ਪੀਪੀਪੀ ਕਾਰਡ ਹੋਲਡਰ ਪਰਿਵਾਰ ਨੂੰ ਮਿਲਣਗੇ 5 ਹਜ਼ਾਰ ਰੁਪਏ
- ਬਿਜਲੀ ਖਪਤਕਾਰਾਂ ਨੂੰ ਵੀ ਮਿਲੀ ਛੋਟ
ਚੰਡੀਗੜ੍ਹ । ਕੋਰੋਨਾ ਦੇ ਚੱਲਦਿਆਂ ਭਾਜਪਾ-ਜਜਪਾ ਗਠਜੋੜ ਸਰਕਾਰ ਦੇ 600 ਦਿਨ ਪੂਰੇ ਹੋਣ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਤੋਹਫਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਕੋਰੋਨਾ ਦੀ ਦੂਜੀ ਲਹਿਰ ’ਚ ਬੁਰੀ ਤਰ੍ਹਾਂ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਅਸੰਗਠਿਤ ਖੇਤਰ ਦੇ ਮਜ਼ਦੂਰ ਹੋਣ ਜਾਂ ਉਦਯੋਗਪਤੀ ਜਾਂ ਫਿਰ ਫਰੰਟਲਾਈਨ ਵਰਕਰ, ਸਭ ਲਈ ਮੁੱਖ ਮੰਤਰੀ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਲਗਭਗ 12 ਲੱਖ ਪਰਿਵਾਰਾਂ ਨੂੰ ਸਰਕਾਰ ਪੰਜ ਹਜ਼ਾਰ ਰੁਪਏ ਦੀ ਮੱਦਦ ਦੇਵੇਗੀ, ਜਿਨ੍ਹਾਂ ਦੇ ਕੰਮ-ਧੰਦੇ ਮਹਾਂਮਾਰੀ ’ਚ ਪ੍ਰਭਾਵਿਤ ਹੋਏ ਹਨ । ਹਰਿਆਣਾ ਨਿਵਾਸ ’ਚ ਵੀਰਵਾਰ ਨੂੰ ਪੂਰੀ ਕੈਬਨਿਟ ਦੇ ਨਾਲ ਮੌਜ਼ੂਦ ਮੁੱਖ ਮੰਤਰੀ ਮਨੋਹਰ ਲਾਲ ਨੇ ਭਵਿੱਖ ਦਾ ਰੋਡਮੈਪ ਵੀ ਦਿਖਾਇਆ ਅਸੰਗਠਿਤ ਖੇਤਰ ’ਚ ਕੰਮ ਰਹੇ ਮਜ਼ਦੂਰਾਂ, ਕਰੀਬ ਤਿੰਨ ਲੱਖ ਛੋਟੇ ਦੁਕਾਨਦਾਰਾਂ ਤੇ ਹੋਰ ਛੋਟੇ-ਮੋਟੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ ।
18 ਜੂਨ ਨੂੰ ਪੋਰਟਲ ਸ਼ੁਰੂ ਹੋਵੇਗਾ, ਜਿਸ ’ਤੇ ਇਹ ਲੋਕ ਬਿਨੇ ਕਰ ਸਕਦੇ ਹਨ ਇਹ ਉਹ ਲੋਕ ਹਨ, ਜਿਨ੍ਹਾਂ ਦੇ ਪਰਿਵਾਰ ਪਛਾਣ ਪੱਤਰ ਬਣ ਚੁੱਕੇ ਹਨ ਕਰੀਬ 22 ਹਜ਼ਾਰ ਆਸ਼ਾ ਵਰਕਰ, ਆਂਗਣਵਾੜੀ ਵਰਕਰਾਂ ਸਮੇਤ ਹੋਰ ਹੈਲਥ ਵਰਕਰਾਂ ਨੂੰ ਵੀ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਘਰ ’ਤੇ ਹੀ ਇਲਾਜ ਕਰਵਾਉਣ ਵਾਲੇ 10 ਹਜ਼ਾਰ ਬੀਪੀਐੱਲ ਕੋਰੋਨਾ ਮਰੀਜ਼ਾਂ ਦੇ ਖਾਤੇ ’ਚ ਮਾਊਸ ਦੇ ਇੱਕ ਕਲਿੱਕ ਨਾਲ ਪੰਜ ਹਜ਼ਾਰ ਰੁਪਏ ਤੇ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਦੇ ਖਾਤੇ ’ਚ ਦੋ ਲੱਖ ਰੁਪਏ ਪਾਉਂਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਸਪਤਾਲਾਂ ’ਚ ਭਰਤੀ ਸਾਰੇ ਬੀਪੀਐੱਲ ਮਰੀਜ਼ਾਂ ਦ ਇਲਾਜ ਦਾ ਪੂਰਾ ਖਰਚ ਸਰਕਾਰ ਅਦਾ ਕਰੇਗੀ ।
ਬਿਜਲੀ ਖਪਤਕਾਰਾਂ ਨੂੰ ਫਿਕਸ ਚਾਰਜ ’ਚ ਛੋਟ, 30 ਜੂਨ ਤੱਕ ਕੋਈ ਵਾਧੂ ਭਾਰ ਨਹੀਂ
ਛੋਟੇ ਤੋਂ ਲੈ ਕੇ ਦਰਮਿਆਨੇ ਤੇ ਵੱਡੇ ਉਦਯੋਗਪਤੀਆਂ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਪਰੈਲ, ਮਈ ਤੇ ਜੂਨ ਦਾ ਔਸਤ ਬਿੱਲ ਜੇਕਰ ਜਨਵਰੀ-ਫ਼ਰਵਰੀ, ਮਾਰਚ ਦੇ ਔਸਤ ਬਿਲ ਦੇ 50 ਫੀਸਦੀ ਤੋਂ ਘੱਟ ਹੈ ਤਾਂ ਫਿਕਸ ਚਾਰਜ ’ਚ ਛੋਟ ਮਿਲੇਗੀ ਔਸਤ ਬਿਲ 10 ਹਜ਼ਾਰ ਰੁਪਏ ਮਹੀਨੇ ਤੋਂ ਘੱਟ ਹੋਣ ਦੀ ਸਥਿਤੀ ’ਚ ਸਾਰਾ ਪੈਸਾ ਰਿਫੰਡ ਕੀਤਾ ਜਾਵੇਗਾ ਫਿਕਸ ਚਾਰਜ 10 ਹਜ਼ਾਰ ਤੋਂ 40 ਹਜ਼ਾਰ ੁਰੁਪਏ ਦਰਮਿਆਨ ਹੈ ਤਾਂ 10 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾਵੇਗੀ 40 ਹਜ਼ਾਰ ਰੁਪਏ ਤੋਂ ਵੱਧ ਫਿਕਸ ਚਾਰਜ ਹੋਣ ’ਤੇ 25 ਫੀਸਦੀ ਪੈਸਾ ਵਾਪਸ ਮੋੜਿਆ ਜਾਵੇਗਾ 30 ਜੂਨ ਤੱਕ ਬਿਜਲੀ ਖਪਤਕਾਰਾਂ ’ਤੇ ਕੋਈ ਵਾਧੂ ਦਾ ਭਾਰ ਨਹੀਂ ਹੋਵੇਗਾ
ਈ-ਟਰੈਕਟਰ ਬੁੱਕ ਕਰਨ ਵਾਲੇ ਕਿਸਾਨਾਂ ਦੀ 25 ਫੀਸਦੀ ਕੀਮਤ ਮਾਫ਼
ਇਲੈਕਟ੍ਰਿਕ ਵਾਹਨਾ (ਬੈਟਰੀ ਨਾਲ ਚੱਲਣ ਵਾਲੇ) ਨੂੰ ਉਤਸ਼ਾਹਿਤ ਕਰਨ ਦੀ ਕੜੀ ਤਹਿਤ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ 30 ਸਤੰਬਰ ਤੱਕ ਈ-ਟਰੈਕਟਰ ਬੁੱਕ ਕਰਵਾਉਣ ਵਾਲੇ 600 ਕਿਸਾਨਾਂ ਦੀ 25 ਫੀਸਦੀ ਕੀਮਤ ਮਾਫ ਕਰ ਦਿੱਤੀ ਜਾਵੇਗੀ ਜੇਕਰ ਬਿਨੈ ਕਿਸਾਨ 600 ਤੋਂ ਵੱਧ ਹੋਏ ਤਾਂ ਰਾਹਤ ਦਾ ਫੈਸਲਾ ਡਰਾਅ ਰਾਹੀਂ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।