ਚੀਨੀ ਕੋਰੋਨਾ ਜੈਵਿਕ ਯੁੱਧ ਦੀ ਕਠਪੁਤਲੀ ਤਾਂ ਨਹੀਂ?
ਦੁਨੀਆ ਭਰ ’ਚ ਉਂਜ ਤਾਂ ਚਮਗਿੱਦੜ ਮਨੁੱਖੀ ਸੱਭਿਅਤਾ ਦੇ ਵਿਕਸਿਤ ਹੋਣ ਨਾਲ ਹੀ ਕਈ-ਕਈ ਮਿੱਥਕਾਂ ਅਤੇ ਧਾਰਨਾਵਾਂ ਕਾਰਨ ਚਰਚਿਤ ਰਹੀਆਂ ਹਨ, ਪਰ ਹਾਲ ਹੀ ’ਚ ਕੋਵਿਡ-19 ਦੌਰਾਨ ਅਚਾਨਕ ਫ਼ਿਰ ਚਰਚਾਵਾਂ ਦੇ ਕੇਂਦਰ ਬਿੰਦੂ ’ਚ ਆ ਗਈਆਂ ਇਹ ਗੱਲ ਵੱਖ ਹੈ ਕਿ ਹੁਣ ਤੱਕ ਅਜਿਹਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਜਿਸ ਦੇ ਚੱਲਦਿਆਂ ਪੁਖ਼ਤਾ ਤੌਰ ’ਤੇ ਸਾਬਤ ਹੋ ਜਾਵੇ ਕਿ ਚਮਗਿੱਦੜ ਤੋਂ ਹੀ ਕੋਰੋਨਾ ਵਾਇਰਸ ਨਿੱਕਲਿਆ ਫ਼ਿਰ ਵੂਹਾਨ ਤੋਂ ਅੱਗੇ ਫੈਲਿਆ ਜਾਂ ਫੈਲਾਇਆ ਗਿਆ ਚਮਗਿੱਦੜਾਂ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਹੋ ਗਈਆਂ ਹਨ ।
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ 2018 ਦੀ ਇੱਕ ਰਿਪੋਰਟ ’ਚ ਜੀਕਾ, ਇਬੋਲਾ ਅਤੇ ਸੀਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਭਾਵ ਸਾਰਸ ਕੋਰੋਨਾ ਵਾਇਰਸ ਵਰਗੀ ਇੱਕ ਨਵੀਂ ਅਗਿਆਤ ਬਿਮਾਰੀ ਡਿਜੀਜ਼ ਐਕਸ ਦੀ ਵੀ ਚਰਚਾ ਸੀ ਇੱਥੇ ਧਿਆਨ ਰੱਖਣਾ ਹੋਵੇਗਾ ਕਿ ਵਿਸ਼ਵ ਸਿਹਤ ਸੰਗਠਨ ਨੇ 2018 ’ਚ ਹੀ ਇਸ ਸਮੇਤ 10 ਅਜਿਹੀਆਂ ਵਾਇਰਲ ਬਿਮਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਜੋ ਮਹਾਂਮਾਰੀ ਪੈਦਾ ਕਰ ਸਕਦੀਆਂ ਹਨ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਿਤੇ ਕੋਵਿਡ-19 ਹੀ ਉਹੀ ਡਿਜੀਜ਼ ਐਕਸ ਤਾਂ ਨਹੀਂ?
ਵਿਗਿਆਨੀ ਅਤੇ ਖੋਜਕਾਰ ਪੀਟਰ ਦਾਸਜਕ ਵੀ ਡਬਲਯੂਐਚਓ ਦੀ ਉਸ ਟੀਮਾ ਦਾ ਹਿੱਸਾ ਸਨ, ਜਿਨ੍ਹਾਂ ਨੇ ਇਹ ਸੂਚੀ ਬਣਾਈ ਸੀ ਉਨ੍ਹਾਂ ਨੇ ਫ਼ਿਰ ਇੱਕ ਲੇਖ ’ਚ ਲਿਖਿਆ ਸੀ ਕਿ ਇੱਕ ਅਜਿਹੀ ਲਾਗ ਦੀ ਬਿਮਾਰੀ ਹੋਵੇਗੀ ਜੋ ਤੇਜ਼ੀ ਨਾਲ ਉੱਭਰੇਗੀ ਇਸ ਦਾ ਆਰਥਿਕ ਵਿਕਾਸ, ਜਨ-ਸਿਹਤ ’ਤੇ ਜਬਰਦਸਤ ਅਸਰ ਪਵੇਗਾ ਸ਼ੁਰੂਆਤ ’ਚ ਇਸ ਸਬੰਧੀ ਭਰਮ ਦੀ ਸਥਿਤੀ ਹੋਵੇਗੀ ਲਾਗ ਯਾਤਰਾ, ਵਪਾਰ ਅਤੇ ਆਪਸੀ ਸੰਪਰਕਾਂ ਦੇ ਚੱਲਦਿਆਂ ਤੇਜ਼ੀ ਨਾਲ ਪੂਰੀ ਦੁਨੀਆ ’ਚ ਫੈਲੇਗੀ ਉਨ੍ਹਾਂ ਇੱਥੋਂ ਤੱਕ ਕਿਹਾ ਕਿ ਇਸ ਨਾਲ ਮੌਤਾਂ ਆਮ ਮੌਸਮੀ ਫਲੂ ਤੋਂ ਬਹੁਤ ਜ਼ਿਆਦਾ ਹੋਣਗੀਆਂ ਜੋ ਮਹਾਂਮਾਰੀ ਬਣ ਕੇ ਦੁਨੀਆ ਦੇ ਤਮਾਮ ਬਜਾਰਾਂ ਨੂੰ ਝੰਜੋੜ ਦੇਵੇਗੀ।
ਹੋਇਆ ਵੀ ਓਹੀ ਚੀਨ ਦੇ ਦੱਖਣ-ਪੱਛਮੀ ਪਹਾੜੀ ਇਲਾਕੇ ’ਚ ਕੁਝ ਪਿੰਡ ਹਨ ਜਿੱਥੇ ਤਾਂਬੇ ਦੀਆਂ ਖਾਨਾਂ ਹਨ ਇਨ੍ਹਾਂ ਦੀਆਂ ਖਾਲੀ ਥਾਵਾਂ ’ਤੇ ਚਮਗਿੱਦੜਾਂ ਦੇ ਝੁੰਡ ਰਹਿੰਦੇ ਹਨ। ਸੰਨ 2012 ’ਚ ਕੁਝ ਮਜ਼ਦੂਰ ਖਾਦ ਬਣਾਉਣ ਲਈ ਇਨ੍ਹਾਂ ਦੀਆਂ ਵਿੱਠਾਂ ਇਕੱਠੀਆਂ ਕਰਨ ਗਏ ਸਨ ਇਸ ਦੌਰਾਨ 6 ਮਜ਼ਦੂਰ ਇੱਕ ਰਹੱਸਮਈ ਬਿਮਾਰੀ ਦੀ ਚਪੇਟ ’ਚ ਆ ਗਏ ਪਹਿਲਾਂ ਬੁਖਾਰ ਫ਼ਿਰ ਖੰਘ ਅਤੇ ਕਰੀਬ ਪੰਦਰਾਂ ਦਿਨਾਂ ਬਾਅਦ ਬਹੁਤ ਜ਼ਿਆਦਾ ਬਲਗਮ ਆਉਣ ਲੱਗੀ ਇਸ ਨਵੀਂ ਬਿਮਾਰੀ ਦਾ ਪਤਾ ਲਾਉਣ ਦਾ ਜਿੰਮਾ ਵੂਹਾਨ ਦੇ ਜੈਵਿਕ ਖੋਜ ਕੇਂਦਰ ਇੰਸਟੀਚਿਊਟ ਆਫ਼ ਵਾਇਰੋਲਾਜੀ ਨੂੰ ਸੌਂਪਿਆ ਗਿਆ ਜਿਸ ਨੇ ਖਾਨ ’ਚ ਚਮਗਿੱਦੜਾਂ ਦੇ ਸੈਂਪਲ ਲਏ ਜਾਂਚ ’ਚ ਕੋਰੋਨਾ ਫੈਮਲੀ ਦੇ ਕਈ ਵਿਸ਼ਾਣੂਆਂ ਦਾ ਪਤਾ ਲੱਗਾ। ਜਦੋਂਕਿ ਕਈਆਂ ਦਾ ਮੰਨਣਾ ਹੈ ਕਿ ਇਸ ਵੂਹਾਨ ਲੈਬ ਤੋਂ ਕੁਝ ਦੂਰ ਹੁਆਨਨ ਪਸ਼ੂ ਬਜ਼ਾਰ ਹੈ ਲੈਬ ਤੋਂ ਲੀਕ ਵਾਇਰਸ ਇੱਥੇ ਪਹੁੰਚਿਆ ਪਹਿਲਾਂ ਪਸ਼ੂਆਂ ਨੂੰ ਚਪੇਟ ’ਚ ਲਿਆ ਫ਼ਿਰ ਉਨ੍ਹਾਂ ਤੋਂ ਇਨਸਾਨਾਂ ਤੱਕ।
ਕੋਰੋਨਾ ਵਾਇਰਸ ਲੀਕ ਸਬੰਧੀ ਅਮਰੀਕੀ ਇੰਟੈਲੀਜੈਂਸ ਦੀ ਇੱਕ ਗੁਪਤ ਰਿਪੋਰਟ ’ਚ ਵੀ ਅਜਿਹਾ ਹੀ ਜ਼ਿਕਰ ਹੈ ਕਿ ਨਵੰਬਰ 2019 ’ਚ ਵੂਹਾਨ ਲੈਬ ਦੇ 3 ਖੋਜਕਾਰ ਇੱਕ ਨਵੇਂ ਅਤੇ ਗੰਭੀਰ ਇਲਾਜ ਲਈ ਹਸਪਤਾਲ ’ਚ ਭਰਤੀ ਹੋਏ ਸਨ ਚੀਨ ਵੀ ਮੰਨਦਾ ਹੈ ਕਿ ਕੋਵਿਡ ਵਰਗੇ ਲੱਛਣਾਂ ਨਾਲ ਬਿਮਾਰ ਹੋਣ ਦਾ ਪਹਿਲਾ ਮਾਮਲਾ 8 ਦਸੰਬਰ ਨੂੰ 2019 ਨੂੰ ਆਇਆ ਸੀ ਸਾਰਿਆਂ ਨੂੰ ਜੋੜ ਕੇ ਦੇਖੀਏ ਤਾਂ ਕੋਰੋਨਾ ਦੀ ਸ਼ੁਰੂਆਤ ਦੇ ਦਾਅਵੇ ’ਚ ਦਮ ਹੈ ਪਰ ਕੋਵਿਡ-19 ਸਬੰਧੀ ਭਰਮ ਹੈ ਕਿਉਂਕਿ ਉਸੇ ਸਮੇਂ ਸਾਰਸ-ਕੋਵਿਡ-2 ਵੀ ਪੈਰ ਪਸਾਰ ਰਿਹਾ ਸੀ ਕੁੱਲ ਮਿਲਾ ਕੇ ਪੀਟਰ ਦਾਸਜਕ ਦੀ ਥਿਊਰੀ ਇੱਥੇ ਕੰਮ ਕਰ ਰਹੀ ਹੈ ਸੰਨ 2018 ’ਚ ਹੀ ਉਨ੍ਹਾਂ ਨੇ ਰਹੱਸਮਈ ਬਿਮਾਰੀ ਡਿਜੀਜ਼ ਐਕਸ ਦਾ ਨਾਂਅ ਦੇ ਕੇ ਇਹ ਇਸ਼ਾਰਾ ਕੀਤਾ ਸੀ ਘੁੰਮ-ਫ਼ਿਰ ਕੇ ਸ਼ੱਕ ਵੂਹਾਨ ਦੀ ਲੈਬ ’ਤੇ ਵਾਰ-ਵਾਰ ਜਾਣ ਦੀਆਂ ਵਜ੍ਹਾ ਵੀ ਹਨ।
ਕੋਰੋਨਾ ਵੈਕਸੀਨ ਬਣਾਉਣ ਵਾਲੇ ਵਿਗਿਆਨੀਆਂ ਨੇ ਆਪਣੀ ਖੋਜ ਦੌਰਾਨ ਵਾਇਰਸ ’ਚ ਕੁਝ ਫ਼ਿੰਗਰਪ੍ਰਿੰਟ ਦੇਖੇ ਇਹ ਨਾ ਸਿਰਫ਼ ਹੈਰਾਨੀ ਵਾਲਾ ਸੱਚ ਸੀ ਸਗੋਂ ਵੱਡਾ ਤੱਥ ਸੀ ਕਿ ਹੋਵੇ ਨਾ ਹੋਵੇ ਕਿਤੇ ਇਹ ਇਨਸਾਨੀ ਕਰਤੂਤ ਤਾਂ ਨਹੀਂ? ਕਈ ਵਿਗਿਆਨੀ ਉਸ ਸਮੇਂ ਖੁਲਾਸਾ ਕਰਨਾ ਚਾਹੁੰਦੇ ਸਨ ਤਾਂ ਕਈ ਵੱਡੀਆਂ ਚੀਨੀ ਜਾਂਚ ਸੰਸਥਾਵਾਂ ਸਮੇਤ ਦੂਜਿਆਂ ਨੇ ਇਸ ਨੂੰ ਨਕਾਰਦੇ ਹੋਏ ਚਮਗਿੱਦੜ ਤੋਂ ਪੈਦਾ ਬਿਮਾਰੀ ਦੀ ਵਜ਼ਨਦਾਰੀ ਦੇ ਦਿੱਤੀ ਜਾਹਿਰ ਹੈ ਕਿਤੇ ਨਾ ਕਿਤੇ ਕੁਝ ਤਾਂ ਹੋਇਆ ਸੀ ਘੁੰਮ-ਫ਼ਿਰ ਕੇ ਗੱਲ ਉੱਥੇ ਜਾ ਅੜਦੀ ਹੈ ਥੋੜ੍ਹਾ ਸਿਆਸੀ ਘਟਨਾਕ੍ਰਮ ਵੀ ਸਮਝਣਾ ਹੋਵੇਗਾ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਚੀਨ ’ਤੇ ਦੋਸ਼ ਮੜ੍ਹਦੇ ਰਹੇ ਪਰ ਉਨ੍ਹਾਂ ਦੀਆਂ ਚਰਚਿਤ ਕਾਰਜਪ੍ਰਣਾਲੀਆਂ ਦੇ ਚੱਲਦਿਆਂ ਗੰਭੀਰਤਾ ਨਾਲ ਤਵੱਜੋਂ ਨਹੀਂ ਮਿਲੀ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੌਰਾਨ ਕੋਰੋਨਾ ਦਾ ਖੂਬ ਅਸਰ ਦਿਸਿਆ ਅਤੇ ਟਰੰਪ ਰਾਸ਼ਟਰਪਤੀ ਦੀਆਂ ਚੋਣਾਂ ਹਾਰ ਗਏ ਹਾਂ, ਇਹ ਕਹਿਣਾ ਗਲਤ ਹੋਵੇਗਾ ਕਿ ਟਰੰਪ ਦੀ ਹਾਰ ਕੋਰੋਨਾ ਵਾਇਰਸ ਨਾਲ ਨਹੀਂ ਹੋਈ ਸਗੋਂ ਇਸ ਸੰਕਟ ਨਾਲ ਨਜਿੱਠਣ ਦੀ ਨਾਕਾਮੀ ਜ਼ਰੂਰ ਕਹੀ ਜਾ ਸਕਦੀ ਹੈ ਇਸ ਤਰ੍ਹਾਂ ਕੋਰੋਨਾ ਨੇ ਦੁਨੀਆ ਦੇ ਦਾਰੋਗਾ ਕਹਾਉਣ ਵਾਲੇ ਦੇਸ਼ ਨੂੰ ਵੀ ਸ਼ੀਸ਼ਾ ਦਿਖਾ ਦਿੱਤਾ।
ਹਲਾਂਕਿ ਕਾਫ਼ੀ ਜ਼ੋਰ-ਅਜ਼ਮਾਇਸ਼ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੀ ਟੀਮ ਵੀ ਵੂਹਾਨ ਲੈਬ ਗਈ ਅਤੇ ਸਿਰਫ਼ 3 ਘੰਟੇ ਰਹੀ ਚੀਨੀ ਵਿਗਿਆਨੀਆਂ ਦੀ ਮੌਜ਼ੂਦਗੀ ਅਤੇ ਦਾਅ-ਪੇਚ ਦੇ ਨਾਲ ਜਾਂਚ ਤੋਂ ਬਾਅਦ ਲੈਬੋਰੇਟਰੀ ਲੀਕ ਦੀ ਗੁੰਜਾਇਸ਼ ਨੂੰ ਬਹੁਤ ਘੱਟ ਦੱਸਿਆ ਟੀਮ ਨੂੰ ਲੈਬ ਦੇ ਤਮਾਮ ਜ਼ਰੂਰੀ ਦਸਤਾਵੇਜ਼ ਮੰਗਣ ’ਤੇ ਵੀ ਨਹੀਂ ਦਿਖਾਏ ਗਏ ਸੰਗਠਨ ਮੁਖੀ ਡਾ. ਟੇਡ੍ਰੋਸ ਘੇਬ੍ਰੇਸਸ ਨੇ ਵੀ ਮੰਨਿਆ ਕਿ ਕੋਰੋਨਾ ਦੇ ਲੈਬ ਲੀਕੇਜ਼ ਦੀ ਡੂੰਘਾਈ ਨਾਲ ਪੜਤਾਲ ਨਹੀਂ ਹੋ ਸਕੀ ਟੀਮ ਨਾ ਉਹ ਖਾਨ ਪਹੁੰਚ ਸਕੀ ਜਿੱਥੋਂ ਚਮਗਿੱਦੜ ਦੀਆਂ ਵਿੱਠਾਂ ਇਕੱਠੀਆਂ ਕੀਤੀਆਂ ਗਈਆਂ ਨਾ ਹੀ ਉੱਥੋਂ ਦੇ ਲੋਕਾਂ ਦੇ ਐਂਟੀਬਾਡੀ ਟੈਸਟ ਅਤੇ ਜਾਨਵਰਾਂ ਤੱਕ ਦੀ ਜਾਂਚ ਹੀ ਕਰਾ ਸਕੀ।
ਅਮਰੀਕੀ ਖੂਫ਼ੀਆ ਏਜੰਸੀਆਂ ਕੋਲ ਵੀ ਪੁਖ਼ਤਾ ਸਬੂਤ ਦੀ ਗੱਲ ਕਹੀ ਜਾ ਰਹੀ ਹੈ ਜਿਸ ’ਚ ਵੂਹਾਨ ਲੈਬ ’ਚ 3 ਲੋਕਾਂ ਦੇ ਗੰਭੀਰ ਰੂਪ ਨਾਲ ਪੀੜਤ ਹੋਣ ਨੂੰ ਹੁਣ ਤੱਕ ਰਾਜ਼ ਰੱਖਿਆ ਗਿਆ ਸਗੋਂ ਵਾਇਰਸ ਦੇ ਗੰਭੀਰ ਖ਼ਤਰਿਆਂ ਤੋਂ ਚੌਕਸ ਕਰਨ ਵਾਲੇ ਵਿ੍ਹਸਲ ਬਲੋਅਰ ਡਾ. ਲੀ ਵੇਲੀਆਂਗ ਦਾ ਬੁਰਾ ਹਸ਼ਰ ਅਤੇ ਸ਼ੱਕੀ ਹਾਲਾਤਾਂ ’ਚ ਇਸ ਨਾਲ ਮੌਤ ਦੇ ਕਾਰਨ ਵੀ ਹਨ ਬਿਮਾਰੀ ਦੀ ਉਤਪਤੀ ਸਬੰਧੀ ਵਿਕਸਿਤ, ਵਿਕਾਸਸ਼ੀਲ ਅਤੇ ਤਮਾਮ ਤਰ੍ਹਾਂ ਦੀਆਂ ਵਿਗਿਆਨਕ ਅਤੇ ਖੋਜੀ ਤਕਨੀਕਾਂ ਤੋਂ ਬਾਅਦ ਵੀ ਦੁਨੀਆ ਪਹਿਲੀ ਵਾਰ ਐਨੀ ਭਰਮ ’ਚ ਹੈ ਸ਼ਾਇਦ ਇਸ ਲਈ ਕਿ ਕੋਰੋਨਾ ਬਹਿਰੂਪੀਆ ਹੈ ਉਹ ਝੁਕਾਨੀ ਦੇਣਾ ਜਾਣਦਾ ਹੈ ਹਾਲਾਤਾਂ ਅਨੁਸਾਰ ਆਪਣਾ ਰੂਪ ਅਤੇ ਹਮਲੇ ਦਾ ਤਰੀਕਾ ਬਦਲ ਲੈਂਦਾ ਹੈ ਇਨਸਾਨ ਦੇ ਸਰੀਰ ’ਤੇ ਵੱਖ-ਵੱਖ ਤਰ੍ਹਾਂ ਦੇ ਪ੍ਰਭਾਵਾਂ ਦਾ ਅਸਰ ਪਾ ਕੇ ਚਪੇਟ ’ਚ ਲਿਆ ਕੇ ਜਾਨ ’ਤੇ ਭਾਰੀ ਪੈਂਦਾ ਹੈ ਬੱਸ ਇਹੀ ਸਵਾਲ ਦੁਨੀਆ ਭਰ ’ਚ ਅਹਿਮ ਹੈ ਕਿ ਵਾਇਰਸ ਦੀ ਡੋਰ ਵੂਹਾਨ ਦੀ ਲੈਬ ’ਤੋਂ ਨਿੱਕਲ ਕੇ ਕੋਰੋਨਾ ਰੂਪੀ ਕਠਪੁਤਲੀ ਬਣ ਕੇ ਚੀਨ ਦੀਆਂ ਉਂਗਲਾਂ ’ਤੇ ਤਾਂ ਨਹੀਂ ਨੱਚ ਰਹੀ ਅਤੇ ਇਸ ਬਹਿਰੂਪੀਏ ਦਾ ਅਸਲ ਮਕਸਦ ਜੈਵਿਕ ਜੰਗ ਤਾਂ ਨਹੀਂ?
ਰਿਤੂਪਰਣ ਦਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।