ਸੂਬਿਆਂ ਕੋਲ ਕੋਰੋਨਾ ਦੇ 2.18 ਕਰੋੜ ਤੋਂ ਵੱਧ ਟੀਕੇ ਉਪਲੱਬਧ : ਸਿਹਤ ਮੰਤਰਾਲਾ

24 ਘੰਟਿਆਂ ਦੌਰਾਨ 34,63,961 ਵਿਅਕਤੀਆਂ ਨੂੰ ਲਾਏ ਟੀਕੇ

ਨਵੀਂ ਦਿੱਲੀ । ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਅੱਜ ਕਿਹਾ ਕਿ ਸੂਬਿਆਂ ਤੇ ਕੇਂਦਰੀ ਸੂਬਿਆਂ ਕੋਲ ਹਾਲੇ ਵੀ ਕੋਵਿਡ-19 ਟੀਕੇ ਦੇ 2,18,28,483 ਖੁਰਾਕਾਂ ਮੁਹੱਈਆ ਹਨ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਤੇ ਕੇਂਦਰੀ ਸੂਬਿਆਂ ਨੂੰ ਅਗਲੇ ਤਿੰਨ ਦਿਨਾਂ ’ਚ ਘੱਟ ਤੋਂ ਘੱਟ 56,71,350 ਹੋਰ ਖੁਰਾਕਾਂ ਮਿਲ ਜਾਣਗੀਆਂ ।

ਅੱਜ ਸਵੇਰ ਦੇ ਅੰਕੜਿਆਂ ਅਨੁਸਾਰ ਕੇਂਦਰ ਹਾਲੇ ਤੱਕ ਸਾਰੇ ਸੂਬਿਆਂ ਤੇ ਕੇਂਦਰੀ ਸੂਬਿਆਂ ਨੂੰ ਕੋਰੋਨਾ ਦੇ 27,28,31,900 ਖੁਰਾਕਾਂ ਮੁਹੱਈਆ ਕਰਵਾ ਚੁੱਕਿਆ ਹੈ ਮੰਤਰਾਲੇ ਨੇ ਕਿਹਾ, ਵਿਸ਼ਵ ਪੱਧਰੀ ਟੀਕਾਕਰਨ ਅਭਿਆਨ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਮੁਫ਼ਤ ਕੋਵਿਡ ਟੀਕੇ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮੱਦਦ ਕਰ ਰਹੀ ਹੈ।

Corona Vaccine Sachkahoonਸਰਕਾਰ ਇਸ ਤੋਂ ਇਲਾਵਾ ਸਾਰੇ ਸੂਬਿਆਂ/ਸੰਘ ਰਾਜ ਖੇਤਰਾਂ ਨੂੰ ਟੀਕਿਆਂ ਦੀ ਸਿੱਧੀ ਖਰੀਦ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਟੀਕਾਕਰਨੀ, ਪ੍ਰੀਖਣ, ਟਰੈਕ, ਇਲਾਜ ਤੇ ਕੋਵਿਡ ਸਹੀ ਵਿਹਾਰ ਦੇ ਨਾਲ-ਨਾਲ ਮਹਾਂਮਾਰੀ ਦੀ ਰੋਕਥਾਮ ਤੇ ਪ੍ਰਬੰਧਨ ਲਈ ਸਰਕਾਰ ਦੀ ਵਿਵਸਥਾ ਰਣਨੀਤੀ ਦਾ ਇੱਕ ਮੁੱਖ ਹਿੱਸਾ ਹੈ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 67,208 ਨਵੇਂ ਮਾਮਲੇ ਮਿਲੇ ਹਨ ਇਸ ਦੇ ਨਾਲ ਹੀ ਕੁੱਲ ਮਰੀਜ਼ਾਂ ਦੀ ਗਿਣਤੀ 2,97,00,313 ਤੱਕ ਪਹੁੰਚ ਗਈ ਹੈ ਇਸ ਸਾਲ 16 ਜਨਵਰੀ ਤੋਂ ਹਾਲੇ ਤੱਕ 26,55,19,251 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲੱਗ ਚੁੱਕੇ ਹਨ ਜਿਸ ’ਚ ਪਿਛਲੇ 24 ਘੰਟਿਆਂ ਦੌਰਾਨ 34,63,961 ਵਿਅਕਤੀਆਂ ਨੂੰ ਟੀਕੇ ਲਾਏ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।