ਮੱਧ-ਪੂਰਬ ਦੇ ਸੰਘਰਸ਼ ਦੀ ਵਜ੍ਹਾ
ਪਿਛਲੇ ਸਾਲ 13 ਅਗਸਤ ਨੂੰ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਆਪਸੀ ਸਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਨ, ਉਸ ਸਮੇਂ ਇਸ ਗੱਲ ਦੀ ਸੰਭਾਵਨਾ ਪ੍ਰਗਟ ਕੀਤੀ ਜਾਣ ਲੱਗੀ ਸੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਮਿਡਲ ਈਸਟ ਫ਼ਿਰ ਕਿਸੇ ਵੱਡੀ ਲੜਾਈ ਜਾਂ ਜੰਗ ਦਾ ਅਖਾੜਾ ਬਣ ਸਕਦਾ ਹੈ ਸਾਲ ਭਰ ਤੋਂ ਘੱਟ ਸਮੇਂ ਅੰਦਰ ਵੀ ਇਹ ਸੰਭਾਵਨਾ ਸੱਚ ਸਾਬਤ ਹੋ ਗਈ। ਪਿਛਲੇ ਦਸ ਦਿਨਾਂ ਤੱਕ ਮਿਡਲ ਈਸਟ ਹਿੰਸਾ ਦੀ ਅੱਗ ’ਚ ਬਲ਼ਦਾ ਰਿਹਾ ਯੇਰੂਸ਼ਲਮ ਦੀ ਅਲ-ਅਕਸਾ ਮਸਜ਼ਿਦ ’ਚ ਨਮਾਜੀਆਂ ’ਤੇ ਇਜ਼ਰਾਇਲੀ ਸੁਰੱਖਿਆ ਬਲਾਂ ਦੇ ਹਮਲੇ ਤੋਂ ਬਾਅਦ ਭੜਕੀ ਹਿੰਸਾ ਹੁਣ ਕਿਸੇ ਵੱਡੀ ਲੜਾਈ ਵੱਲ ਸੰਕੇਤ ਕਰਨ ਲੱਗੀ ਸੀ ਯਹੂਦੀ ਰਾਜ ਇਜ਼ਰਾਇਲ ਅਤੇ ਫ਼ਲਸਤੀਨ ਵਿਚਕਾਰ ਜੰਗ ਦੇ ਜੋ ਹਾਲਾਤ ਬਣੇ ਹੋਏ ਹਨ, ਉਸ ’ਚ ਦੋਵੇਂ ਪਾਸੇ ਦੇ ਨਾਗਰਿਕ ਮਾਰੇ ਜਾ ਰਹੇ ਹਨ ਮੰਦਭਾਗ ਇਹ ਹੈ ਕਿ ਬੱਚੇ ਵੀ ਇਸ ਜੰਗ ਦੀ ਭੇਂਟ ਚੜ੍ਹ ਰਹੇ ਸਨ।
ਹਾਲਾਂਕਿ ਯੂਏਈ ਕੋਈ ਪਹਿਲਾ ਅਰਬ ਦੇਸ਼ ਨਹੀਂ ਹੈ, ਜਿਸ ਨੇ ਇਜ਼ਰਾਈਲ ਦੇ ਨਾਲ ਕੂਟਨੀਤਿਕ ਸਬੰਧ ਸਥਾਪਿਤ ਕਰਨ ਲਈ ਸਮਝੌਤਾ ਕੀਤਾ ਹੈ ਉਸ ਤੋਂ ਪਹਿਲਾਂ 1979 ’ਚ ਅਰਬ ਦੇਸ਼ਾਂ ਦੀ ਵੱਡੀ ਤਾਕਤ ਮਿਸ਼ਰ ਅਤੇ 1994 ’ਚ ਜਾਰਡਨ ਨੇ ਇਜ਼ਰਾਇਲ ਦੇ ਨਾਲ ਰਸਮੀ ਸਬੰਧਾਂ ਦੀ ਸ਼ੁਰੂਆਤ ਕੀਤੀ ਸੀ । ਪਰ ਸਵਾਲ ਇਹ ਹੈ ਕਿ ਜਿਸ ਸਮਝੌਤੇ ਨੂੰ ਅਰਬ-ਇਜ਼ਰਾਇਲ ਵਿਚਾਲੇ ਦਹਾਕਿਆਂ ਪੁਰਾਣੇ ਵਿਵਾਦ ਦੇ ਹੱਲ ਦੀ ਦਿਸ਼ਾ ’ਚ ਵਧਾਇਆ ਕਦਮ ਮੰਨਿਆ ਜਾ ਰਿਹਾ ਸੀ, ਉਸ ਦਾ ਨਤੀਜਾ ਕੀ ਹੋਇਆ ਸਮਝੌਤੇ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਜ਼ਰਾਇਲ ਅਤੇ ਫ਼ਲਸਤੀਨ ਖੇਤਰ ’ਚ ਸਥਾਈ ਸ਼ਾਂਤੀ ਦੀ ਸਥਾਪਨਾ ਲਈ ਦੋ-ਰਾਸ਼ਟਰੀ ਹੱਲ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਨ, ਪਰ ਹੋਇਆ ਇਸ ਦੇ ਉਲਟ ।
ਅਜਿਹੇ ’ਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਸਮਝੌਤੇ ਤੋਂ ਬਾਅਦ ਮਿਲਡ ਈਸਟ ਹਿੰਸਾ ਦੀ ਭੇਂਟ ਕਿਵੇਂ ਚੜ੍ਹ ਗਿਆ ਕਿਤੇ ਅਜਿਹਾ ਤਾਂ ਨਹੀਂ ਕਿ ਸਮਝੌਤੇ ਦੇ ਪੱਖਕਾਰ ਸਮਝੌਤੇ ਦੀ ਆੜ ’ਚ ਸਿਰਫ਼ ਆਪਣੇ-ਆਪਣੇ ਦੀਰਘਕਾਲੀ ਹਿੱਤਾਂ ਨੂੰ ਪੂਰਨ ਲਈ ਹੀ ਰਾਜ਼ੀ ਹੋਏ ਹੋਣ ਇਸ ਤੋਂ ਪਹਿਲਾਂ ਸਾਲ 1948, 1956, 1967, 1973 ਅਤੇ 2014 ’ਚ ਦੋਵਾਂ ਵਿਚਕਾਰ ਪੰਜ ਵੱਡੀਆਂ ਲੜਾਈਆਂ ਹੋ ਚੁੱਕੀਆਂ ਹਨ ਅਜਿਹੇ ’ਚ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਆਖ਼ਰ ਇਸ ਵਿਦਾਦ ਦੀ ਜੜ੍ਹ ਕੀ ਹੈ ਵਿਵਾਦ ’ਚ ਅਜਿਹੇ ਕਿਹੜੇ ਬਿੰਦੂ ਹਨ, ਜਿਨ੍ਹਾਂ ਦੇ ਚੱਲਦਿਆਂ ਦੋਵਾਂ ਪੱਖਾਂ ਵਿਚਕਾਰ ਸਬੰਧ ਆਮ ਨਹੀਂ ਹੋ ਰਹੇ ਹਨ ਸੱਚ ਤਾਂ ਇਹ ਹੈ ਕਿ ਮਿਡਲ ਈਸਟ ’ਚ ਕਦੇ ਖ਼ਤਮ ਨਾ ਹੋਣ ਵਾਲੀ ਇਸ ਜੰਗ ਦੇ ਕਈ ਪ੍ਰਤੱਖ ਅਤੇ ਅਪ੍ਰਤੱਖ ਕਾਰਨ ਰਹੇ ਹਨ ਜਦੋਂਕਿ ਇਜ਼ਰਾਇਲ -ਯੂਏਈ ਸਮਝੌਤੇ ਜਰੀਏ ਮਿਡਲ ਈਸਟ ’ਚ ਸ਼ਾਂਤੀ ਦੇ ਯਤਨ ਤਾਂ ਜ਼ਰੂਤ ਕੀਤੇ ਗਏ ਪਰ ਅਜਿਹੇ ਬਹੁਤ ਸਾਰੇ ਬਿੰਦੂ ਹਾਲੇ ਬੇਫੈਸਲਾ ਪਏ ਹਨ, ਜਿਨ੍ਹਾਂ ਦੇ ਚੱਲਦਿਆਂ ਇੱਥੇ ਸ਼ਾਂਤੀ ਦੀ ਸਥਾਪਨਾ ਦੂਰ ਦੀ ਕੌੜੀ ਸਾਬਤ ਹੋ ਰਹੀ ਹੈ।
ਸੱਚ ਤਾਂ ਇਹ ਹੈ ਕਿ ਇਸਲਾਮਿਕ ਦੇਸ਼ਾਂ ਦੀ ਵੰਡੀ ਮਾਨਸਿਕਤਾ ਅਤੇ ਯੂਏਈ, ਸਾਊਦੀ ਅਰਬ ਅਤੇ ਤੁਰਕੀ ਵਰਗੇ ਵੱਡੇ ਦੇਸ਼ਾਂ ਦੀ ਖੇਤਰੀ ਸ਼ਕਤੀ ਦੇ ਰੂਪ ’ਚ ਵਿਸ਼ਵ ਨਕਸ਼ੇ ’ਤੇ ਉੱਭਰਨ ਦੀ ਲਾਲਸਾ ਨੇ ਇੱਥੇ ਕਦੇ ਸ਼ਾਂਤੀ ਸਥਾਪਿਤ ਨਹੀਂ ਹੋਣ ਦਿੱਤੀ ਅਰਬ ਰਾਸ਼ਟਰਾਂ ਦੀ ਆਸਪੀ ਫੁੱਟ ਦਾ ਇਜ਼ਰਾਇਲ ਹਮੇਸ਼ਾ ਲਾਹਾ ਲੈਂਦਾ ਰਿਹਾ ਹੈ ਇਸ ਫੁੱਟ ਦੇ ਚੱਲਦਿਆਂ ਓਆਈਸੀ (ਇਸਲਾਮਿਕ ਦੇਸ਼ਾਂ ਦੇ ਸੰਘ) ਅਤੇ ਇਸਲਾਮਿਕ ਸਹਿਯੋਗ ਪ੍ਰੀਸ਼ਦ ਦੀਆਂ ਬੈਠਕਾਂ ’ਚ ਇਜ਼ਰਾਇਲ ਦੇ ਵਿਰੁੱਧ ਕੋਈ ਸਭ ਦੇ ਮੰਨਣਯੋਗ ਮਤਾ ਪਾਸ ਨਹੀਂ ਹੋ ਸਕਿਆ ਹੈ ਨਤੀਜੇ ਵਜੋਂ ਇਜ਼ਰਾਇਲ ਦੀ ਸ਼ਕਤੀ ਅਤੇ ਉਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ।
ਇਰਾਨ ਅਤੇ ਸਾਊਦੀ ਅਰਬ ਦਾ ਆਪਸੀ ਮੁਕਾਬਲਾ ਵੀ ਇਸਲਾਮਿਕ ਦੇਸ਼ਾਂ ਦੀ ਵੰਡ ਦੀ ਇੱਕ ਵੱਡੀ ਵਜ੍ਹਾ ਰਿਹਾ ਹੈ ਇਰਾਨ ਨਾਲ ਸਾਊਦੀ ਅਰਬ ਅਤੇ ਇਜ਼ਰਾਇਲ ਦੋਵਾਂ ਦੇ ਰਿਸ਼ਤੇ ਵਿਗੜੇ ਹੋਏ ਹਨ ਮਿਲਡ ਈਸਟ ’ਚ ਦੋਵਾਂ ਦੇ ਅਮਰੀਕਾ ਨਾਲ ਕਰੀਬੀ ਸਬੰਧ ਹੋਣ ਕਾਰਨ ਦੋਵੇਂ ਦੇਸ਼ ਮਿਡਲ ਈਸਟ ’ਚ ਅਮਰੀਕੀ ਨੀਤੀਆਂ ’ਤੇ ਚੁੱਪ ਧਾਰ ਛੱਡਦੇ ਹਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਿਛਲੇ ਦਿਨੀਂ ਕਿਹਾ ਵੀ ਸੀ ਕਿ ਅਸੀਂ ਇਜ਼ਰਾਇਲ ਦੇ ਨਾਲ ਕਈ ਹਿੱਤ ਸਾਂਝੇ ਕਰਦੇ ਹਾਂ ਇਸ ਲਈ ਆਊਦੀ ਅਰਬ ਦਾ ਇਜ਼ਰਾਇਲ ਵਿਰੋਧ ਸ਼ਬਦਾਂ ਤੱਕ ਹੀ ਸਿਮਟ ਕੇ ਰਹਿ ਜਾਂਦਾ ਹੈ । ਦੂਜੇ ਪਾਸੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਅਬ ਏਰਦੋਗਨ ਦਿਖਾਉਣ ਨੂੰ ਤਾਂ ਰੋਜ਼ਾਨਾ ਇਜ਼ਰਾਇਲ ਖਿਲਾਫ਼ ਬਿਆਨ ਜਾਰੀ ਕਰ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਉਹ ਇਜ਼ਰਾਇਲ ਦੀ ਜੰਗੀ ਅਤੇ ਆਰਥਿਕ ਸ਼ਕਤੀ ਨੂੰ ਭਲੀਭਾਂਤ ਪਛਾਣਦੇ ਹਨ।
1979 ਤੋਂ ਬਾਅਦ ਹੁਣ ਤੱਕ ਇਜ਼ਰਾਇਲੀ ਕੂਟਨੀਤੀ ਸਮਝੌਤਿਆਂ ਦੀ ਆੜ ’ਚ ਅਰਬ ਇੱਕਜੁਟਤਾ ’ਤੇ ਵਾਰ ਕਰਕੇ ਆਪਣੇ ਹਿੱਤ ਪੂਰਨ ਦੀ ਦਿਸ਼ਾ ’ਚ ਅੱਗੇ ਵਧਿਆ ਹੈ 1979 ’ਚ ਅਮਰੀਕਾ ਦੇ ਯਤਨ ਨਾਲ ਇਜ਼ਰਾਇਲ ਨੇ ਮਿਸ਼ਰ ਨਾਲ ਸਮਝੌਤਾ ਕਰਕੇ ਅਰਬ ਦੇਸ਼ਾਂ ਦੀ ਇੱਕ ਬਾਂਹ ਤੋੜਨ ’ਚ ਸਫ਼ਲਤਾ ਹਾਸਲ ਕੀਤੀ ਉਸ ਤੋਂ ਬਾਅਦ ਇੱਥੇ ਇੱਕ ਪਾਸੇ ਫ਼ਲਸਤੀਨੀ ਅੰਦੋਲਨ ਕਮਜ਼ੋਰ ਪਿਆ, ਉੁਥੇ ਇਜ਼ਰਾਇਲ ਦੀ ਸਥਿਤੀ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਅੱਗੇ ਚੱਲ ਕੇ ਜਾਰਡਨ ਅਤੇ ਹੁਣ ਯੂਏਈ ਨਾਲ ਹੋਏ ਸਮਝੌਤੇ ਨਾਲ ਇਜ਼ਰਾਇਲ ਦੀ ਧਾਕ ਹੋਰ ਜ਼ਿਆਦਾ ਵਧ ਗਈ ਅਗਲੇ ਕੁਝ ਸਾਲਾਂ ’ਚ ਉਸ ਦੀ ਕੋਸ਼ਿਸ਼ ਵੈਸਟ ਬੈਂਕ ਇਲਾਕੇ ਨੂੰ ਇਜ਼ਰਾਇਲ ’ਚ ਮਿਲਾਉਣ ਦੀ ਹੋ ਸਕਦੀ ਹੈ।
