ਕੋਰੋਨਾ ਮਰੀਜਾਂ ਲਈ ਸੰਜੀਵਨੀ ਦਾ ਕੰਮ ਕਰ ਰਹੇ ਹਨ ਆਕਸੀਜਨ ਕੰਸੈਂਟ੍ਰੇਟਰ

ਲੋੜਵੰਦਾਂ ਨੂੰ ਘਰਾਂ ’ਚ ਬਿਨਾ ਕਿਸੇ ਭੇਦਭਾਵ ਕੰਸੈਂਟ੍ਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ : ਅਨੇਜਾ

ਜਲਾਲਾਬਾਦ, (ਰਜਨੀਸ਼ ਰਵੀ) । ਕੋਰੋਨਾ ਵਾਇਰਸ ਮਹਾਂਮਾਰੀ ਕਾਰਣ ਸੂਬੇ ਅੰਦਰ ’ਚ ਆਕਸੀਜਨ ਸਿਲੰਡਰਾਂ ਦੀ ਕਿੱਲਤ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਯਤਨਾ ਸਦਕਾ ਅਤੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਲਾਕੇ ਲਈ ਮੁਹੱਈਆ ਕਰਵਾਏ ਗਏ ਆਕਸੀਜਨ ਕੰਸੈਂਟ੍ਰੇਟਰ ਲੋੜੀਦੇ ਪਰਿਵਾਰਾਂ ਤੱਕ ਮੈਡੀਕਲ ਸਹੂਲਤ ਵਜੋਂ ਦਿੱਤੇ ਜਾ ਰਹੇ ਹਨ। ਜਿਸ ਨਾਲ ਕੋਵਿਡ ਮਰੀਜਾਂ ਨੂੰ ਆਕਸੀਜਨ ਦੀ ਸਮੱਸਿਆ ਤੋਂ ਰਾਹਤ ਮਿਲ ਰਹੀ ਹੈ।

ਇਹ ਵਿਚਾਰ ਸ਼੍ਰੋਅਦ ਦੇ ਜਿਲਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸ਼ਹਿਰੀ ਪ੍ਰਧਾਨ ਟਿੱਕਣ ਪਰੂਥੀ, ਯੂਥ ਆਗੂ ਬਲਜੀਤ ਕਪੂਰ ਤੇ ਹੋਰ ਵਰਕਰ ਮੌਜੂਦ ਸਨ। ਅਸ਼ੋਕ ਅਨੇਜਾ ਨੇ ਕਿਹਾ ਕਿ ਆਕਸੀਜਨ ਕੰਸੈਂਟਰੇਟਰ ਕੋਰੋਨਾ ਮਹਾਂਮਾਰੀ ਦੇ ਮਰੀਜਾਂ ਲਈ ਸੰਜੀਵਨੀ ਦਾ ਕੰਮ ਕਰ ਰਹੀ ਹੈ। ਉਨਾਂ ਦੱਸਿਆ ਕਿ ਆਕਸੀਜਨ ਕੰਸੈਂਟਰੇਟਰ ਨੂੰ ਮਰੀਜਾਂ ਦੇ ਘਰਾਂ ਤੱਕ ਪਹੁੰਚਾਉਣ ਤੋਂ ਬਾਅਦ ਉਸਨੂੰ ਲਗਾਉਣ ਤੇ ਉਤਾਰਣ ਲਈ ਇਕ ਡਾਕਟਰ ਨੂੰ ਸੇਵਾ ਤੇੇ ਲਗਾਇਆ ਗਿਆ ਹੈ

ਜਿਸ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਉਕਤ ਕੰਸੈਟ੍ਰੇਟਰ ਨਾਲ ਮਰੀਜ ਨੂੰ ਹੋਰ ਰਹੀ ਆਕਸੀਜਨ ਦੀ ਘਾਟ ਪੂਰੀ ਹੋ ਜਾਂਦੀ ਹੈ ਅਤੇ ਜਾਣ ਦਾ ਖਤਰਾ ਵੀ ਟਲ ਜਾਂਦਾ ਹੈ। ਉਨਾਂ ਦੱਸਿਆ ਕਿ 28 ਮਈ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਇਲਾਕਾ ਵਾਸੀਆਂ ਲਈ ਮੁਹੱਈਆ ਕਰਵਾਏ ਗਏ 10 ਆਕਸੀਜਨ ਕੰਸੈਟ੍ਰੇਟਰਾਂ ਦੀ ਡਿਮਾਂਡ ਅਗਲੇ ਦਿਨ ਹੀ ਸ਼ੁਰੂ ਹੋ ਗਈ ਸੀ ਅਤੇ ਲੜੀਵਾਰ ਕੰਸੈਂਟ੍ਰੇਟਰ ਲਗਾਏ ਜਾ ਰਹੇ ਹਨ।

ਉਨਾਂ ਦੱਸਿਆ ਕਿ ਇਸ ਲਈ 15 ਮੈਂਬਰੀ ਕਮੇਟੀ ਕੰਮ ਕਰਹੀ ਹੈ ਜਿਸ ’ਚ ਸਤਿੰਦਰਜੀਤ ਸਿੰਘ ਮੰਟਾ, ਪ੍ਰੇਮ ਵਲੇਚਾ, ਟਿੱਕਣ ਪਰੂਥੀ, ਲਾਡੀ ਧਵਨ ਤੇ ਹੋਰ ਆਗੂ ਮੋਹਰੀ ਹੋ ਕੇ ਕੰਮ ਕਰ ਰਹੇ ਹਨ। ਅਸ਼ੋਕ ਅਨੇਜਾ ਨੇ ਕਿਹਾ ਕਿ ਸੰਕਟ ਦੀ ਘੜੀ ’ਚ ਸਰਕਾਰ ਨੂੰ ਸਾਰਿਆਂ ਦਾ ਸਾਥ ਲੈ ਕੇ ਚੱਲਣਾ ਚਾਹੀਦਾ ਹੈ ਪਰ ਹਸਪਤਾਲਾਂ ’ਚ ਸੇਵਾਵਾਂ ਦੀ ਘਾਟ ਕਾਰਣ ਮਰੀਜਾਂ ਦਾ ਇਲਾਜ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਹੈ ਅਤੇ ਸਰਕਾਰ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਜਰੂਰਤ ਹੈ। ਉਨਾਂ ਦੱਸਿਆ ਕਿ ਜਲਾਲਾਬਾਦ ਵਾਸੀਆਂ ਨੂੰ ਆਕਸੀਜਨ ਕੰਸੈਟ੍ਰੇਟਰ ਮੁਹੱਈਆ ਹੋਣ ਨਾਲ ਲੋਕ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰ ਹਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।