ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਡਟੇ

ਬਦੋਵਾਲ ਟੋਲ ’ਤੇ 175ਵੇਂ ਦਿਨ ਵੀ ਜਾਰੀ ਰਿਹਾ ਧਰਨਾ

ਨਰਵਾਨਾ। ਬਦੋਵਾਲ ਟੋਲ ’ਤੇ ਕਿਸਾਨਾਂ ਦਾ ਧਰਨਾ 175ਵੇਂ ਦਿਨ ਵੀ ਜਾਰੀ ਰਿਹਾ ਅੱਜ ਰਾਮਫ਼ਲ ਦਨੋਦਾ, ਹਵਾ ਸਿੰਘ ਢਾਕਲ, ਦਲੀਪ ਸਿੰਘ ਦਨੋਦਾ, ਭਲਾ ਸਿੰਘ ਸੁੰਦਰਪੁਰਾ, ਕਪੁਰਾ ਦਨੋਦਾ ਭੁੱਖ ਹੜਤਾਲ ’ਤੇ ਬੈਠੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਲ ਬਦੋਵਾਲ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਸੰਘੀ ਸਿਧਾਤਾਂ ਖਿਲਾਫ਼ ਇੱਕ ਸਿੱਧਾ ਹਮਲਾ ਹੈ ਤੇ ਸੂਬਾ ਸਰਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਕਿਉਂਕਿ ਖੇਤੀ ਸੰਵਿਧਾਨ ’ਚ ਸੂਬਾ ਸੂਚੀ ਦਾ ਵਿਸ਼ਾ ਹੈ।

ਅਸਲ ’ਚ ਕੇਂਦਰ ਦੀ ਭਾਜਪਾ ਸਰਕਾਰ ਸੂਬਿਆਂ ਨੂੰ ਦਰਕਿਨਾਰ ਕਰਕੇ ਸਾਰੀ ਸ਼ਕਤੀ ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਤਾਂ ਕਿ ਅਡਾਨੀ, ਅੰਬਾਨੀ ਨੂੰ ਖੁੱਲ੍ਹੀ ਲੁੱਟ ਦੀ ਛੋਟ ਦੇ ਸਕੇ। ਸੁੰਨੀ ਬੇਲਰਖਾ ਨੇ ਕਿਹਾ ਕਿ ਅਸੀਂ ਆਪਣੇ ਜ਼ਖਮਾਂ ਨੂੰ ਛੇਤੀ ਹੀ ਭੁੱਲ ਜਾਂਦੇ ਹਾਂ ਪਰੰਤੂ ਅਸੀਂ ਇਸ ਨੂੰ ਭੁੱਲਣ ਨਹੀਂ ਦਿਆਂਗੇ ਹੰਕਾਰੀ ਸੱਤਾ ਨੂੰ ਝੁਕਾ ਕੇ ਤੇ ਜਨਵਾਦ ਨੂੰ ਕਾਇਮ ਕਰਕੇ ਹੀ ਦਮ ਲਵਾਂਗੇ ਇਸ ਮੌਕੇ ਰਾਮ ਸਿੰਘ, ਸੁਖਬੀਰ ਵੇਦ ਸਿੰਘ, ਰਾਜਪਾਲ, ਰਾਮਮੇਹਰ, ਜੈਬੀਰ, ਚੰਦੀਰਾਮ, ਜੈਬੀਰ, ਦਰਸ਼ਨਾ, ਬਤੇਰੀ, ਗੁੱਡੀ ਦੇਵੀ, ਪੂਨਮ, ਨੀਲਮ, ਰਾਮਪਿਆਰੀ, ਭਰਪਾਈ ਦੇਵੀ ਆਦਿ ਮੌਜ਼ੂਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।