ਕਿਹਾ, ਮੈਂ ਟੀਮ ਦੇ ਉਪ ਕਪਤਾਨ ਵਜੋਂ ਠੀਕ ਹਾਂ
ਅਬੂਧਾਬੀ। ਚਮਤਕਾਰੀ ਲੈੱਗ ਸਪਿੱਨਰ ਰਾਸ਼ਿਦ ਖਾਨ ਨੇ ਅਫਗਾਨਿਸਤਾਨ ਦੀ ਟੀ-20 ਟੀਮ ਦੀ ਕਪਤਾਨੀ ਇਹ ਕਹਿੰਦਿਆਂ ਠੁਕਰਾ ਦਿੱਤੀ ਹੈ ਕਿ ਉਹ ਲੀਡਰ ਤੋਂ ਜਿਆਦਾ ਇੱਕ ਖਿਡਾਰੀ ਵਜੋਂ ਟੀਮ ਲਈ ਬਹੁਕੀਮਤੀ ਸਾਬਤ ਹੋ ਸਕਦੇ ਹਨ 22 ਸਾਲਾ ਲੈੱਗ ਸਪਿੱਨਰ ਨੇ ਕਿਹਾ ਕਿ ਮੈਂ ਆਪਣੇ ਦਿਮਾਗ ’ਚ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਮੈਂ ਇੱਕ ਖਿਡਾਰੀ ਵਜੋਂ ਬਿਹਤਰ ਹਾਂ।
ਮੈਂ ਟੀਮ ਦੇ ਉਪ ਕਪਤਾਨ ਵਜੋਂ ਠੀਕ ਹਾਂ ਤੇ ਕਪਤਾਨ ਨੂੰ ਜੋ ਮੱਦਦ ਚਾਹੀਦੀ ਹੈ ਉਹ ਮੈਂ ਕਰ ਸਕਦਾ ਹਾਂ ਮੇਰੇ ਲਈ ਇਸ ਅਹੁਦੇ ਤੋਂ ਦੂਰ ਰਹਿਣਾ ਜ਼ਿਆਦਾ ਬਿਹਤਰ ਹੈ ਰਾਸ਼ਿਦ ਖਾਨ ਅਫਗਾਨਿਸਤਾਨ ਦੀ ਟੀਮ ਦੇ ਇੱਕ ਸ਼ਾਨਦਾਰ ਗੇਂਦਬਾਜ਼ ਹਨ ਉਨ੍ਹਾਂ ਨੇ ਆਪਣੀ ਘੁੰਮਦੀਆਂ ਗੇਂਦਾਂ ਨਾਲ ਆਈਪੀਐਲ ’ਚ ਵੀ ਬੱਲੇਬਾਜ਼ਾਂ ਨੂੰ ਖੂਬ ਪ੍ਰੇਸ਼ਾਨ ਕੀਤਾ ਹੈ ਉਨ੍ਹਾਂ ਦਾ ਪ੍ਰਦਰਸ਼ਨ ਆਈਪੀਐਲ ’ਚ ਵੀ ਸ਼ਾਨਦਾਰ ਰਿਹਾ ਹੈ ਉਹ ਟੀਮ ’ਚ ਬਿਨਾ ਕਿਸੇ ਦਬਾਅ ਤੋਂ ਖੇਡਣਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੇ ਅਫਗਾਨ ਟੀਮ ਦੀ ਕਪਤਾਨ ਠੁਕਰਾ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।