ਕੋਰੋਨਾ ਮਹਾਂਮਾਰੀ ’ਚ ਫਰੰਟ ਲਾਈਨ ’ਤੇ ਸੇਵਾ ਨਿਭਾਅ ਰਹੇ ਯੋਧਿਆਂ ਨੂੰ ਕੀਤਾ ਸਲਾਮ

ਕੋਰੋਨਾ ਮਹਾਂਮਾਰੀ ’ਚ ਫਰੰਟ ਲਾਈਨ ’ਤੇ ਸੇਵਾ ਨਿਭਾਅ ਰਹੇ ਯੋਧਿਆਂ ਨੂੰ ਕੀਤਾ ਸਲਾਮ

ਰਜਨੀਸ਼ ਰਵੀ, ਫਾਜਲਿਕਾ। ਬਲਾਕ ਚੱਕ ਸਿੰਘੇ ਵਾਲਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਫਰੰਟ ਲਾਈਨ ’ਤੇ ਸੇਵਾ ਨਿਭਾਅ ਰਹੇ ਕੋਰੋਨਾ ਯੋਧਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਫਲ ਫਰੂਟ ਵੰਡੇ।

ਇਸ ਸੰਬਧ ਵਿੱਚ ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਫਰੰਟ ਲਾਈਨ ’ਤੇ ਕੰਮ ਕਰ ਰਹੇ ਕੋਰੋਨਾ ਯੋਧਿਆਂ ਜਿਹਨਾਂ ਵਿੱਚ ਸਿਹਤ ਵਿਭਾਗ ਦੇ ਸਾਰੇ ਮੁਲਾਜਮ ਜਿਵੇਂ ਕਿ ਡਾਕਟਰ , ਨਰਸਾਂ, ਪੈਰਾਮੈਡੀਕਲ ਸਟਾਫ ਦੀ ਹੌਂਸਲਾ ਅਫਜਾਈ ਕਰਦਿਆਂ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਅੱਜ ਬਲਾਕ ਦੀ ਸਾਧ ਸੰਗਤ ਨੇ ਪਿੰਡ ਬੰਦੀ ਵਾਲਾ ਵਿਖੇ ਸੈਂਪਲਿੰਗ ਅਤੇ ਟੀਕਾਕਰਨ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਫਰੂਟ ਦੇ ਕੇ ਸਨਮਾਨਿਤ ਕੀਤਾ ਤੇ ਸਲੂਟ ਮਾਰ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।