ਬਲੈਕ ਫੰਗਸ ਦੀਆਂ ਦਵਾਈਆਂ ’ਤੇ ਜੀਐਸਟੀ ਖਤਮ

General Elections

ਫੈਸਲਾ ਰੈਮਡੇਸਿਵਿਰ ’ਤੇ ਟੈਕਸ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤਾ

  • ਕੋਰੋਨਾ ’ਚ ਉਪਯੋਗੀ ਦਵਾਈਆਂ ਅਤੇ ਉਪਕਰਨਾਂ ’ਤੇ ਜੀਐਸਟੀ ’ਚ ਭਾਰੀ ਕਮੀ

ਏਜੰਸੀ । ਨਵੀਂ ਦਿੱਲੀ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਪ੍ਰੀਸ਼ਦ ਨੇ ਕੋੋਰੋਨਾ ਦੇ ਇਲਾਜ ’ਚ ਉਪਯੋਗੀ ਮੁੱਖ ਦਵਾਈਆਂ ਅਤੇ ਉਪਕਰਨਾਂ ’ਤੇ ਜੀਐਸਟੀ ਦਰ ’ਚ ਭਾਰੀ ਕਮੀ ਦਾ ਫੈਸਲਾ ਲਿਆ ਹੈ ਇਸ ਦੇ ਨਾਲ ਹੀ ਬਲੈਕ ਫੰਗਸ ’ਚ ਉਪਯੋਗੀ ਦਵਾਈਆਂ ’ਤੇ ਜੀਐਸਟੀ ਨੂੰ ਸਿਫਰ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ’ਚ ਜੀਐਸਟੀ ਪ੍ਰੀਸ਼ਦ ਦੀ ਸ਼ਨਿੱਚਰਵਾਰ ਨੂੰ ਹੋਈ 44ਵੀਂ ਮੀਟਿੰਗ ’ਚ ਇਹ ਫੈਸਲੇ ਲਏ ਗਏ  ।

ਪ੍ਰੀਸ਼ਦ ਦੀ 43ਵੀਂ ਮੀਟਿੰਗ ਇਸ ਸਬੰਧੀ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਇੱਕ ਸਮੂਹ ਬਣਾਇਆ ਗਿਆ ਸੀ ਅਤੇ ਉਸੇ ਦੀਆਂ ਸਿਫਾਰਸਾਂ ਅਨੁਸਾਰ ਇਹ ਫੈਸਲੇ ਗਏ ਗਏ ਹਨ ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੰਤਰੀਆਂ ਦੇ ਸਮੂਹ ਦੀ ਜ਼ਿਆਦਾਤਰ ਸਿਫਾਰਸ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਬਲੈਕ ਫੰਗਸ ਲਈ ਟਾਸਿਲਿਜਯੂਮੈਬ ਅਤੇ ਐਮਫੋਟੋਰਿਸਿਨ ਬੀ ’ਤੇ ਜੀਐਸਟੀ ਨੂੰ ਪੰਜ ਫੀਸਦੀ ਤੋਂ ਘੱਟ ਕਰਕੇ ਸਿਫਰ ਕਰ ਦਿੱਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਹੇਪਰਿਨ, ਰੇਮਡੇਸਿਵਿਰ ’ਤੇ ਜੀਐਸਟਂ ਨੂੰ 12 ਫੀਸਦੀ ਤੋਂ ਘੱਟ ਕਰਕੇ ਪੰਜ ਫੀਸਦੀ ਕਰ ਦਿੱਤਾ ਗਿਆ ਹੈ ।

ਪ੍ਰਵਾਨਤ ਦਵਾਈਆਂ ’ਤੇ ਜੀਐਸਟੀ ਦਰ ਹੁਣ ਪੰਜ ਫੀਸਦੀ ਰਹੇਗੀ

ਉਨ੍ਹਾਂ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਫਾਰਮਾ ਵਿਭਾਗ ਵੱਲੋਂ ਕੋਵਿਡ ਇਲਾਜ ਲਈ ਪ੍ਰਵਾਨਤ ਦਵਾਈਆਂ ’ਤੇ ਜੀਐਸਟੀ ਦਰ ਹੁਣ ਪੰਜ ਫੀਸਦੀ ਰਹੇਗੀ । ਵਿੱਤ ਮੰਤਰੀ ਨੇ ਕਿਹਾ ਕਿ ਮੈਡੀਕਲ ਗ੍ਰੇਡ ਆਕਸੀਜਨ, ਆਕਸੀਜਨ ਜੇਨਰੇਟਰ, ਆਕਸੀਜਨ ਕੰਸਟੇ੍ਰਟਰ, ਵੇਂਟੀਲੇਟਰ, ਵੇਂਟੀਲਟਰ ਮਾਸਕ, ਬੀ ਆਈ ਪੀਏ ਪੀ ਮਸ਼ੀਨ, ਹਾਈ ਫਲੋ ਨਸਲ ਕੈਨੁਲਾ, ਕੋਵਿਡ ਟੈਸਟਿੰਗ ਕਿੱਟ, ਪਲਸ ਆਕਸੀਮੀਟਰ ’ਤੇ ਜੀਐਸਟੀ ਨੂੰ 12 ਫੀਸਦੀ ਤੋਂ ਘੱਟ ਕਰਕੇ ਪੰਜ ਫੀਸਦੀ ਕਰ ਦਿੱਤਾ ਹੈ  ।

ਵਿੱਤ ਮੰਤਰੀ ਨੇ ਕਿਹਾ ਕਿ ਹੈਂਡ ਸੈਨੇਟਾਈਜਰ, ਥਰਮਾਮੀਟਰ, ਦਾਹ ਸਸਕਾਰ ਲਈ ਉਪਯੋਗੀ ਉਪਕਰਨ ਅਤੇ ਉਸ ਦੀ ਸਥਾਪਨਾ ਆਦਿ ’ਤੇ ਜੀਐਸਟੀ ਨੂੰ 18 ਫੀਸਦੀ ਤੋਂ ਘੱਟ ਕਰਕੇ ਪੰਜ ਫੀਸਦੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਐਂਬੂਲੈਂਸ ’ਤੇ ਵੀ ਜੀਐਸਟੀ ਨੂੰ 28 ਫੀਸਦੀ ਤੋਂ ਘਟਾ ਕੇ 12 ਫੀਸਦੀ ਕਰ ਦਿੱਤਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।