ਮਾਲਿਆ, ਨੀਰਵ, ਚੋਕਸੀ ਦੀ 9,371 ਕਰੋੜ ਰੁਪਏ ਦੀ ਜਾਇਦਾਦ ਬੈਂਕਾਂ ਨੂੰ ਹੋਈ ਟਰਾਂਸਫਰ
ਨਵੀਂ ਦਿੱਲੀ । ਭਾਰਤ ’ਚ ਬੈਂਕਿੰਗ ਘਪਲਿਆਂ ਦੇ ਮਾਮਲਿਆਂ ’ਚ ਸਰਕਾਰੀ ਐਕਸ਼ਨ ਦਾ ਅਸਰ ਹੁਣ ਦਿਸਣ ਲੱਗਿਆ ਹੈ ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ’ਤੇ ਸਰਕਾਰ ਦੀ ਚੌਕਸੀ ਦਾ ਅਸਰ ਇਹ ਹੋਇਆ ਹੈ ਕਿ ਸਰਕਾਰੀ ਬੈਂਕਾਂ ਨੂੰ ਕਰੀਬ 9371 ਕਰੋੜ ਰੁਪਏ ਦੀ ਜਾਇਦਾਦ ਟਰਾਂਸਫਰ ਹੋ ਗਈ ਹੈ । ਈਡੀ ਅਨੁਸਾਰ ਭਗੌੜੇ ਮੁਲਜ਼ਮ ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ 9,371 ਕਰੋੜ ਰੁਪਏ ਦੀ ਜਾਇਦਾਦ ਸਰਕਾਰੀ ਬੈਂਕਾਂ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ ਤਾਂ ਕਿ ਧੋਖਾਧੜੀ ਦੇ ਕਾਰਨ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ।
40 ਫੀਸਦੀ ਰਾਸੀ ਪੀਐਮਐਲਏ ਦੇ ਤਹਿਤ ਜ਼ਬਤ ਕੀਤੇ ਗਏ ਸ਼ੇਅਰਾਂ ਦੀ ਵਿਕਰੀ ਰਾਹੀ ਵਸੂਲੀ
ਈਡੀ ਨੇ ਕਿਹਾ ਕਿ ਵਿਜੈ ਮਾਲਿਆ ਤੇ ਪੀਐਨਬੀ ਬੈਂਕ ਧੋਖਾਧੜੀ ਮਾਮਲਿਆਂ ’ਚ ਬੈਂਕਾਂ ਦੀ 40 ਫੀਸਦੀ ਰਾਸੀ ਪੀਐਮਐਲਏ ਦੇ ਤਹਿਤ ਜ਼ਬਤ ਕੀਤੇ ਗਏ ਸ਼ੇਅਰਾਂ ਦੀ ਵਿਕਰੀ ਰਾਹੀ ਵਸੂਲੀ ਗਈ । ਇਨਫੋਰਸਮੈਂਟ ਡਾਇਰੈਕਟੋਰੇਟ ਨੇ ਟਵੀਟ ਕਰਕੇ ਕਿਹਾ ਕਿ ਈਡੀ ਨੇ ਨਾ ਸਿਰਫ਼ ਪੀਐਮਐਲਏ ਦੇ ਤਹਿਤ ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਮਾਮਲੇ ’ਚ 18,170.02 ਕਰੋੜ (ਬੈਂਕਾਂ ਨੂੰ ਕੁੱਲ ਨੁਕਸਾਨ ਦਾ 80.45 ਫੀਸਦੀ) ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ, ਜਦੋਂਕਿ 9371.17 ਕਰੋੜ ਦੀ ਕੀਮਤ ਵਾਲੀ ਜਾਇਦਾਦ ਨੂੰ ਸਰਕਾਰੀ ਬੈਂਕਾਂ ਨੂੰ ਟਰਾਂਸਫਰ ਵੀ ਕੀਤਾ ਹੈ।
ਕੀ ਹੈ ਮਾਮਲਾ
ਦਰਅਸਲ ਮੇਹਲੁ ਚੋਕਸੀ ਤੇ ਉਸਦੇ ਭਤੀਜੇ ਨੀਰਵ ਮੋਦੀ ’ਤੇ ਕੁਝ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਨਾਲ ਕਥਿਤ ਤੌਰ ’ਤੇ 13,500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਨੀਰਵ ਮੋਦੀ ਹਾਲੇ ਲੰਦਨ ਦੀ ਇੱਕ ਜੇਲ੍ਹ ’ਚ ਬੰਦ ਹਨ, ਜਦੋਂਕਿ ਮੇਹੁਲ ਚੋਕਸੀ ਡੋਮਿਨੀਕਾ ਦੀ ਜੇਲ੍ਹ ’ਚ ਬੰਦ ਹੈ ਦੋਵਾਂ ਖਿਲਾਫ਼ ਕੇਂਦਰੀ ਅਨਵੇਸ਼ਣ ਬਿਊਰੋ (ਸੀਬੀਆਈ) ਜਾਂਚ ਕਰ ਰਿਹਾ ਹੈ ਤੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਕੋਸ਼ਿਸ਼ ਜਾਰੀ ਹੈ ਜਿਵੈ ਮਾਲਿਆ ’ਤੇ ਲਗਭਗ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਮਨ ਲਾਂਡ੍ਰਿੰਗ ਦਾ ਦੋਸ਼ ਹੈ।
ਬ੍ਰਿਟੇਨ ਹਾਈਕੋਰਟ ਤੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਝਟਕਾ, ਭਾਰਤ ਹਵਾਲਗੀ ਖਿਲਾਫ਼ ਦਾਇਰ ਪਟੀਸ਼ਨ ਰੱਦ
ਨਵੀਂ ਦਿੱਲੀ। ਬ੍ਰਿਟੇਨ ਦੀ ਅਦਾਲਤ ਤੋਂ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੱਡਾ ਝਟਕਾ ਲੱਗਿਆ ਹੈ ਯੂਕੇ ਹਾਈਕੋਰਟ ਨੇ ਅੱਜ ਨੀਰਵ ਮੋਦੀ ਦੀ ਭਾਰਤ ਹਵਾਲਗੀ ਖਿਲਾਫ਼ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।