ਬਾਂਦਰਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇਣ ਤੋਂ ਬਚਣ ਦੀ ਮੈਟਰੋ ਨੇ ਕੀਤੀ ਅਪੀਲ
ਨਵੀਂ ਦਿੱਲੀ । ਰਾਜਧਾਨੀ ਦਿੱਤਲੀ ’ਚ ਬਲੂ ਲਾਈਨ ਮੈਟਰੋ ’ਚ ਅਕਸ਼ਰਧਾਮ ਸਟੇਸ਼ਨ ’ਤੇ ਇੱਕ ਬਾਂਦਰ ਦੇ ਮੈਟਰੋ ਰੇਲ ’ਚ ਦਾਖਲ ਹੋਣ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਮੁਸਾਫਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਟਰੋ ਸਟੇਸ਼ਨਾਂ ’ਤੇ ਬਾਂਦਰਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਤੋਂ ਪਰਹੇਜ਼ ਕਰਨ।
ਇਹ ਘਟਨਾ 19 ਜੂਨ ਦੀ ਹੈ ਜਿਸ ’ਚ ਇੱਕ ਬਾਂਦਰ ਅਕਸ਼ਰਧਾਮ ਮੈਟਰੋ ਸਟੇਸ਼ਨ ਤੋਂ ਰੇਲ ਅੰਦਰ ਦਾਖਲ ਹੋ ਜਾਂਦਾ ਹੈ ਤੇ ਅਗਲੇ ਤਿੰਨ ਚਾਰ ਮਿੰਟਾਂ ਤੱਕ ਅੰਦਰ ਹੀ ਰਹਿੰਦਾ ਹੈ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਡੀਐਮਆਰਸੀ ਸਟਾਫ਼ ਨੇ ਅਗਲੇ ਸਟੇਸ਼ਨ ’ਤੇ ਰੇਲ ਨੂੰ ਰੁਕਵਾ ਕੇ ਇਸ ਨੂੰ ਖਾਲੀ ਕਰਵਾ ਦਿੱਤਾ ਸੀ।
ਡੀਐਮਆਰਸੀ ਨੇ ਸੋਮਵਾਰ ਨੂੰ ਇੱਕ ਅਪੀਲ ਕਰਦਿਆਂ ਮੁਸਾਫਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਂਦਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਨਾ ਦੇਣ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁਸਾਫਰਾਂ ਲਈ ਖਤਰਾ ਬਣ ਸਕਦੀਆਂ ਹਨ ਡੀਐਮਆਰਸੀ ਨੇ ਇਸ ਤੋਂ ਪਹਿਲਾਂ ਇੱਕ ਵਿਅਕਤੀ ਦੀ ਸੇਵਾਵਾਂ ਲਈਆਂ ਸਨ ਜੋ ਲੰਗੂਰ ਦੀ ਅਵਾਜ਼ ਕੱਢ ਕੇ ਮੈਟਰੋ ਸਟੇਸ਼ਨ ਤੋਂ ਬਾਂਦਰਾਂ ਨੂੰ ਭਜਾਉਂਦਾ ਸੀ ਇਸ ਮਸਮਲੇ ਨੂੰ ਦਿੱਲੀ ਮੈਟਰੋ ਨੇ ਜੰਗਲਾਤ ਵਿਭਾਗ ਦੇ ਸਾਹਮਣੇ ਚੁੱਕਿਆ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇੱਕ ਤੈਅ ਸੰਚਾਲਨ ਪ੍ਰਕਿਰਿਆ ’ਤੇ ਕੰਮ ਕਰ ਰਹੀ ਹੈ । ਦਿੱਲੀ ਮੈਟਰੋ ਨੇ ਆਮ ਲੋਕਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਉਹ ਮੈਟਰੋ ’ਚ ਬਾਂਦਰਾਂ ਦੇ ਦਾਖਲ ਹੋਣ ਦੀ ਅਜਿਹੀ ਕਿਸੇ ਵੀ ਘਟਨਾ ਦੀ ਜਾਣਕਾਰੀ ਤੁਰੰਤ ਰੇਲ ਆਪਰੇਟਰ ਜਾਂ ਮੈਟਰੋ ਅਧਿਕਾਰੀਆਂ ਨੂੰ ਦੇਣ ਤਾਂ ਕਿ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।