ਅਸਮਾਨ ਤੋਂ ਵਰ੍ਹ ਰਹੀ ਅੱਗ, ਲੋਕ ਹੋਏ ਪ੍ਰੇਸ਼ਾਨ | Mercury 45 Degrees
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਰਾਜਧਾਨੀ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਸੂਬਿਆਂ ’ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਰਿਹਾ ਹੈ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ’ਚ ਤੇਜ਼ ਗਰਮੀ ਪੈ ਰਹੀ ਹੈ, ਜਦੋਂਕਿ ਦੱਖਣੀ-ਪੱਛਮੀ ਮਾਨਸੂਨ ਦੱਖਣ ਪੂਰਬ ਅਤੇ ਪੱਛਮ ਮੱਧ ਬੰਗਾਲ ਦੀ ਖਾੜੀ ਦੇ ਜ਼ਿਆਦਾਤਰ ਹਿੱਸਿਆਂ ’ਚ ਅੱਗੇ ਵਧ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ ਦੀ ਆਮਦ ਲਈ ਸਥਿਤੀਆਂ ਅਨੁਕੂਲ ਹੁੰਦੀਆਂ ਜਾ ਰਹੀਆਂ ਹਨ ਕੇਰਲ ’ਚ 30-31 ਮਈ ਤੱਕ ਮਾਨਸੂਨ ਦਸਤਕ ਦੇ ਸਕਦਾ ਹੈ। (Mercury 45 Degrees)
ਉੱਥੇ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ’ਚ ਅੱਜ ਤਾਪਮਾਨ 45 ਡਿਗਰੀ ਦੇ ਪਾਰ ਚਲਾ ਗਿਆ ਸ਼ਨਿੱਚਰਵਾਰ ਨੂੰ ਸਰਸਾ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ ਸ਼ਨਿੱਚਰਵਾਰ ਦਾ ਦਿਨ ਸੀਜਨ ਦਾ ਸਭ ਤੋਂ ਗਰਮ ਦਿਨ ਹੋਣ ਕਾਰਨ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਰੁਕ ਜਿਹੀ ਗਈ ਭਿਆਨਕ ਗਰਮੀ ਕਾਰਨ ਲੋਕਾਂ ਨੇ ਘਰਾਂ ਬਾਹਰ ਨਾ ਨਿਕਲਣ ’ਚ ਹੀ ਭਲਾ ਸਮਝਿਆ ਲਾਕਡਾਊਨ ’ਚ ਮਿਲੀ ਛੋਟ ਕੇ ਕਾਰਨ ਦੁਪਹਿਰ 12 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਪਰ ਗਰਮੀ ਜ਼ਿਆਦਾ ਹੋਣ ਕਾਰਨ ਲਾਕਡਾਊਨ ਜਿਹੀ ਸਥਿਤੀ ਹੀ ਰਹੀ ਦੁਪਹਿਰ ’ਚ ਤਾਂ ਸੜਕਾਂ ਸੁੰਨੀਆਂ ਹੋ ਗਈਆਂ ਸਨ। ਮੌਸਮ ਵਿਭਾਗ ਅਨੁਸਾਰ ਇੱਕ ਦੋ ਦਿਨਾਂ ’ਚ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ ਹੈ। (Mercury 45 Degrees)
ਆਉਣ ਵਾਲੇ ਦਿਨਾਂ ਦਾ ਤਾਪਮਾਨ
- ਐਤਵਾਰ 46 ਡਿਗਰੀ
- ਸੋਮਵਾਰ 46 ਡਿਗਰੀ
- ਮੰਗਲਵਾਰ 40 ਡਿਗਰੀ
- ਬੁੱਧਵਾਰ 40 ਡਿਗਰੀ
- ਵੀਰਵਾਰ 41 ਡਿਗਰੀ
ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਨੁਮਾਨ
ਮੌਸਮ ਪੂਰਬ ਅਨੁਮਾਨ ਏਜੰਸੀ ਸਕਾਈਮੇਟ ਅਨੁਸਾਰ ਆਉਣ ਵਾਲੇ ਦਿਨਾਂ ’ਚ ਪੂਰਬੀ ਉੱਤਰ ਪ੍ਰਦੇਸ਼ ’ਚ ਭਾਰੀ ਮੀਂਹ ਪੈ ਸਕਦਾ ਹੈ ਤੇਲੰਗਾਨਾ ਦੇ ਕੁਝ ਹਿੱਸਿਆਂ ਅਤੇ ਦੱਖਣ-ਪੱਛਮ ਮੱੱਧ ਪ੍ਰਦੇਸ਼ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਬਹੁਤ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਹਰਿਆਣਾ ’ਚ ਬਹੁਤ ਹਲਕੀ ਮੀਂਹ ਜਾਂ ਕਿਣ-ਮਿਣ ਹੋਣ ਦੀ ਸੰਭਾਵਨਾ ਹੈ।