18 ਤੋਂ 44 ਸਾਲ ਦੀ ਉਮਰ ਵਰਗ : ਹੁਣ ਤੱਕ 18 ਲੱਖ 14 ਹਜ਼ਾਰ 696 ਲੋਕਾਂ ਦਾ ਟੀਕਾਕਰਨ
ਏਜੰਸੀ, ਜੈਪੁਰ। ਰਾਜਸਥਾਨ ’ਚ ਸੰਸਾਰਕ ਮਹਾਂਮਾਰੀ ਕੋਰੋਨਾ ਦੀ ਰੋਕਥਾਮ ਲਈ ਕੀਤੇ ਜਾ ਰਹੇ ਟੀਕਾਕਰਨ ਤਹਿਤ ਮੰਗਲਵਾਰ ਤੱਕ ਕਰੀਬ ਇੱਕ ਕਰੋੜ 70 ਲੱਖ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗਾ ਹੈ ਮੈਡੀਕਲ ਵਿਭਾਗ ਅਨੁਸਾਰ ਬੀਤੀ ਇੱਕ ਜੂਨ ਤੱਕ ਸੂਬੇ ’ਚ ਕੋਰੋਨਾ ਟੀਕੇ ਦੀ ਪਹਿਲੀ ਅਤੇ ਦੂਜੀ ਇੱਕ ਕਰੋੜ 69 ਲੱਖ 37 ਹਜ਼ਾਰ 274 ਖੁਰਾਕ ਲੱਗ ਚੁੱਕੀ ਹੈ ।
ਇਨ੍ਹਾਂ ’ਚ ਇੱਕ ਕਰੋੜ 36 ਲੱਖ 74 ਹਜ਼ਾਰ 97 ਪਹਿਲੀ ਖੁਰਾਕ ਜਦੋਂਕਿ 32 ਲੱਖ 63 ਹਜ਼ਾਰ 177 ਦੂਜੀ ਖੁਰਾਕ ਸ਼ਾਮਲ ਹੈ ਇਸ ਦੌਰਾਨ ਸੱਠ ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ 53 ਲੱਖ 64 ਹਜ਼ਾਰ 659 ਪਹਿਲੀ ਖੁਰਾਕ ਤੇ 16 ਲੱਖ 70 ਹਜ਼ਾਰ 490 ਲੋਕਾਂ ਨੂੰ ਇਸ ਦੀ ਦੂਜੀ ਖੁਰਾਕ ਦਿੱਤੀ ਗਈ ਹੈ ਇਸ ਤਰ੍ਹਾਂ 45 ਤੋਂ 59 ਸਾਲ ਦੀ ਉਮਰ ਦੇ 54 ਲੱਖ 45 ਹਜ਼ਾਰ 958 ਲੋਕਾਂ ਨੂੰ ਪਹਿਲੀ ਜਦੋਂ ਕਿ ਅੱਠ ਲੱਖ 13 ਹਜ਼ਾਰ 491 ਲੋਕਾਂ ਨੂੰ ਦੁੂਜੀ ਖੁਰਾਕ ਦਿੱਤੀ ਗਈ ਹੈ ਬੀਤੀ ਇੱਕ ਮਈ ਤੋਂ 18 ਤੋਂ 44 ਸਾਲ ਦੀ ਉਮਰ ਵਰਗ ਦੇ ਲੋਕਾਂ ਦੇ ਸ਼ੁਰੂ ਕੀਤੇ ਗਏ ਟੀਕਾਕਰਨ ’ਚ ਹੁਣ ਤੱਕ 18 ਲੱਖ 14 ਹਜ਼ਾਰ 696 ਲੋਕਾਂ ਨੂੰ ਪਹਿਲੀ ਖੁਰਾਕ ਲੱਗੀ ਹੈ।
ਨਵੇਂ ਮਾਮਲਿਆਂ ’ਚ ਕਮੀ
ਜ਼ਿਕਰਯੋਗ ਹੈ ਕਿ ਕੋਰੋਨਾ ’ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਵੱਲੋਂ ਲਾਏ ਗਏ ਲਾਕਡਾਊਨ ਤੋਂ ਬਾਅਦ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਕਮੀ ਆਈ ਹੈ ਸੂਬੇ ’ਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 9 ਲੱਖ 40 ਹਜ਼ਾਰ 960 ਹੋ ਗਈ ਪਰ ਹੁਣ ਤੱਕ 8 ਲੱਖ 95 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਗਏ ਹਨ ਅਤੇ ਸਰਗਰਮ ਮਰੀਜਾਂ ਦੀ ਗਿਣਤੀ ਵੀ ਡਿੱਗ ਕੇ 37 ਹਜ਼ਾਰ 477 ਹੋ ਗਈਆਂ ਇਸ ਨਾਲ ਹੁਣ ਤੱਕ 8450 ਲੋਕਾਂ ਦੀ ਮੌਤ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।