪਵਾਦ ਦੀ ਸਥਿਤੀ ਹੈ ਉਸ ਦੀ ਨਜ਼ਰ ’ਚ ਚੀਨ ਗਲੋਬਲ ਵਿਲੇਨ ਹੈ

ਕੋਰੋਨਾ ਵਾਇਰਸ ਦੇ ਸੰਕਰਮਣ ਦੇ ਲਈ ਵੀ ਉਹ ਲਗਾਤਾਰ ਚੀਨ ’ਤੇ ਦੋਸ਼ ਲਾ ਰਿਹਾ ਹੈ ਟਰੰਪ ਤੋਂ ਬਾਅਦ ਬਾਇਡੇਨ ਵੀ ਇੰਡੋ-ਪੈਸੀਫਿਕ ਤੇ ਦੱਖਣੀ ਚੀਨ ਸਾਗਰ ’ਚ ਡ੍ਰੇਗਨ ਦੇ ਵਧਦੇ ਪ੍ਰਭਾਵ ਨੂੰ?ਰੋਕਣ ਤੇ ਉਸ ’ਤੇ ਦਬਾਅ ਬਣਾਉਣ ਦੀ ਨੀਤੀ ’ਤੇ ਅੱਗੇ ਵੱਧ ਰਹੇ ਹਨ ਹਾਂਗਕਾਂਗ ਤੇ ਉਈਗਰ ਮੁਸਲਮਾਨਾਂ ਬਾਰੇ ਵੀ ਅਮਰੀਕਾ ਚੀਨ ਨੂੰ ਦੁਨੀਆ ’ਚ ਪਿੱਛੇ ਛੱਡਣਾ ਚਾਹੁੰਦਾ ਹੈ ਕਵਾਡ ਤੇ ਜੀ-7 ਦੀ ਕੁਝ ਸਮੇਂ ਪਹਿਲਾਂ ਹੋਈ ਬੈਠਕ ’ਚ ਵੀ ਚੀਨ ਦਾ ਦਬਦਬਾ ਰਿਹਾ ਅਜਿਹੇ ਸਮੇਂ ’ਚ ਦੋਵਾਂ ਆਗੂਆਂ ਦੀ ਇਸ ਮੁਲਾਕਾਤ ਨੂੰ ਇੱਕ ਵਿਸ਼ੇਸ਼ ਐਂਗਲ ਤੋਂ ਵੇਖਿਆ ਜਾ ਰਿਹਾ ਸੀ

ਹਾਲਾਂਕਿ ਜਨੇਵਾ ਦੇ ਇਤਿਹਾਸਕ ਲਾ ਗਰੈਂਜੇ ਮੇਂਸ਼ਨ ’ਚ ਪੁਤਿਨ-ਬਾਇਡੇਨ ਦੀ ਸੁਪਰੀਮ ਬੈਠਕ ਦਾ ਕੋਈ ਬਹੁਤ ਵੱਡਾ ਨਤੀਜਾ ਹਾਲ-ਫਿਲਹਾਲ ਸਾਹਮਣੇ ਨਹੀਂ ਆਇਆ ਹੈ, ਪਰ ਦੁਵੱਲੇ ਸਬੰਧ ਜਦੋਂ ਬਹੁਤ ਬੁਰੇ ਦੌਰ ਤੋਂ ਲੰਘ ਰਹੇ ਹੋਣ ਤਾਂ ਇਸ ਤਰ੍ਹਾਂ ਦੀ ਬੈਠਕਾਂ ਰਾਹੀ ਭਵਿੱਖ ’ਚ ਅੱਗੇ ਵਧਣ ਦਾ ਰਸਤਾ ਤਾਂ ਖੋਲ੍ਹਿਆ ਜਾ ਸਕਦਾ ਹੈ ਕੋਈ ਦੋ ਰਾਏ ਨਹੀਂ ਕਿ ਦੋਵਾਂ ਮਹਾਸ਼ਕਤੀਆਂ ਦੇ ਵਿੱਚ ਤਣਾਅ ਘੱਟ ਹੁੰਦਾ ਹੈ, ਤਾਂ ਚੀਨ ਤੋਂ ਬਿਨਾ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਵੇਗਾ ਪਰ ਬਾਇਡੇਨ ਦੀ ਪੁਤਿਨ ਨੂੰ ਜੇਲ ’ਚ ਬੰਦ ਰੂਸੀ ਵਿਰੋਧੀ ਧਿਰ ਆਗੂ ਨਵਲਨੀ ਸਬੰਧੀ ਦਿੱਤੀ ਗਈ ਚਿਤਾਵਨੀ ਰੂਸ-ਅਮਰੀਕੀ ਸਬੰਧਾਂ ’ਤੇ ਸ਼ੱਕ ਪੈਦਾ ਕਰਦੀ ਹੈ
ਡਾ. ਐਨ.ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।