ਹਾਲ ਦੀ ਘੜੀ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ ਖ਼ਤਰੇ ਤੋਂ ਬਾਹਰ- ਸਿਵਲ ਸਰਜਨ
ਬਰਨਾਲਾ, (ਜਸਵੀਰ ਸਿੰਘ ਗਹਿਲ)। ਕੋਰੋਨਾ ਮਹਾਂਮਾਰੀ ਦੇ ਦੌਰਾਨ ਹੀ ਮਹਾਂਮਾਰੀ ਦੇ ਰੂਪ ਚ ਫਫੈਲ ਰਹੀ ਬਲੈਕ ਫੰਗਸ ਨੇ ਬਰਨਾਲਾ ਜਿਲ੍ਹੇ ਵਿਚ ਵੀ ਦਸਤਕ ਦੇ ਦਿੱਤੀ ਹੈ। ਜਿਸ ਦੇ ਤਹਿਤ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੋ ਮਰੀਜਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਜਿੰਨ੍ਹਾ ਦੀ ਸਬੰਧਿਤ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਨਿਗ੍ਹਾ ਬਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਮਰੀਜ਼ ਦੀ ਰਿਪੋਰਟ ਪੈਡਿੰਗ ਹੈ।
ਇਸ ਸਬੰਧੀ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿਛਲੇ ਹਫ਼ਤੇ ਦੋ ਮਰੀਜ਼ ਆਪਣੇ ਇਲਾਜ਼ ਲਈ ਆਏ ਸਨ। ਜਿਹਨਾਂ ਵਿੱਚੋਂ ਇੱਕ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਹੈ। ਪ੍ਰੰਤੂ ਇਹਨਾਂ ਦੋਵੇਂ ਮਰੀਜ਼ਾਂ ਵਿੱਚ ਸ਼ੂਗਰ ਦੀ ਵਧੇਰੇ ਸਮੱਸਿਆ ਸੀ। ਇਸੇ ਦੌਰਾਨ ਇਹਨਾਂ ਵਿੱਚ ਬਲੈਕ ਫ਼ੰਗਸ਼ ਦੇ ਲੱਛਣ ਪਾਏ ਜਾਣ ਪਿੱਛੋਂ ਟੈਸਟ ਕੀਤਾ ਗਿਆ ਤਾਂ ਦੋਵੇਂ ਮਰੀਜਾਂ ਦੀ ਜਿੰਨ੍ਹਾ ਰਿਪੋਰਟ ਪੌਜੀਟਿਵ ਆਈ ਜਿੰਨ੍ਹਾ ਦੀਆਂ ਅੱਖਾਂ ਦੀ ਸਰਜ਼ਰੀ ਤੁਰੰਤ ਕੀਤੀ ਗਈ।
ਜਿਸ ਨਾਲ ਉਹਨਾਂ ਦੀਆਂ ਅੱਖਾਂ ਦੀ ਨਜ਼ਰ ਬਚਾ ਲਈ ਗਈ ਹੈ ਅਤੇ ਇਹ ਦੋਵੇਂ ਮਰੀਜ਼ ਇਲਾਜ਼ ਅਧੀਨ ਹਨ। ਪ੍ਰੰਤੂ ਇਹਨਾਂ ਦੇ ਇਲਾਜ਼ ਲਈ ਲੋੜੀਂਦੇ ਟੀਕੇ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਦੋਵੇਂ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਦੇ ਮਾਮਲੇ ਆਉਣ ਦੀ ਜਾਣਕਾਰੀ ਜ਼ਿਲੇ ਦੇ ਸਿਹਤ ਵਿਭਾਗ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤਾਂ ਕਿ ਸਮਾਂ ਰਹਿੰਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਟੀਕੇ ਮੁਹੱਈਆ ਹੋ ਸਕਣ।
ਉਧਰ ਬਲੈਕ ਫ਼ੰਗਸ ਦੇ ਸਾਹਮਣੇ ਆਏ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਬਰਨਾਲਾ ਡਾ.ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਕੋਲ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਵਲੋਂ ਬਲੈਕ ਫੰਗਸ ਦੇ ਮਰੀਜ਼ਾਂ ਦੀ ਸੂਚਨਾ ਦਿੱਤੀ ਗਈ ਸੀ। ਜਿੰਨਾ ਵਿਚੋਂ ਇੱਕ ਬਰਨਾਲਾ ਜ਼ਿਲੇ ਅਤੇ ਦੂਜਾ ਬਾਹਰਲੇ ਜ਼ਿਲੇ ਨਾਲ ਸਬੰਧਤ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਬਲੈਕ ਫ਼ੰਗਸ ਦੇ ਮਾਮਲੇ ਸਾਹਮਣੇ ਆਉਣ ਪਿੱਛੋਂ ਸਥਾਨਕ ਸਿਹਤ ਵਿਭਾਗ ਵਲੋਂ ਸੂਬਾ ਸਰਕਾਰ ਤੋਂ ਮਹਾਮਾਰੀ ਤੋਂ ਬਚਾਅ ਲਈ ਲੋੜੀਂਦੇ ਟੀਕੇ ਦੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਾਲ ਦੀ ਘੜੀ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ ਖ਼ਤਰੇ ਤੋਂ ਬਾਹਰ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।