ਨੌਜਵਾਨਾਂ ਨੂੰ ਕਦੋਂ ਮਿਲੇਗੀ ਨੌਕਰੀ, ਗੰਗਵਾਰ ਨੇ ਦਿੱਤਾ ਜਵਾਬ

ਗੰਗਵਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਵਚਨਬੱਧਤਾ ਦੁਹਰਾਈ

ਏਜੰਸੀ ਨਵੀਂ ਦਿੱਲੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਹੈ ਕਿ ਸਰਕਾਰ ਔਰਤਾਂ ਅਤੇ ਕਮਜ਼ੋਰ ਵਰਗ ਸਮੇਤ ਦੇਸ਼ ਦੇ ਸਾਰੇ ਨੌਜਵਾਨਾਂ ਲਈ ਰੁਜ਼ਗਾਰ ’ਚ ਸੁਧਾਰ ਲਈ ਵਚਨਬੱਧ ਹੈ ਗੰਗਵਾਰ ਨੇ ਕਿਹਾ ਕਿ ਸਰਕਾਰ ਸਿੱਖਿਆ ਅਤੇ ਰੁਜ਼ਗਾਰ ਦਰਮਿਆਨ ਸੇਤੂ ਨੂੰ ਬਿਹਤਰ ਬਣਾਉਣ ਅਤੇ ਨੌਜਵਾਨਾਂ ਨੂੰ ਕੰਮ ਦੇ ਭਵਿੱਖ ਲਈ ਤਿਆਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਕੌਸ਼ਲ ਵਿਕਾਸ, ਰੁਜ਼ਗਾਰ ਪੈਦਾ ਕਰਨ ਅਤੇ ਉਦਮਿਤਾ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਦੇ ਉਤਥਾਨ ਲਈ ਕਈ ਨੀਤੀਆਂ ਅਤੇ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਗੰਗਵਾਰ ਨੇ ਅੱਜ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਤੇ ਯੂਨੀਸੇਫ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ।

ਭਾਰਤ ’ਚ ਹਰ ਪੰਜਵਾਂ ਵਿਅਕਤੀ ਹੈ ਨੌਜਵਾਨ

ਇਸ ਮੌਕੇ ਕਿਰਤ ਅਤੇ ਰੁਜ਼ਗਾਰ ਸਕੱਤਰ ਅਪੂਰਵ ਚੰਦਰਾ ਅਤੇ ਯੂਨੀਸੇਫ ਦੇ ਦੇਸ਼ ਪ੍ਰਤੀਨਿਧ ਡਾ. ਯਾਸਮੀਨ ਅਲੀ ਹੱਕ ਮੌਜ਼ੂਦ ਸਨ ਗੰਗਵਾਰ ਨੇ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਭਾਰਤ ’ਚ ਹਰ ਪੰਜਵਾਂ ਵਿਅਕਤੀ ਨੌਜਵਾਨ ਹੈ ਉਨ੍ਹਾਂ ਨੇ ਕਿਹਾ ਕਿ 2015 ’ਚ ਸ਼ੁਰੂ ਕੀਤੀ ਗਈ ਕੌਮੀ ਕਰੀਅਰ ਸੇਵਾ (ਐਨਸੀਐਸ) ਨੌਜਵਾਨਾਂ ਦੇ ਰੁਜ਼ਗਾਰ ਅਤੇ ਕਰੀਅਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।