ਮੋਹਾਲੀ, (ਕੁਲਵੰਤ ਕੋਟਲੀ)। ਮੋਹਾਲੀ ਪੁਲਿਸ ਵੱਲੋਂ ਕਰੋਨਾ ਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਣ ਵਾਲੇ ਇੰਜੈਕਸ਼ਨ ਦੀ ਸਪਲਾਈ ਦੇਣ ਦੇ ਨਾਂਅ ’ਤੇ ਲੋੜਵੰਦ ਮਰੀਜਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਨੀਅਰ ਕਪਤਾਲ ਪੁਲਿਸ ਮੋਹਾਲੀ ਸਤਿੰਦਰ ਸਿੰਘ, ਗੁਰਜੋਤ ਸਿੰਘ ਕਲੈਰ ਕਪਤਾਨ ਪੁਲਿਸ ਟਰੈਫਿਕ ਤੇ ਸਾਈਬਰ ਕਰਾਇਮ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਅਮਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਟੈਕਨੀਕਲ ਸਪੋਰਟ ਤੇ ਫੋਰਸਿਕ ਤੇ ਸਾਈਬਰ ਕਰਾਇਮ ਮੋਹਾਲੀ ਦੇ ਦਿਸਾ ਨਿਰਦੇਸ ਅਨੁਸਾਰ ਸੂਚਨਾ ਮਿਲਣ ’ਤੇ ਇੰਸ: ਓਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਏ.ਐਸ ਨਗਰ ਵੱਲੋਂ ਮਾਮਲਾ ਦਰਜ ਕੀਤਾ।
ਜਿਸ ’ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਐਸ.ਆਈ ਮਨਦੀਪ ਸਿੰਘ ਥਾਣਾ ਜੀਰਕਪੁਰ ਅਤੇ ਐਸ.ਆਈ ਅਮਨਦੀਪ ਸਿੰਘ ਇੰਚਾਰਜ ਸਾਈਬਰ ਸੈਲ ਐਸ.ਏ.ਐਸ ਨਗਰ ਦੀ ਟੀਮ ਵੱਲੋਂ ਰੇਡ ਕਰਕੇ ਮੁੱਕਦਮੇ ਦੇ ਮੁਲਜ਼ਮ ਅਮੀਤ ਕੁਮਾਰ ਵਾਸੀ ਸਵਿਾਲਿਕ ਵਿਹਾਰ ਜੀਰਕਪੁਰ, ਮਨਦੀਪ ਸਿੰਘ ਵਾਸੀ ਪਿੰਡ ਇਸਾਕ ਥਾਣਾ ਭੈਵਾ ਸਦਰ, ਕਰੂਕਸੇਤਰਾ ਹਰਿਆਣਾ ਅਤੇ ਕੁਲਵਿੰਦਰ ਕੁਮਾਰ ਵਾਸੀ ਟੀਕਰੀ ਕਰੁਕਸੇਤਰਾ, ਹਰਿਆਣਾ ਨੂੰ ਗਿ੍ਰਫਤਾਰ ਕੀਤਾ ਗਿਆ।
ਮੁਲਜ਼ਮ ਲੋੜਵੰਦ ਪੀੜਤ ਲੋਕਾਂ ਨਾਲ ਕਰਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਇੰਜੇਕਸਨ ਤੇ ਦੀ ਸਪਲਾਈ ਕਰਨ ਦੇ ਬਹਾਨੇ ਉਨ੍ਹਾਂ ਕੋਲੋ ਮੋਟੀ ਰਕਮ ਆਪਣੇ ਬੈਂਕ ਖਾਤਿਆਂ ਵਿੱਚ ਪਵਾ ਲੈਂਦੇ ਸਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਇੰਜੇਕਸਨ ਵੀ ਸਪਲਾਈ ਨਹੀਂ ਕਰਦੇ ਸੀ। ਗਿ੍ਰਫ਼ਤਾਰ ਕੀਤੇ ਦੋਸੀਆਂ ਪਾਸੋਂ ਤੇ ਇੰਜੈਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾਂ ਪਾਸੋਂ ਠੱਗੀ ਮਾਰੇ 14 ਲੱਖ ਰੁਪਏ ਦੀ ਬ੍ਰਾਮਦਗੀ ਕੀਤੀ ਗਈ ਹੈ।
ਮੁਲਜ਼ਮ ਕੁਲਵਿੰਦਰ ਕੁਮਾਰ ਵੱਲੋਂ ਆਪਣਾ ਮੋਬਾਇਲ ਨੰਬਰ ਵੱਖ-ਵੱਖ ਵੱਟਸਐਪ ਗਰੁੱਪ ਵਿੱਚ ਪਾ ਕੇ ਤੇ ਇੰਜੈਕਸ਼ਨ ਦੀ ਸਪਲਾਈ ਕਰਨ ਸਬੰਧੀ ਐਡ ਪਾਈ ਜਾਂਦੀ ਸੀ, ਜਿਸਤੇ ਲੋੜਵੰਦ ਲੋਕੀ ਕੁਲਵਿੰਦਰ ਕੁਮਾਰ ਨੂੰ ਵੱਟਸਐਪ ਪਰ ਸੰਪਰਕ ਕਰਦੇ ਸਨ ਅਤੇ ਦੋਸੀ ਕੁਲਵਿੰਦਰ ਸਿੰਘ ਉਨ੍ਹਾਂ ਪਾਸੋਂ ਇੰਜੇਕਸਨ ਸਬੰਧੀ ਅਦਾਇਗੀ ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਕਰਵਾ ਲੈਂਦਾ ਸੀ ਜੋ ਬਾਦ ਵਿੱਚ ਮਨਦੀਪ ਸਿੰਘ, ਅਮੀਤ ਕੁਮਾਰ ਦੇ ਬੈਂਕ ਖਾਤਿਆ ਵਿੱਚ ਆਏ ਪੈਸਿਆਂ ਨੂੰ ਵੱਖ-ਵੱਖ ਜਗ੍ਹਾ ਤੋਂ ਕਢਵਾਉਣ ਦਾ ਕੰਮ ਕਰਦਾ ਸੀ। ਇਨ੍ਹਾਂ ਪੈਸਿਆਂ ਨੂੰ ਮੁਲਜ਼ਮ ਆਪਸ ਵਿੱਚ ਵੰਡ ਲੈਂਦੇ ਸਨ।
ਮਨਦੀਪ ਸਿੰਘ ਕੋਲੋਂ 3 ਲੱਖ ਰੁਪਏ ਅਤੇ 4 ਵੱਖ-ਵੱਖ ਬੈਂਕਾਂ ਦੇ ਕਾਰਡ ਦੀ ਬ੍ਰਾਮਦਗੀ, ਕੁਲਵਿੰਦਰ ਕੁਮਾਰ ਪਾਸੋ 6 ਲੱਖ 50 ਹਜਾਰ ਰੁਪਏ ਅਤੇ 1 ਕਾਰਡ ਦੀ ਬ੍ਰਾਮਦਗੀ, ਅਮੀਤ ਕੁਮਾਰ ਦੇ ਬੈਂਕ ਖਾਤਿਆ ਵਿੱਚ 1 ਲੱਖ ਰੁਪਏ ਅਤੇ ਕੁਲਵਿੰਦਰ ਕੁਮਾਰ ਦੇ ਬੈਂਕ ਖਾਤੇ ਵਿੱਚ 30 ਲੱਖ 50 ਹਜ਼ਾਰ ਰੁਪਏ ਫਰੀਜ ਕਰਵਾਏ ਗਏ ਹਨ, ਕੁੱਲ 14 ਲੱਖ ਰੁਪਏ ਅਤੇ 5 ਕਾਰਡ ਦੀ ਬ੍ਰਾਮਦਗੀ ਕੀਤੀ ਗਈ। ਗਿ੍ਰਫਤਾਰ ਕੀਤੇ ਗਏ ਮੁਲਜ਼ਮ 4 ਦਿਨ ਦੇ ਪੁਲਿਸ ਰਿਮਾਂਡ ਉਤੇ ਪੁਲਿਸ ਹਿਰਾਸਤ ’ਚ ਹਨ ਜਿਨ੍ਹਾਂ ਕੋਲੋ ਹੋਰ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।