ਕਾਮਰਾਨ ਅਕਮਲ ਨੇ ਕੀਤੀ ਭਾਰਤੀ ਕ੍ਰਿਕਟ ਦੀ ਸ਼ਲਾਘਾ

ਰਾਹੁਲ ਦ੍ਰਵਿੜ, ਅਨਿਲ ਕੁੰਬਲੇ, ਵੀਵੀਐਸ ਲਕਸ਼ਮਣ ਵਰਗੇ ਦਿੱਗਜ਼ ਖਿਡਾਰੀਆਂ ਨੂੰ ਦਿੱਤਾ ਸਿਹਰਾ

ਨਵੀਂ ਦਿੱਲੀ। ਭਾਰਤੀ ਟੀਮ ਵਿਸ਼ਵ ਕ੍ਰਿਕਟ ’ਚ ਇਸ ਸਮੇਂ ਆਪਣੇ ਗੋਲਡਨ ਪੀਰੀਅਡ ’ਚੋਂ ਲੰਘ ਰਹੀ ਹੈ ਹਾਲ ਹੀ ’ਚ ਟੀਮ ਨੇ ਅਸਟਰੇਲੀਆ ਤੇ ਇੰਗਲੈਂਡ ਵਰਗੀਆਂ ਤਾਕਤਵਰ ਟੀਮਾਂ ਨੂੰ ਟੈਸਟ ’ਚ ਪਟਖਣੀ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਟੀਮ ਦੇ ਅਹਿਮ ਖਿਡਾਰੀਆਂ ਦੀ ਗੈਰ ਮੌਜ਼ੂਦਗੀ ਦਾ ਅਸਰ ਟੀਮ ਦੇ ਪ੍ਰਦਰਸ਼ਨ ’ਤੇ ਬਿਲਕੁਲ ਵੀ ਨਹੀਂ ਪਿਆ ।

ਵਿਰਾਟ ਕੋਹਲੀ ਦੇ ਨਾ ਹੋਣ ’ਤੇ ਵੀ ਅੰਜਿਕਿਆ ਰਹਾਣੇ ਦੀ ਅਗਵਾਈ ’ਚ ਟੀਮ ਇੰਡੀਆ ਨੇ ਕੰਗਾਰੂ ਟੀਮ ਨੂੰ ਉਸ ਦੀ ਧਰਤੀ ’ਤੇ ਹਾਰ ਦਾ ਸਵਾਦ ਚਖਾਇਆ ਭਾਰਤ ਵੱਲੋਂ ਫਿਲਹਾਲ ਡੈਬਿਊ ਕਰਨ ਵਾਲੇ ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ ਵਰਗੇ ਨੋਜਵਾਨ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਵੀ ਭਾਰਤੀ ਕ੍ਰਿਕਟ ਦੇ ਫੈਨ ਹੋ ਗਏ ਹਨ।

ਉਨ੍ਹਾਂ ਟੀਮ ਦੀ ਸਫ਼ਲਤਾ ਦਾ ਸਿਹਰਾ ਰਾਹੁਲ ਦ੍ਰਵਿੜ, ਵੀਵੀਐਸ ਲਕਸ਼ਮਣ, ਅਨਿਲ ਕੁੰਬਲੇ ਵਰਗੇ ਦਿੱਗਜ਼ ਖਿਡਾਰੀਆਂ ਨੂੰ ਦਿੱਤਾ ਹੈ ਆਪਣੇ ਯੂਟਿਊਬ ਚੈੱਨਲ ’ਤੇ ਗੱਲ ਕਰਦਿਆਂ ਅਕਮਲ ਨੇ ਕਿਹਾ ਭਾਰਤ ਨੇ ਆਪਣੀ ਲਾਲ ਗੇਂਦ ਦੀ ਕ੍ਰਿਕਟ ਲਈ ਬਿਲਕੁਲ ਵੀ ਸਮਝੋਤਾ ਨਹੀਂ ਕੀਤਾ ਹੈ ਸਕੂਲ ਲੇਵਲ ’ਤੇ ਭਾਰਤ ’ਚ ਦੋ ਦਿਨ ਤੇ ਤਿੰਨ ਦਿਨ ਵਾਲੇ ਮੈਚ ਖੇਡੇ ਜਾਂਦੇ ਹਨ।

ਅੱਜ ਟੀਮ ਇੰਡੀਆ ਦੇ ਟੈਸਟ ਕ੍ਰਿਕਟ ਨੂੰ ਮਹੱਤਵ ਦੇਣ ਦੀ ਵਜ੍ਹਾ ਨਾਲ ਉਨਾਂ ਕੋਲ ਇਸ ਸਮੇਂ 50 ਤੋਂ ਵੱਧ ਖਿਡਾਰੀਆਂ ਦਾ ਪੂਲ ਮੌਜ਼ੂਦ ਹੈ ਜੇਕਰ ਸਿਰਫ਼ ਧੋਨੀ ਨੂੰ ਛੱਡ ਦੇਈਏ ਤਾਂ ਇੰਡੀਅਨ ਕ੍ਰਿਕਟ ਦੇ ਸਾਰੇ ਲੀਜੇਂਡ ਨੇ ਇੰਟਰਨੈਸ਼ਨਲ ਕ੍ਰਿਕਟ ’ਚ ਆਪਣਾ ਮੈਚ ਟੈਸਟ ਦੇ ਰੂਪ ’ਚ ਖੇਡਿਆ ਹੈ ਇਹ ਉਨ੍ਹਾਂ ਦੇ ਸਮਰੱਥਾ ਨੂੰ ਦਰਸਾਉਂਦਾ ਹੈ ਕਿਸ ਤਰ੍ਹਾਂ ਇੱਕ ਟੀਮ ਨੂੰ ਬਣਾਉਣਾ ਹੈ ਤੇ ਕਿਸ ਤਰ੍ਹਾਂ ਖਿਡਾਰੀਆਂ ਨੂੰ ਇੰਡੀਅਨ ਸੈਟਅੱਪ ’ਚ ਲੈ ਕੇ ਆਉਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।