ਮੱਧ ਪੂਰਵ ਦੀ ਇਸ ਖੂਨੀ ਸਥਿਤੀ ਦਾ ਇੱਕ ਅਪ੍ਰਤੱਖ ਕਾਰਨ ਡੈਮੋਕ੍ਰੇਟਸ ਦੀ ‘ਸੋਫ਼ਟ ਡਿਪਲੋਮੇਸੀ’ ਵੀ ਕਹੀ ਜਾ ਸਕਦੀ ਹੈ ਅੰਕੜਿਆਂ ’ਤੇ ਗੌਰ ਕਰੀਏ ਤਾਂ ਅਮਰੀਕਾ ’ਚ ਸੱਤਾ ਬਦਲਾਅ ਤੋਂ ਪਹਿਲਾਂ ਤੱਕ ਬੀਤੇ ਚਾਰ ਸਾਲਾਂ ’ਚ ਮਿਡਲ ਈਸਟ ’ਚ ਅਮਨ-ਚੈਨ ਕਾਇਮ ਸੀ ਬਾਇਡੇਨ ਨੂੰ ਸੱਤਾ ’ਚ ਆਏ ਲਗਭਗ ਹਾਲੇ ਛੇ ਮਹੀਨਿਆਂ ਵੀ ਨਹੀਂ ਹੋਏ ਹਨ ਅਤੇ ਅਫ਼ਗਾਨਿਸਤਾਨ ਅਤੇ ਇਜ਼ਰਾਇਲ ਤੋਂ ਹਿੰਸਾ ਦੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਇਸ ਤੋਂ ਪਹਿਲਾਂ ਬਰਾਕ ਓਬਾਮਾ ਦੇ ਸਮੇਂ ਵੀ ਸੀਰੀਆ, ਲੀਬੀਆ ਅਤੇ ਮਿਸਰ ਘੋਰ ਰਾਜਨੀਤਿਕ ਅਸਿਥਰਤਾ ਦਾ ਕੇਂਦਰ ਬਣੇ ਹੋਏ ਸਨ ਬਿਨਾ ਸ਼ੱਕ ਇਜ਼ਰਾਇਲ ਭਾਰਤ ਦਾ ਚੰਗਾ ‘ਦੋਸਤ’ ਅਤੇ ਅਹਿਮ ਰੱਖਿਆ ਸਹਿਯੋਗੀ ਹੈ, ਪਰ ਇਸ ਕਠੋਰ ਸੱਚਾਈ ਨੂੰ ਵੀ ਸਵੀਕਾਰ ਕਰਨਾ ਪਏਗਾ ਕਿ ਇਸਲਾਮਿਕ ਅਗਵਾਈ ਨੂੰ ਲੈ ਕੇ ਅਰਬ ਰਾਸ਼ਟਰਵਾਦ ਦੀ ਆਪਸੀ ਮੁਕਾਬਲੇਬਾਜ਼ੀ ਨੇ ਮਿਡਲ ਈਸਟ ਦੇ ਅਮਨ-ਚੈਨ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ, ਜ਼ਮੀਨ ਦੇ ਪ੍ਰਤੀ ਨੇਤਨਯਾਹੂ ਦੀ ਭੁੱਖ ਵੀ ਕਿਤੇ ਨਾ ਕਿਤੇ ਖੇਤਰ ਦੀ ਅਸ਼ਾਂਤੀ ਦੀ ਇੱਕ ਵੱਡੀ ਵਜ੍ਹਾ ਹੈ।
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।