ਮਹਾਂਰਾਸ਼ਟਰ ’ਚ ਵੱਡਾ ਹਾਦਸਾ : ਪੂਨੇ ’ਚ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ, 15 ਮੌਤਾਂ

ਮਹਾਂਰਾਸ਼ਟਰ ’ਚ ਵੱਡਾ ਹਾਦਸਾ : ਪੂਨੇ ’ਚ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਲੱਗੀ ਅੱਗ 15 ਮੌਤਾਂ

ਮੁੰਬਈ । ਪੂਨੇ ਦੇ ਪਿਰੰਗੁਟ ਐਮਆਈਡੀਸੀ ਇਲਾਕੇ ’ਚ ਇੱਕ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗਣ ਨਾਲ 2 ਅੋਰਤਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਫੈਟਕਰੀ ’ਚ 37 ਮਜ਼ਦੂਰ ਕੰਮ ਕਰ ਰਹੇ ਸਨ। ਇਨ੍ਹਾਂ ’ਚੋਂ 20 ਨੂੰ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ। ਹਾਲੇ ਵੀ 2 ਕਰਮਚਾਰੀ ਫੈਕਟਰੀ ਅੰਦਰ ਫਸੇ ਹੋਏ ਹਨ ਮੌਕੇ ’ਤੇ ਪਹੁੰਚੀ ਅੱਗ ਬੁਝਾਊ ਦਸਤੇ ਦੀਆਂ ਤਿੰਨ ਗੱਡੀਆਂ ਤੇ ਦੋ ਦਰਜਨ ਤੋਂ ਵੱਧ ਅੱਗ ਬੁਝਾਊ ਕਰਮੀ ਅੱਗ ਬੁਝਾਉਣ ਦਾ ਕੰਮ ਕਰ ਰਹੇ ਹਨ ਸੈਨੇਟਾਈਜ਼ ’ਚ ਅਲਕੋਹਲ ਦੀ ਮਾਤਰਾ ਵਧੇਰੇ ਹੁੰਦੀ ਹੈ ਇਸ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਐਸਵੀਐਸ ਨਾਂਅ ਦੀ ਇਸ ਕੈਮੀਕਲ ਫੈਕਟਰੀ ’ਚ ਕਲੋਰੀਨ ਡਾਇਓਕਸਾਈਡ ਬਣਾਇਆ ਜਾਂਦ ਹੈ ਕੋਰੋਨਾ ਦੇ ਮੱਦੇਨਜ਼ਰ ਇੱਥੇ ਸੈਨੇਟਾਈਜ਼ਰ ਦਾ ਪ੍ਰੋਡਕਸ਼ਨ ਕੀਤਾ ਜਾ ਰਿਹਾ ਸੀ ਹਾਦਸੇ ਤੋਂ ਬਾਅਦ ਕੰਪਨੀ ਮਾਲਕ ਫਰਾਰ ਦੱਸਿਆ ਜਾ ਰਿਹਾ ਹੈ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।