ਬੀਸੀਸੀਆਈ ਸਤੰਬਰ-ਅਕਤੂਬਰ ’ਚ ਯੂਏਈ ’ਚ ਪੂਰਾ ਕਰਵਾਏਗਾ ਆਈਪੀਐਲ 2021 ਸੈਸ਼ਨ

IPL 2020

ਅਸਥਾਈ ਤੌਰ ’ਤੇ 20 ਸਤੰਬਰ ਦੀ ਤਾਰੀਕ ਕੀਤੀ ਤੈਅ

ਨਵੀਂ ਦਿੱਲੀl ਆਈਪੀਐਲ 2021 ਸੀਜ਼ਨ ਦੇ ਬਾਕੀ ਬਚੇ 31 ਮੈਚ ਸਤੰਬਰ-ਅਕਤੂਬਰ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਹੋਣਗੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਨਿੱਚਰਵਾਰ ਨੂੰ ਵਰਚੁਅਲ ਤੌਰ ’ਤੇ ਹੋਈ ਆਪਣੀ ਵਿਸ਼ੇਸ਼ ਆਮ ਬੈਠਕ (ਐਮਜੀਐਮ) ’ਚ ਇਹ ਫੈਸਲਾ ਲਿਆ ਹੈl

ਬੀਸੀਸੀਆਈ ਨੇ ਆਉਂਦੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵੱਲੋਂ ਸਮਾਂ ਮੰਗਿਆ ਹੈ ਜੋ ਮੂਲ ਤੌਰ ’ਤੇ ਅਕਤੂਬਰ ਦੇ ਦਰਮਿਆਨ ਤੇ 14 ਨਵੰਬਰ ਦਰਮਿਆਨ ਭਾਰਤ ’ਚ ਹੋੋਵੇਗਾ ਸਮਝਿਆ ਜਾਂਦਾ ਹੈ ਕਿ ਬੀਸੀਸੀਆਈ ਨੇ ਆਈਪੀਐਲ ਨੂੰ ਮੁੜ ਸ਼ੁਰੂ ਕਰਵਾਉਣ ਲਈ ਅਸਥਾਈ ਤੌਰ ’ਤੇ 20 ਸਤੰਬਰ ਦੀ ਤਾਰੀਕ ਤੈਅ ਕੀਤੀ ਹੈl

ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਸ਼ਨਿੱਚਰਵਾਰ ਨੂੰ ਜਾਰੀ ਪ੍ਰੈੱਸ ਨੋਟ ’ਚ ਕਿਹਾ, ਭਾਰਤ ’ਚ ਮੌਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਬਾਕੀ ਆਈਪੀਐਲ 2021 ਸੈਸ਼ਨ ਨੂੰ ਇਸ ਸਾਲ ਸਤੰਬਰ-ਅਕਤੂਬਰ ’ਚ ਯੂਏਈ ’ਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਆਮ ਤੌਰ ’ਤੇ ਮੌਨਸੂਨ ਜੂਨ ਤੇ ਅਕਤੂਬਰ ਦੀ ਸ਼ੁਰੂਆਤ ਦਰਮਿਆਨ ਹੁੰਦਾ ਹੈ ਬਾਕੀ ਆਈਪੀਐਲ ਲਈ ਸੀਮਤ ਵਿੰਡੋ ’ਚ ਬੀਸੀਸੀਆਈ ਦੇ ਸਾਹਮਣੇ ਕਈ ਅੜਿੱਕੇ ਹਨ ਜਿਸ ’ਚ ਸਭ ਤੋਂ ਪਹਿਲਾ ਅੜਿੱਕਾ ਇੰਗਲੈਂਡ ’ਚ ਭਾਰਤ ਦੀ ਪੰਜ ਮੈਚਾਂ ਦੀ ਟੈਸਟ ਲੜੀ ਹੈ ਜੋ ਚਾਰ ਅਗਸਤ ਨੂੰ ਸ਼ੁਰੂ ਹੋਵੇਗੀ ਤੇ 14 ਸਤੰਬਰ ਨੂੰ ਸਮਾਪਤ ਹੋਵੇਗੀl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।