ਵਿਗਿਆਨੀਆਂ ਦਾ ਦਾਅਵਾ : ਮੰਗਲ ’ਤੇ ਮੌਜ਼ੂਦ ਹਨ ਏਲੀਅੰਸ

ਆਸਮਾਨ ਨਹੀਂ ਸਮੁੰਦਰ ਤੋਂ ਆ ਰਹੇ ਯੂਐਫਓ

ਨਵੀਂ ਦਿੱਲੀ । ਨਾਸਾ ਦੇ ਵਿਗਿਆਨੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਹੈ ਕਿ ਮੰਗਲ ’ਤੇ ਏਲੀਅੰਸ ਦੀ ਮੌਜ਼ੂਦਗੀ ਹੈ ਪੁਲਾੜ ਦੇ ਰਹੱਸਮਈ ਲਾਲ ਗ੍ਰਹਿ ’ਤੇ ਪਾਣੀ ਤੇ ਬੱਦਲ ਤੋਂ ਬਾਅਦ ਹੁਣ ਨਮਕ ਵੀ ਮਿਲਿਆ ਹੈ। ਮਈ ਦੇ ਅੰਤ ’ਚ ਵਿਗਿਆਨੀਆਂ ਨੂੰ ਨਮਕ ਮਿਲਣ ਤੋਂ ਬਾਅਦ ਉਨ੍ਹਾਂ ਇਹ ਮੰਨ ਲਿਆ ਹੈ ਕਿ ਮੰਗਲ ’ਤੇ ਜੀਵਨ ਜ਼ਰੂਰ ਮੌਜ਼ੂਦ ਹੈ ਮੰਗਲ ਗ੍ਰਹਿ ’ਤੇ ਮਿਲਿਆ ਨਮਕ ਜਿਓਲਾਜੀਕਲ ਪ੍ਰਕਿਰਿਆ ਦਾ ਅੰਗ ਹੈ ਇੱਥੇ ਮਿਲਿਆ ਆਰਗੇਨਿਕ ਸਾਲਟ ਜਾਂ ਨਮ ਜੀਵਾਣੂਆਂ ਦਾ ਨਿਸ਼ਾਨ ਹੋ ਸਕਦਾ ਹੈ। ਇਹ ਨਮਕ ਮੰਗਲ ’ਤੇ ਕਦੇ ਮੌਜ਼ੂਦ ਰਹੇ। ਆਰਗੇਨਿਕ ਕੰਪਾਊਂਡਸ ਦੇ ਹਿੱਸੇ ਹਨ, ਜਿਨ੍ਹਾਂ ਨੇ ਨਾਸਾ ਦਾ ਕਿਊਰਿਆਸਿਟੀ ਰੋਵਰ ਪਹਿਲੇ ਖੋਜ ਚੁੱਕਿਆ ਹੈ।

ਇਸ ਦਰਮਿਆਨ ਇਟਲੀ ਦੇ ਖੋਜੀ ਪੱਤਰਕਾਰ ਪਾਓਲੋ ਲਿਓਪਿਜੀ ਹੈਰਿਸ ਤੇ ਫਰਾਂਸ ’ਚ ਪੈਦਾ ਹੋਏ ਇੰਫਾਰਮੇਸ਼ਨ ਵਿਗਿਆਨੀਕ ਡਾਕਟਰ ਐਫ ਨੇ ਦਾਅਵਾ ਕੀਤਾ ਕਿ 1945 ’ਚ ਏਲੀਅੰਸ ’ਤੇ ਅਮਰੀਕਾ ਨੇ ਰੋਜਵੇਲ ਯੂਐਫਓ ਕਰੈਸ਼ ਤੋਂ ਠੀਕ ਦੋ ਸਾਲ ਪਹਿਲਾਂ ਯੂਐਫਓ ਦੀ ਘਟਨਾ ਨੂੰ ਲਕੋਇਆ ਸੀ ਜਿਸ ਨਾਲ ਜੁੜੇ ਸਬੂਤ ਵੀ ਮੌਜ਼ੂਦ ਸਨ।


ਪਰ ਫੌਜ ਨੇ ਸਭ ਕੁਝ ਲੁਕੋ ਦਿੱਤਾ ਸੀ ਵੈਲੀ ਨੇ 1945 ਦੇ ਕਥਿਤ ਯੁਐਫਓ ਕਰੈਸ਼ ਦੀ ਜਾਣਕਾਰੀ ਇੱਕ ਕਿਤਾਬ ’ਚ ਦਿੱਤੀ ਹੈ ਜਿਸ ਦਾ ਨਾਂਅ ‘ਟ੍ਰਿਨਿਟੀ ਦ ਬੈਸਟ ਕੇਪਟ ਸੀਕ੍ਰੇਟ’ ਹੈ ਹਾਲ ਹੀ ’ਚ ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਪਿਛਲੇ 20 ਸਾਲਾਂ ’ਚ ਅਮਰੀਕੀ ਸਮੁੰਦਰੀ ਫੌਜ ਨੇ ਆਸਮਾਨ ’ਚ 120 ਤੋਂ ਵੱਧ ਅਜੀਬੋ-ਗਰੀਬ ਘਟਨਾਵਾਂ ਦੇਖੀਆਂ ਹਨ ਇੰਟਰਨੈਸ਼ਨਲ ਕੋਏਲੀਸ਼ਨ ਫਾਰ ਐਕਸਟ੍ਰਾਟੇਰੀਟ੍ਰਅਲ ਰਿਸਰਚ (ਆਈਸੀਈਆਰ) ਦੇ ਉਪ ਪ੍ਰਧਾਨ ਗੈਰੀ ਹੇਸੇਲਟਾਈਨ ਦੇ ਅਨੁਸਾਰ ਏਲੀਅਨ ਆਸਮਾਨ ਤੋਂ ਨਹੀਂ ਆ ਰਹੇ ਹਨ, ਉਹ ਪਾਣੀ ਦੇ ਹੇਠਾਂ ਤੋਂ ਆਉਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।