ਗਰੈਂਡ ਸਲੇਮ ਫਰੈਂਚ ਓਪਨ : ਫੈਡਰਰ 11ਵੀਂ ਵਾਰ ਸਿਲਿਚ ਦਾ ਮੁਕਾਬਲਾ ਕਰਨਗੇ
ਪੈਰਿਸ। ਸਾਲ ਦਾ ਆਪਣਾ ਚੌਥਾ ਮੈਚ ਤੇ ਤੀਜਾ ਟੂਰਨਾਮੈਂਟ ਖੇਡ ਰਹੇ ਸਾਬਕਾ ਨੰਬਰ ਇੱਕ ਸਵੀਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ’ਚ ਦਮਦਾਰ ਵਾਪਸੀ ਕੀਤੀ ਹੈ। ਅੱਠਵਾਂ ਦਰਜਾ ਪ੍ਰਾਪਤ ਫੈਡਰਰ ਨੇ ਕਵਾਲੀਫਾਇਰ ਡੈਨਿਸ ਇਸਤੋਮਿਨ ਨੂੰ ਸੋਮਵਾਰ ਨੂੰ ਪਹਿਲੇ ਗੇੜ ’ਚ 6-2, 6-4, 6-3 ਨਾਲ ਹਰਾ ਕੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ।
2009 ’ਚ ਫਰੈਂਚ ਓਪਨ ਦੇ ਜੇਤੂ ਰਹਿ ਚੁੱਕੇ 39 ਸਾਲਾ ਫੈਡਰਰ ਨੇ 2020 ’ਚ ਦੋ ਵਾਰ ਗੁਟਣੇ ਦੀ ਸਰਜਰੀ ਕਰਵਾਈ ਸੀ ਤੇ ਲਗਭਗ ਪੂਰਾ ਸਾਲ ਕੋਰਟ ਤੋਂ ਬਾਹਰ ਰਹੇ ਸਨ ਤੇ ਉਹ ਇਸ ਸਾਲ ਵਰ੍ਹੇ ਦੋਹਾ ਤੇ ਜੇਨੇਵਾ ’ਚ ਏਟੀਪੀ 250 ਟੂਰਨਾਮੈਂਟਾਂ ’ਚ ਖੇਡੇ ਸਨ। ਜਿੱਥੇ ਉਨ੍ਹਾਂ ਦਾ 1-2 ਦਾ ਰਿਕਾਰਡ ਰਿਹਾ ਫੈਡਰਰ ਨੇ ਫਰੈਂਚ ਓਪਨ ਦੇ ਪਹਿਲੇ ਗੇੜ ’ਚ ਇਸਤੋਮਿਨ ਖਿਲਾਫ਼ ਤਿੰਨ ਸੈੱਟਾਂ ’ਚ ਇੱਕ ਵੀ ਬ੍ਰੇਕ ਅੰਕ ਦਾ ਸਾਹਮਣਾ ਨਹੀਂ ਕਰਲਾ ਪਿਆ ਤੇ ਇਸ ਜਿੱਤ ਨਾਲ ਉਨ੍ਹਾਂ ਉਜਬੇਕ ਖਿਡਾਰੀ ਦੇ ਖਿਲਾਫ਼ ਆਪਣਾ ਰਿਕਾਰਡ 8-0 ਪਹੁੰਚਾ ਦਿੱਤਾ।
ਫੈਡਰਰ ਦਾ ਦੂਜਾ ਗੇੜ ’ਚ 2014 ਦੇ ਯੂਐਸ ਓਪਨ ਚੈਂਪੀਅਨ ਕ੍ਰੋਏਸ਼ੀਆ ਦੇ ਮਾਰੀਨ ਸਿਲਿਚ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਫਰਾਂਸ ਦੇ ਵਾਈਲਡ ਕਾਰਡ ਖਿਡਾਰੀ ਆਰਥਰ ਰਿੰਡਰਕਨੇਚ ਨੂੰ 7-6 (6), 6-1, 6-2 ਨਾਲ ਹਰਾਇਆ ਫੈਡਰਰ 11ਵੀਂ ਵਾਰ ਸਿਲਿਚ ਦਾ ਮੁਕਾਬਲਾ ਕਰਨਗੇ ਜਿਨ੍ਹਾਂ ਖਿਲਾਫ਼ ਉਨ੍ਹਾਂ ਦਾ 9-1 ਦਾ ਸ਼ਾਨਦਾਰ ਰਿਕਾਰਡ ਹੈ ਦੋਵਾਂ ਦਰਮਿਆਲ 2017 ਵਿੰਬਲਡਨ ਫਾਈਨਲ ਤੇ 2018 ਅਸਟਰੇਲੀਅਨ ਓਪਨ ਦੇ ਫਾਈਨਲ ’ਚ ਮੁਕਾਬਲਾ ਹੋ ਚੁੱਕਿਆ ਹੈ ਤੇ ਦੋਵੇਂ ਵਾਰ ਸਵਿਸ ਖਿਡਾਰੀ ਜਿੱਤੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।