ਮੋਦੀ ਨੇ ਡੇਗਿਆ ਦੇਸ਼ ਦਾ ਵੱਕਾਰ : ਪ੍ਰਿਅੰਕਾ

ਪ੍ਰਧਾਨ ਮੰਤਰੀ ਨੂੰ ਨਾਕਾਮ ਪ੍ਰਧਾਨ ਮੰਤਰੀ ਤੇ ਫੇਲ ਸ਼ਾਸਕ ਦੱਸਦਿਆਂ

ਨਵੀਂ ਦਿੱਲੀ । ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਉਨਾਂ ਲਈ ਪ੍ਰਚਾਰ ਤੰਤਰ ਵਜੋਂ ਕੰਮ ਕਰਦੀ ਹੈ ਤੇ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾ ਜੋ ਭੂਮਿਕਾ ਨਿਭਾਈ, ਉਸ ਨਾਲ ਦੇਸ਼ ਦਾ ਵੱਕਾਰ ਡਿੱਗਿਆ ਹੈ। ਸ੍ਰੀਮਤੀ ਵਾਡਰਾ ਲੇ ਆਪਣੀ ਮੁਹਿੰਮ ‘ਜ਼ਿੰਮੇਦਾਰ ਕੌਣ’ ਦੇ ਤਹਿਤ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ’ਚ ਪ੍ਰਧਾਨ ਮੰਤਰੀ ਨਰਿੰਦਰ “ਮੋਦੀ ਨੂੰ ਨਾਕਾਮ ਪ੍ਰਧਾਨ ਮੰਤਰੀ ਤੇ ਫੇਲ ਸ਼ਾਸਕ ਦੱਸਦਿਆਂ ਕਿਹਾ ਕਿ ਉਹ ਜ਼ਿੰਮੇਦਾਰੀ ਨਿਭਾਉਣ ਦੀ ਬਜਾਇ ਪ੍ਰਚਾਰ ’ਤੇ ਜ਼ਿਆਦਾ ਭਰੋਸਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਡਰਪੋਕ ਵਿਅਕਤੀ ਦੀ ਤਰ੍ਹਾਂ ਵਿਹਾਰ ਕਰਦੇ ਹਨ ਤੇ ਉਨ੍ਹਾਂ ਦੇਸ਼ ਦੇ ਵੱਕਾਰ ਨੂੰ ਡੇਗਿਆ ਉਨ੍ਹਾਂ ਲਈ ਦੇਸ਼ ਦੇ “ਨਾਗਰਿਕ ਨਹੀਂ ਸਗੋਂ ਸਿਆਸਤ ਪਹਿਲਾਂ ਹੁੰਦੀ ਹੈ ਪ੍ਰਧਾਨ ਮੰਤਰੀ ਲਈ ਸੱਚ ਦੇ ਕੋਈ ਮਾਇਨੇ ਨਹੀਂ ਹੁੰਦੇ ਹਨ ਤੇ ਇਸ ਦੀ ਵਜ੍ਹਾ ਹੈ ਕਿ ਉਹ ਪ੍ਰੋਪੋਗਡਾ ’ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ ਕਾਂਗਰਸ ਆਗੂ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਸਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਪਛਾਣਦੀ ਹੈ। ਦੇਸ਼ ਦੀ ਜਨਤਾ ਨੂੰ ਉਨ੍ਹਾਂ ਨੇ ਜੋ ਸਬਜਬਾਗ ਦਿਖਾਏ ਸਨ ਉਨ੍ਹਾਂ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ ਤੇ ਇਹ ਸਹੀ ਸਮਾਂ ਹੈ ਕਿ ਮੋਦੀ ਤੋਂ ਪੁੱਛਿਆ ਜਾਵੇ ਕਿ ਦੇਸ਼ ਦੀ ਬਦਹਾਲੀ ਲਈ ਜ਼ਿੰਮੇਵਾਰ ਕੌਣ ਹੈ ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ ਮਹਾਂਮਾਰੀ ਖਿਲਾਫ਼ ਬਹਾਦਰੀ ਨਾਲ ਲੜਨਾ ਚਾਹੀਦਾ ਸੀ ਪਰ ਉਨ੍ਹਾਂ ਕੋਰੋਨਾ ਨਾਲ ਲੜਨ ਲਈ ਕਿਸੇ ਦੇ ਸੁਝਾਅ ਨੂੰ ਨਹੀਂ ਮੰਨਿਆ ਤੇ ਹੰਕਾਰ ਦੇ ਕਾਰਨ ਮਾਹਿਰਾਂ ਦੀ ਸਲਾਹ ਨੂੰ ਨਜ਼ਰਅੰਦਾਜ ਕਰ ਦਿੱਤਾ, ਜਿਸ ਦਾ “ਖਮਿਆਜ਼ਾ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।