ਕਿਹਾ, ਪੈਸੇ ਦੇਣ ਦੀ ਗੱਲ ਝੂਠੀ
ਨਵੀਂ ਦਿੱਲੀ। ਭਾਰਤ ਦੇ ਬੈਂਕਾਂ ਦੇ ਸਾਢੇ 13 ਹਜ਼ਾਰ ਕਰੋੜ ਰੁਪਏ ਲੁੱਟ ਕੇ ਫਰਾਰ ਹੋਣ ਵਾਲੇ ਮੇਹੁਲ ਚੋਕਸੀ ’ਤੇ ਅੱਜ ਫੈਸਲਾ ਆਵੇਗਾ ਇਸ ਦਰਮਿਆਨ ਮੇਹੁਲ ਚੋਕਸੀ ਦੇ ਭਰਾ ਚੇਤਨ ਚੋਕਸੀ ਨਾਲ ਮੁਲਾਕਾਤ ’ਤੇ ਡੋਮਿਨੀਕਾ ਦੇ ਵਿਰੋਧੀ ਧਿਰ ਦੇ ਆਗੂ ਨੇ ਸਫ਼ਾਈ ਦਿੱਤੀ ਹੈ ।ਡੇੋਮਿਨੀਕਾ ਦੇ ਵਿਰੋਧੀ ਧਿਰ ਦੇ ਆਗੂ ਲੋਨੋਕਸ ਲਿਟਨ ਨੇ ਚੇਤਨ ਚੋਕਸੀ ਨਾਲ ਮੁਲਾਕਾਤ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ ।
ਲਿਟਨ ਨੇ ਕਿਹਾ ਕਿ ਮੈਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਦੇ ਵੀ ਕੋਈ ਪੈਸਾ ਨਹੀਂ ਮਿਲਿਆ ਵਿਰੋਧੀ ਧਿਰ ਦੇ ਆਗੂ ਲੇਨੋਕਸ ਲਿਟਨ ਨੇ ਚੇਤਨ ਚੋਕਸੀ ਨਾਲ ਮੁਲਾਕਾਤ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ, ‘ਸਾਨੂੰ ਮੇਹੁਲ ਚੋਕਸੀ ਵੱਲੋਂ ਉਸਦੇ ਸਹਿਯੋਗੀ ਤੇ ਇੱਥੋਂ ਤੱਕ ਕਿ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਮਿਲੇ ਹਨ ਅਸੀਂ ਉਨ੍ਹਾਂ ਨੂੰ ਨਹੀਂ ਜਾਣਦੇ ਉਨ੍ਹਾਂ ਲਈ ਚੋਣ ਪ੍ਰਚਾਰ ਜਾਂ ਕਿਸੇ ਹੋਰ ਚੀਜ਼ ਦੇ ਲਈ ਸਾਨੂੰ ਕੋਈ ਧਨ ਮੁਹੱਈਆ ਕਰਾਉਣ ਦੀ ਕੋਈ ਵਿਵਸਥਾ ਨਹੀਂ ਹੈ।
ਇਹ ਬਿਲਕੁਲ ਝੂਠ ਹੈ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਇਸ ਖੇਤਰ ਦੀਆਂ ਕੁਝ ਸਰਕਾਰਾਂ ਦੇ ਪਾਸਪੋਰਟ ਵੇਚਣ ਵਾਲੇ ਮਿੱਤਰਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ । ਮੈਨੂੰ ਕਿਸੇ ਦੇ ਅਹਿਸਾਨ ਦੇ ਬਦਲੇ ’ਚ ਜਾਂ ਉਨ੍ਹਾਂ ਚੀਜ਼ਾਂ ਦੇ ਸਿੱਟੇ ਵਜੋਂ ਕੋਈ ਪੈਸਾ ਨਹੀਂ ਮਿਲਿਆ ਹੈ ਜੋ ਮੈਂ ਕੀਤਾ ਹੈ ਜਾਂ ਨਹੀਂ ਕੀਤਾ ਹੈ ਜਾਂ ਕਰਨ ਜਾਂ ਨਾ ਕਰਨ ਦਾ ਵਾਅਦਾ ਕੀਤਾ ਹੈ ਉਨ੍ਹਾਂ ਅੱਗੇ ਕਿਹਾ ਕਿ ਮੈਂ ਚੇਤਨ ਚੋਕਸੀ (ਮੇਹੁਲ ਦੇ ਭਰਾ) ਨੂੰ ਨਹੀਂ ਜਾਣਦਾ, ਮੈਂ ਉਸ ਨੂੰ ਕਦੇ ਨਹੀਂ ਦੇਖਿਆ ਮੈਂ ਚੇਤਨ ਚੋਕਸੀ ਨਾਲ ਜਾਂ ਉਸ ਦੇ ਨਾਲ ਕਦੇ ਗੱਲ ਨਹੀਂ ਕੀਤੀ, ਮੈਨੂੰ ਲੱਗਦਾ ਹੈ ਕਿ ਸਮਥਿੰਗ ਟਾਈਮਸ ਨਾਂਅ ਦੇ ਪ੍ਰਕਾਸ਼ਨ ਤੋਂ ਇੱਕ ਆਨਲਾਈਨ ਕਹਾਣੀ ਆ ਰਹੀ ਹੈ, ਮੈਂ ਇਸ ਵੈੱਬਸਾਈਟ ਨੂੰ ਕਦੇ ਨਹੀਂ ਦੇਖਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।