ਦੇਸ਼ ’ਚ ਘਟ ਰਹੇ ਹਨ ਕੋਰੋਨਾ ਦੇ ਮਾਮਲੇ
ਰਿਕਵਰੀ ਦਰ ਵਧ ਕੇ 91.60 ਫੀਸਦੀ ਹੋਈ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਦਰਮਿਆਨ ਪਿਛਲੇ 24 ਘੰਟਿਆਂ ’ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਰੀਜ਼ਾਂ ਦੇ ਮੁਕਾਬਲੇ ਵਧੇਰੇ ਰਹੀ ਜਿਸ ਨਾਲ ਰਿਕਵਰੀ ਦਰ ਵਧ ਕੇ 91.60 ਫੀਸਦੀ ਹੋ ਗਈ ਹੈ ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1.52 ਲੱਖ ਤੋਂ ਵੱਧ ਨਵੇਂ ਮਾਮਲੇ ਮਿਲੇ ਹਨ ਤੇ 2.38 ਲੱਖ ਤੋਂ ਵੱਧ ਮਰੀਜ਼ ਠੀਕ ਹੋਏ ਹਨ।
ਇਸ ਦੌਰਾਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ ’ਚ 88,416 ਦੀ ਗਿਰਾਵਟ ਹੋਈ ਹੈ ਐਤਵਾਰ ਨੂੰ 10 ਲੱਖ 18 ਹਜ਼ਾਰ 076 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਦੇਸ਼ ’ਚ ਹੁਣ ਤੱਕ 21 ਕਰੋੜ 31 ਲੱਖ 54 ਹਜ਼ਾਰ 129 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 1,52,734 ਨਵੇਂ ਮਾਮਲੇ ਆਉਣ ਨਾਲ ਹੀ ਮਰੀਜ਼ਾਂ ਦਾ ਅੰਕੜਾ ਵਧ ਕੇ ਦੋ ਕਰੋੜ 80 ਲੱਖ 47 ਹਜ਼ਾਰ 534 ਹੋ ਗਿਆ ਹੈ ।
ਇਸ ਦੌਰਾਨ ਦੋ ਲੱਖ 38 ਹਜ਼ਾਰ 22 ਮਰੀਜ਼ ਠੀਕ ਹੋੲੋ ਹਨ ਅਤੇ 3128 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਲੱਖ 29 ਹਜ਼ਾਰ 100 ਹੋ ਗਈ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ 7.22 ਫੀਸਦੀ ਅਤੇ ਮ੍ਰਿਤਕ ਦਰ 1.17 ਫੀਸਦੀ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।