ਕਰਮਚਾਰੀਆਂ ਦੀ ਬੀਮਾ ਪਾਲਸੀਆਂ ’ਤੇ ਸਾਲ 2016-17 ਤੇ 2017-18 ਲਈ ਬੋਨਸ ਦਾ ਫੈਸਲਾ
ਸੱਚ ਕਹੂੰ ਨਿਊਜ, ਜੈਪੁਰ । ਰਾਜਸਥਾਨ ਸਰਕਾਰ ਨੇ ਸੂਬਾ ਕਰਮਚਾਰੀਆਂ ਦੀ ਬੀਮਾ ਪਾਲਸੀਆਂ ’ਤੇ ਵਿੱਤੀ ਵਰ੍ਹੇ 2016-17 ਤੇ 2017-18 ਲਈ ਬੋਨਸ ਦੇਣ ਦਾ ਫੈਸਲਾ ਲਿਆ ਹੈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਦੇ ਲਈ ਮੁਲਾਂਕਣ ਦੀ ਰਿਪੋਰਟ ਨੂੰ ਸਵੀਕਾਰ ਕਰਨ ਤੇ ਬੋਨਸ ਦੇਣ ਦੇ ਫੈਸਲੇ ਦਾ ਅਨੁਮੋਦਨ ਕਰ ਦਿੱਤਾ ਹੈ ।
ਵਿੱਤੀ ਵਿਭਾਗ ਦੇ ਮਤੇ ਦੇ ਅਨੁਸਾਰ ਰਾਜਸਥਾਨ ਸਰਕਾਰੀ ਕਰਮਚਾਰੀ ਬੀਮਾ ਨਿਯਮ-1998 ਦੇ ਤਹਿਤ ਨਿਦੇਸ਼ਕ, ਬੀਮਾ ਵੱਲੋਂ ਕਰਵਾਏ ਗਏ ਮੁਲਾਂਕਣ ਰਿਪੋਰਟ ’ਚ ਸਾਲ 2016-17 ਤੇ 2017-18 ਲਈ ਐਂਡੋਮੇਂਟ ਕਾਂਟ੍ਰੇਕਟਸ ਲਈ 90 ਰੁਪਏ ਪ੍ਰਤੀ ਹਜ਼ਾਰ ਤੇ ਉਮਰ ਭਰ ਲਈ 112.5 ਰੁਪਏ ਹਰ ਸਾਲ ਪ੍ਰਤੀ ਹਜ਼ਾਰ ਦੀ ਦਰ ਨਾਲ ਸਾਧਾਰਨ ਰਿਵਰਸਨਰੀ ਬੋਨਸ ਦੇਣ ਦੀ ਤਜਵੀਜ਼ ਕੀਤੀ ਹੈ।
ਰਿਪੋਰਟ ਅਨੁਸਾਰ ਬੀਮਾ ਪਾਲਸੀਆਂ ’ਤੇ ਵਿੱਤੀ ਵਰ੍ਹੇ 2015-16 ਲਈ ਵੀ ਇਸ ਦਰ ਨਾਲ ਬੋਨਸ ਦੇਣ ਦੀ ਅਨੁਸ਼ੰਸਾ ਕੀਤੀ ਗਈ ਸੀ ਇਸ ਤੋਂ ਇਲਾਵਾ ਅਗਲਾ ਮੁਲਾਂਕਣ ਨਤੀਜੇ ਹੋਣ ਤੱਕ ਵੀ ਇਸ ਦਰ ’ਤੇ ਅੰਤਰਿਮ ਬੋਨਸ ਦੇਣ ਤੇ ਇਸ ਦੇ ਵਾਧੂ ਟਰਮੀਨਲ ਬੋਨਸ ਦੀ ਦਰ ਚਾਰ ਰੁਪਏ ਪ੍ਰਤੀ ਹਜ਼ਾਰ ਰੱਖਣ ਦੀ ਵੀ ਅਨੁਸ਼ੰਸਾ ਕੀਤੀ ਗਈ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।