ਸ੍ਰੀ ਗੰਗਾਨਗਰ ਵਿੱਚ ਪੈਟਰੋਲ 108 ਤੋਂ ਪਾਰ, ਮੁੰਬਈ ਵਿੱਚ 104 ਰੁਪਏ
ਨਵੀਂ ਦਿੱਲੀ। ਇਕ ਦਿਨ ਦੇ ਬਰੇਕ ਤੋਂ ਬਾਅਦ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਨਵੇਂ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਈਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਅੱਜ ਪੈਟਰੋਲ 26 ਪੈਸੇ ਅਤੇ ਡੀਜ਼ਲ 7 ਪੈਸੇ ਮਹਿੰਗਾ ਹੋਇਆ ਹੈ। ਇਸਦੇ ਨਾਲ ਹੀ ਮੁੰਬਈ ਵਿੱਚ ਪੈਟਰੋਲ 104 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ 99 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ ਹੈ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ ਦੀ ਕੀਮਤ 26 ਪੈਸੇ ਦੇ ਵਾਧੇ ਨਾਲ 97.76 ਰੁਪਏ ਅਤੇ ਡੀਜ਼ਲ ਦੀ ਕੀਮਤ 7 ਪੈਸੇ ਵੱਧ ਕੇ 88.30 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਜੂਨ ਵਿਚ ਹੁਣ ਤਕ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 3.53 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 3.15 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 Wਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਮੁੰਬਈ ਚ ਵੀ ਪੈਟਰੋਲ 26 ਪੈਸੇ ਅਤੇ ਡੀਜ਼ਲ ਸੱਤ ਪੈਸੇ ਮਹਿੰਗਾ ਹੋਇਆ ਹੈ। ਉਥੇ ਅੱਜ ਇਕ ਲੀਟਰ ਪੈਟਰੋਲ 103.89 ਰੁਪਏ ਵਿਚ ਅਤੇ ਇਕ ਲੀਟਰ ਡੀਜ਼ਲ 95.79 ਰੁਪਏ ਵਿਚ ਵਿਕਿਆ।
ਚੇਨਈ ਵਿਚ ਪੈਟਰੋਲ 23 ਪੈਸੇ ਮਹਿੰਗਾ ਹੋ ਕੇ 98.88 ਰੁਪਏ ਅਤੇ ਡੀਜ਼ਲ 6 ਪੈਸੇ ਮਹਿੰਗਾ ਹੋ ਕੇ 92.89 ਰੁਪਏ ਪ੍ਰਤੀ ਲੀਟਰ ਹੋ ਗਿਆ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ ਵਿਚ 25 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ ਸੱਤ ਪੈਸੇ ਦਾ ਵਾਧਾ ਹੋਇਆ ਹੈ। ਉਥੇ ਹੀ ਪੈਟਰੋਲ 97.63 ਰੁਪਏ ਅਤੇ ਡੀਜ਼ਲ 91.15 ਰੁਪਏ ਪ੍ਰਤੀ ਲੀਟਰ ਹੋ ਗਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ ਸਵੇਰੇ 6 ਵਜੇ ਤੋਂ ਹਰ ਰੋਜ਼ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।