ਮੂਹਰਲੀ ਕਤਾਰ ਦੇ ਸਿਹਤ ਕਰਮੀਆਂ ਲਈ ਕਰੈਸ਼ ਕੋਰਸ ਦੀ ਸ਼ੁਰੂਆਤ

ਦੇਸ਼ ਵਾਸੀਆਂ ਨੂੰ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਪਵੇਗਾ : ਪ੍ਰਧਾਨ ਮੰਤਰੀ

ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਹਾਲੇ ਖਤਮ ਨਹੀਂ ਹੋਇਆ ਹੈ ਤੇ ਇਸ ਦੇ ਮਿਉਟੇਸ਼ਨ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਪਵੇਗਾ। ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਮੂਹਰਲੀ ਕਤਾਰ ਦੇ ਕਰਮੀਆਂ ਲਈ ਵਿਸ਼ੇਸ਼ ਕਰੈਸ ਕੋਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇਹ ਗੱਲ ਕਹੀ ਇਹ ਸਿਖਲਾਈ ਪ੍ਰੋਗਰਾਮ 26 ਸੂਬਿਆਂ ਦੇ 111 ਕੇਂਦਰਾਂ ’ਚ ਚਲਾਇਆ ਜਾਵੇਗਾ। ਇਸ ਪਹਿਲ ਤਹਿਤ ਲਗਭਗ ਇੱਕ ਲੱਖ ਮੂਹਰਲੀ ਕਤਾਰ ਦੇ ਕਰਮੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਇਸ ਮੌਕੇ ਹੁਨਰ ਵਿਕਾਸ ਤੇ ਉਦਮਿਤਾ ਮੰਤਰੀ ਡਾ. ਮਹਿੰਦਰ ਨਾਥ ਪਾਂਡੇ, ਕਈ ਹੋਰ ਕੇਂਦਰੀ ਮੰਤਰੀ, ਸੂਬਿਆਂ ਦੇ ਮੰਤਰੀ ਤੇ ਮਾਹਿਰ ਮੌਜ਼ੂਦ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ੁਰੂਆਤ ਕੋਰੋਨਾ ਨਾਲ ਲੜਨ ਦਾ ਇੱਕ ਅਹਿਮ ਕਦਮ ਹੈ। ਉਨ੍ਹਾਂ ਅਪੀਲ ਕੀਤੀ ਕਿ ਵਾਇਰਸ ਹਾਲੇ ਮੌਜ਼ੂਦ ਹੈ ਤੇ ਉਸਦੇ ਮਿਊਟੇਸ਼ਨ ਦੀ ਸੰਭਾਵਨਾ ਬਣੀ ਹੋਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੀ ਦੂਜੀ ਲਹਿਰ ਨੇ ਇਹ ਦੱਸ ਦਿੱਤਾ ਹੈ ਕਿ ਵਾਇਰਸ ਕਿਵੇਂ-ਕਿਵੇਂ ਚੁਣੌਤੀਆਂ ਸਾਨੂੰ ਦੇ ਸਕਦਾ ਹੈ ਦੇਸ਼ ਨੂੰ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਇੱਕ ਲੱਖ ਤੋਂ ਵੱਧ ਲੋਕ ਮੂਹਰਲੀ ਕਤਾਰ ਦੇ ਜਾਂਬਾਜ਼ਾ ਦੀ ਸਿਖਲਾਈ ਇਸ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।