ਸਾਡੇ ਨਾਲ ਸ਼ਾਮਲ

Follow us

21.4 C
Chandigarh
Saturday, February 28, 2026
More
    Home ਸੂਬੇ ਪੰਜਾਬ ਸਿਹਤ ਮੰਤਰੀ ਦੀ...

    ਸਿਹਤ ਮੰਤਰੀ ਦੀ ਰਿਹਾਇਸ਼ ਨੂੰ ਘੇਰੇਗਾ ਅਕਾਲੀ ਦਲ, ਮੰਗਿਆ ਬਲਬੀਰ ਸਿੱਧੂ ਦਾ ਅਸਤੀਫ਼ਾ

    ਬਹੁ ਕਰੋੜੀ ਵੈਕਸੀਨ ਘਪਲੇ ਵਿੱਚ ਹੋਵੇ ਸੀਬੀਆਈ ਜਾਂਚ, ਸਿੱਧੂ ਨੂੰ ਦੇਣਾ ਪਵੇਗਾ ਅਸਤੀਫ਼ਾ : ਸੁਖਬੀਰ ਬਾਦਲ

    ਅਸ਼ਵਨੀ ਚਾਵਲਾ, ਚੰਡੀਗੜ੍ਹ, ਕੋਰੋਨਾ ਦੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਹੁਣ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਲਿਆ ਹੈ। ਇਸ ਨਾਲ ਹੀ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਸੁਖਬੀਰ ਬਾਦਲ ਨੇ ਕਰ ਦਿੱਤੀ ਹੈ। ਇਨ੍ਹਾਂ ਦੋਵੇਂ ਮੰਗਾਂ ਐਤਵਾਰ ਸ਼ਾਮ ਤੱਕ ਪ੍ਰਵਾਨ ਨਹੀਂ ਹੋਣ ’ਤੇ ਸੁਖਬੀਰ ਬਾਦਲ ਆਪਣੀ ਲੀਡਰਸ਼ਿਪ ਨਾਲ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਰਿਹਾਇਸ਼ ਨੂੰ ਘੇਰਦੇ ਹੋਏ ਧਰਨਾ ਦੇਣਗੇ।
    ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਘੰਟੇ ਲਈ ਧਰਨਾ ਦਿੱਤਾ ਜਾਵੇਗਾ ਅਤੇ ਇਸ ਵਿੱਚ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਮੁੱਚੀ ਸੀਨੀਅਰ ਪਾਰਟੀ ਲੀਡਰਸ਼ਿਪ ਸ਼ਾਮਲ ਹੋਵੇਗੀ।

    ਇਸ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਮੰਨਿਆ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਪ੍ਰਾਪਤ ਹੋਈਆਂ ਇੱਕ ਲੱਖ ਵੈਕਸੀਨ ਡੋਜ਼ ਵਿਚੋਂ 80 ਹਜ਼ਾਰ ਭਾਰੀ ਮੁਨਾਫ਼ਾ ਕਮਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਡੋਜ਼ ’ਤੇ ਹੋਰ ਪ੍ਰੀਮੀਅਮ ਲੈਣ ਦੀ ਆਗਿਆ ਦਿੱਤੀ ਹੈ ਤੇ ਇਸ ਨੇ ਇਸ ਭ੍ਰਿਸ਼ਟ ਤੇ ਅਣਮਨੁੱਖੀ ਕਾਰਵਾਈ ਲਈ ਜ਼ਿੰਮੇਵਾਰ ਕਿਸੇ ਦੇ ਵੀ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ।

    ਉਹਨਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਇਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੇਜਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਜਦੋਂ ਕਿ ਇਹ ਵੈਕਸੀਨ ਜੋ ਲੋਕਾਂ ਨੂੰ ਮੁਫ਼ਤ ਲੱਗਣੀ ਚਾਹੀਦੀ ਸੀ, ਉਹ ਪ੍ਰਾਈਵੇਟ ਹਸਪਤਾਲਾਂ ਵਿਚ 150 ਤੋਂ 2000 ਰੁਪਏ ਪ੍ਰਤੀ ਡੋਜ਼ ਲੋਕਾਂ ਨੂੰ ਵੇਚੀ ਗਈ। ਉਹਨਾਂ ਕਹਾ ਕਿ ਇਹ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਦੇ ਹੋਰ ਕੇਸਾਂ ਵਾਂਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਭ੍ਰਿਸ਼ਟ ਮੰਤਰੀ ਦਾ ਬਚਾਅ ਕਰ ਰਹੇ ਹਨ।
    ਉਹਨਾਂ ਕਿਹਾ ਕਿ ਅਕਾਲੀ ਦਲ ਕੇਸ ਵਿਚ ਨਿਆਂ ਹਾਸਲ ਕਰਨ ਦੀ ਮੰਗ ਕਰਦਿਆਂ ਲੋਕਾਂ ਨਾਲ ਰਲ ਕੇ ਮੰਤਰੀ ਦੀ ਰਿਹਾਇਸ਼ ਮੂਹਰੇ ਦੋ ਘੰਟੇ ਦਾ ਧਰਨਾ ਦੇਵੇਗਾ।

    ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਮੰਤਰੀ ਸਾਰੇ ਮਾਮਲੇ ਬਾਰੇ ਅਣਜਾਣਤਾ ਪ੍ਰਗਟ ਕਰ ਰਹੇ ਹਨ ਅਤੇ 400 ਰੁਪਏ ਪ੍ਰਤੀ ਡੋਜ਼ ਪ੍ਰਾਪਤ ਹੋਈ ਵੈਕਸੀਨ 1060 ਰੁਪਏ ਪ੍ਰਤੀ ਡੋਜ਼ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਹੋਰ ਮੁਨਾਫ਼ਾ ਕਮਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਰਹੇ ਹਨ।
    ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਮਾਮਲਾ ਸੀ ਬੀ ਆਈ ਜਾਂਚ ਵਾਸਤੇ ਨਹੀਂ ਭੇਜ ਰਹੀ ਅਤੇ 2022 ਵਿਚ ਸੂਬੇ ਵਿੱੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।