ਕੋਵਿਡ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਹੇ ਪੱਤਰਕਾਰਾਂ ਦੀ ਮੱਦਦ ਲਈ ਅੱਗੇ ਆਏ ਅਮਿਤਾਭ ਬੱਚਨ

ਕੋਰੋਨਾ ਕਾਲ ਦੇ ਔਖੇ ਸਮੇਂ ’ਚ ਕਰ ਰਹੇ ਹਨ ਲੋੜਵੰਦਾਂ ਦੀ ਲਗਾਤਾਰ ਮੱਦਦ

ਮੁੰਬਈ । ਵਿਸ਼ਵ ਮਹਾਂਮਾਰੀ ਕੋਵਿਡ-19 ਦਾ ਕਹਿਰ ਦੇਸ਼ ’ਚ ਲਗਾਤਾਰ ਜਾਰੀ ਹੈ ਇਸ ਮਹਾਂਮਾਰੀ ਕਾਰਨ ਕਾਫ਼ੀ ਲੋਕ ਆਪਣਾ ਰੁਜ਼ਗਾਰ ਗੁਆ ਬੈਠੇ ਹਨ ਅਤੇ ਬਹੁਤ ਸਾਰੇ ਲੋਕ ਆਪਣੀ ਅਣਮੁੱਲੀ ਜਾਨਾਂ ਗੁਆ ਚੁੱਕੇ ਹਨ ਇਸ ਸੰਕਟ ਦੇ ਸਮੇਂ ’ਚ ਦੇਸ਼ ਦੀਆਂ ਪ੍ਰਸਿੱਧ ਹਸਤੀਆਂ ਅੱਗੇ ਆ ਕੇ ਲੋਕਾਂ ਦੀ ਮੱਦਦ ਕਰ ਰਹੀਆਂ ਹਨ।

ਇਸੇ ਕੜੀ ਤਹਿਤ ਸੁਪਰਸਟਾਰ ਫਿਲਮੀ ਅਦਾਕਾਰ ਅਮਿਤਾਭ ਬੱਚਨ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਪੱਤਰਕਾਰਾਂ ਦੀ ਮੱਦਦ ਲਈ ਅੱਗੇ ਆਏ ਹਨ ਕੋਰੋਨਾ ਕਾਲ ਦੌਰਾਨ ਕਈ ਫ੍ਰੀਲਾਂਸ ਪੱਤਰਕਾਰ ਤੇ ਫੋਟੋਗ੍ਰਾਫਸਰ ਕੰਮ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਸੁਪਰ ਸਟਾਰ ਅਮਿਤਾਭ ਬੱਚਨ ਨੇ ਇਨ੍ਹਾਂ ਪੱਤਰਕਾਰਾਂ ਨੂੰ ਰਾਸ਼ਨ-ਪਾਣੀ, ਬਿਜਲੀ ਦਾ ਬਿੱਲ, ਮਕਾਨ ਦਾ ਕਿਰਾਇਆ, ਬੱਚਿਆਂ ਦੀ ਪੜ੍ਹਾਈ ਦੀ ਫੀਸ ਆਦਿ ਚੀਜ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਜ਼ਿਕਰਯੋਗ ਹੈ ਕਿ ਇਸ ਕੋਰੋਨਾ ਕਾਲ ਦੌਰਾਨ ਅਮਿਤਾਭ ਬੱਚਨ ਲੋੜਵੰਦਾਂ ਲਈ 22 ਕਰੋੜ ਰੁਪਏ ਦਾਨ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।