ਹਰਿਆਣਾ ਸਕੂਲ ਸਿੱਖਿਆ ਬੋਰਡ 12ਵੀਂ ਦੇ ਵਿਦਿਆਰਥੀਆਂ ਨੂੰ ਸੀਬੀਐਸਈ ਦੀ ਤਰਜ਼ ’ਤੇ ਕਰੇਗਾ ਪਾਸ

10ਵੀਂ ਤੇ 12ਵੀਂ ਦੇ ਰਿਅਪੀਅਰ ਤੇ ਓਪਨ ਵਾਲੇ ਵਿਦਿਆਰਥੀਆਂ ਨੂੰ ਵੀ ਕੀਤਾ ਜਾਵੇਗਾ ਪਾਸ

  • ਹਰਿਆਣਾ। ਸਕੂਲ ਸਿੱਖਿਆ ਬੋਰਡ 15 ਜੂਨ ਤੱਕ ਐਲਾਨ ਕਰੇਗਾ 10ਵੀਂ ਦਾ ਨਤੀਜਾ

ਭਿਵਾਨੀ । ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਸੀਬੀਐਸਈ ਬੋਰਡ ਦੀ ਤਰ੍ਹਾਂ ਪਾਸ ਕੀਤਾ ਜਾਵੇਗਾ ਹਰਿਆਣਾ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ 15 ਜੂਨ ਨੂੰ ਐਲਾਨਿਆ ਜਾਵੇਗਾ।

ਇਹ ਜਾਣਕਾਰੀ ਹਰਿਆਣਾ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਬੋਰਡ 10ਵੀਂ ਜਮਾਤ ਦਾ ਨਤੀਜਾ 15 ਜੂਨ ਤੱਕ ਐਲਾਨ ਕਰ ਦੇਵੇਗਾ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਇੰਟਰਨਲ ਤੇ ਪ੍ਰੈਕਟੀਕਲ ਦੇ ਨੰਬਰ ਦੇ ਹਿਸਾਬ ਨਾਲ ਅਨੁਪਾਤ ਕੱਢ ਕੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ ਇਸ ਦੀ ਇਜ਼ਾਜਤ ਹਰਿਆਣਾ ਸਰਕਾਰ ਨੇ ਦਿੱਤੀ ਹੈ।

Declared, Result, NET, Examination

ਉਨ੍ਹਾਂ ਦੱਸਿਆ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਵੀ ਸੀਬੀਐਸਈ ਬੋਰਡ ਦੀ ਤਰ੍ਹਾਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ ਚੇਅਰਮੈਨ ਨੇ ਦੱਸਿਆ ਕਿ ਰਿਅਪੀਅਰ ਤੇ ਓਪਨ ਦੇ ਵਿਦਿਆਰਥੀ ਵੀ ਆਪਣੀ ਪ੍ਰੀਖਿਆਵਾਂ ਨੂੰ ਲੈ ਕੇ ਚਿੰਤਤ ਹਨ ਉਨ੍ਹਾਂ ਦੱਸਿਆ ਕਿ ਰਿਅਪੀਅਰ ਤੇ ਓਪਨ ਵਾਲੇ ਬੱਚਿਆਂ ਲਈ ਚਾਰ ਜੂਨ ਨੂੰ ਹਰਿਆਣਾ ਸਕੂਲ ਸਿੱਖਿਆ ਬੋਰਡ ’ਚ ਮੀਟਿੰਗ ਕੀਤੀ ਜਾਵੇਗੀ ਉਸ ਮੀਟਿੰਗ ਅਨੁਸਾਰ ਜੋ ਵੀ ਫੈਸਲਾ ਲਿਆ ਜਾਵੇਗਾ ਤੇ ਪਾਸ ਕਰਨ ਲਈ ਜੋ ਵੀ ਮਾਪਦੰਡ ਰੱਖੇ ਜਾਣਗੇ ਉਨ੍ਹਾਂ ਅਨੁਸਾਰ ਫੈਸਲਾ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।