ਜਵਾਬ ’ਚ ਰਵੀਚੰਦਰਨ ਅਸ਼ਵਿਨ ਨੇ ਦਿੱਤਾ ਫ੍ਰੀ ਬਾਲ ਦਾ ਮਜੇਦਾਰ ਸੁਝਾਅ
ਨਵੀਂ ਦਿੱਲੀ। ਸਾਬਕਾ ਭਾਰਤੀ ਕ੍ਰਿਕਟਰ ਤੇ ਕੁਮੈਂਟੇਟਰ ਸੰਜੈ ਮਾਂਜਰੇਕਰ ਨੇ ਕ੍ਰਿਕਟ ਤੋਂ ਫ੍ਰੀ ਹਿੱਟ ਹਟਾਵੁਣ ਦੀ ਗੱਲ ਕਹੀ ਹੈ ਪਰ ਭਾਰਤ ਦੇ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਲੱਗਦਾ ਹੈ ਕਿ ਇਹ ਇੱਕ ਬਿਹਤਰੀਨ ਮਾਰਕਿਟਿੰਗ ਟੂਲ ਹੈ ਤੇ ਇਸ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ ਉਹ ਚਾਹੁੰਦੇ ਹਨ ਜਦੋਂ ਵੀ ਨਾਨ ਸਟ੍ਰਾਈਕਰ ਐਂਡ ’ਤੇ ਬੱਲੇਬਾਜ਼ ਗੇਂਦ ਸੁੱਟਣ ਤੋਂ ਪਹਿਲਾਂ ਕਰੀਜ਼ ’ਚੋਂ ਨਿਕਲ ਜਾਵੇ ਤਾਂ ਗੇਂਦਬਾਜ਼ ਨੂੰ ‘ਫ੍ਰੀ ਬਾਲ’ ਦਿੱਤੀ ਜਾਵੇ।
ਟਵਿੱਟਰ ‘ਤੇ ਮਾਂਜਰੇਕਰ ਨੂੰ ਜਵਾਬ ਦਿੰਦਿਆਂ ਅਸ਼ਵਨੀ ਨੇ ਇਹ ਸੁਝਾਅ ਦਿੱਤਾ ਅਸ਼ਵਿਨ ਨੇ ਟਵੀਟ ਕਰਕੇ ਕਿਹਾ, ਕਮ ਆਨ ਸੰਜੈ ਮਾਂਜਰੇਕਰ, ਫ੍ਰੀ ਇੱਟ ਇੱਕ ਸ਼ਾਨਦਾਰ ਮਾਰਕਿਟਿੰਗ ਟੂਲ ਹੈ ਤੇ ਇਸ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ ਕਿਉਂ ਨਾ ਜਦੋਂ ਵੀ ਨਾਨ ਸਟਰਾਈਕਰ ਐਂਡ ’ਤੇ ਬੱਲੇਬਾਜ਼ ਗੇਂਦ ਸੁੱਟਣ ਤੋਂ ਪਹਿਲਾਂ ਕਰੀਜ਼ ’ਚੋਂ ਬਾਹਰ ਨਿਕਲ ਜਾਵੇ ਤਾਂ ਗੇਂਦਬਾਜ਼ਾਂ ਨੂੰ ਫ੍ਰੀ ਬਾਲ ਦਿੱਤੀ ਜਾਵੇ ਉਸ ਗੇਂਦ ’ਤੇ ਵਿਕਟ ਮਿਲਣ ’ਤੇ ਗੇਂਦਬਾਜ਼ ਤੇ ਟੀਮ ਦੇ ਸਕੋਰ ਤੋਂ 10 ਦੌੜਾਂ ਘੱਟ ਕਰ ਦਿੱਤੀਆਂ ਜਾਣ ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਯਾਦ ਰੱਖੋ ਗੇਂਦ ਦੇ ਹੱਥ ’ਚੋਂ ਨਿਕਲਣ ਤੋਂ ਬਾਅਦ ਹੀ ਤੁਹਾਨੂੰ ਕਰੀਜ਼ ਛੱਡਣੀ ਹੈ।
ਜ਼ਿਕਰਯੋਗ ਹੈ ਕਿ ਮਾਂਜਰੇਕਰ ਨੇ ਇੱਕ ਅੰਗਰੇਜ਼ੀ ਅਖਬਾਰ ਲਈ ਲਿਖੇ ਕਾਲਮ ਦਾ Çਲੰਕ ਸ਼ੇਅਰ ਕੀਤਾ ਸੀ ਇਸ ’ਚ ਉਨ੍ਹਾਂ ਕ੍ਰਿਕਟ ਤੋਂ ਫ੍ਰੀ ਹਿੱਟ ਹਟਾਉਣ ਦੀ ਮੰਗ ਕੀਤੀ ਹੈ ਉਨ੍ਹਾਂ ਟਵੀਟਾ ਕੀਤਾ, ਨਮਸਤੇ ਦੋਸਤੋ, ਇਸ ਕਾਲਮ ’ਚ ਕੁਝ ਪਹਿਲੂਆਂ ਦਾ ਜ਼ਿਕਰ ਹੈ ਜੋ ਮੈਨੂੰ ਬਿਲਕੁਲ ਚੰਗੇ ਨਹੀਂ ਲੱਗਦੇ ਮੈਨੂੰ ਦੱਸੋ ਕਿ ਇਸ ਬਾਰੇ ਤੁਸੀਂ ਕੀ ਸੋਚਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।