ਆਫਤ ’ਚ ਪ੍ਰਬੰਧ ਮਜ਼ਬੂਤ ਹੋਣ
ਇੱਕ ਹਫਤੇ ਦੇ ਫਰਕ ਨਾਲ ਹੀ ਦੇਸ਼ ਨੂੰ ਦੋ ਸਮੁੰਦਰੀ ਤੁਫਾਨਾਂ ਤਾਊਤੇ ਤੇ ਯਾਸ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਨਾਲ ਮਾਲੀ ਨੁਕਸਾਨ ਵੱਡੇ ਪੱਧਰ ’ਤੇ ਹੋਇਆ ਹੈ ਜਿੰਦਗੀ ਦੇ ਦੁਬਾਰਾ ਪਟੜੀ ’ਤੇ ਆਉਣ ਲਈ ਹੁਣ ਕਈ ਮਹੀਨੇ ਲੱਗ ਜਾਣਗੇ ਕੇਂਦਰ ਤੇ ਸੂਬਾ ਸਰਕਾਰ ਰਲ ਕੇ ਪੀੜਤਾਂ ਦੀ ਮੱਦਦ ਕਰ ਰਹੀਆਂ ਹਨ। ਫਿਰ ਵੀ ਕੁਦਰਤ ਦੀ ਮਾਰ ਦੇ ਜਖ਼ਮ ਇੱਕਦਮ ਭਰਨੇ ਸੌਖੇ ਨਹੀਂ ਦੇਸ਼ ਨੇ ਸਭ ਤੋਂ ਵੱਡੀ ਸਮੁੰਦਰੀ ਤਬਾਹੀ 2004 ’ਚ ਸੁਨਾਮੀ ਦੇ ਰੂਪ ’ਚ ਵੇਖੀ ਤੇ 2006 ’ਚ ਕੌਂਮੀ ਆਫਤ ਪ੍ਰਬੰਧ ਫੋਰਸ (ਐਨਡੀਆਰਐਫ) ਦੀ ਸਥਾਪਨਾ ਕੀਤੀ ਗਈ, ਜੋ ਕੁਦਰਤ ਆਫਤਾ ’ਚ ਸਰਗਰਮ ਨਜ਼ਰ ਆਉਂਦੀ ਹੈ । ਪਰ ਕੁਦਰਤੀ ਆਫਤਾਂ ਜਿੰਨੇ ਵੱਡੇ ਪੱਧਰ ’ਤੇ ਆਉਂਦੀਆਂ ਹਨ ਉਸ ਦੇ ਮੁਕਾਬਲੇ ਐਨਡੀਐਫਆਰਐਫ ਕੋਲ ਮਨੁੱਖੀ ਬਲ, ਸਾਧਨ ਤੇ ਤਕਨੀਕ ਉਪਲਬਧ ਨਹੀਂ ਹੈ ਇਹ ਨਹੀਂ ਕਿ ਸਾਡੇ ਕੋਲ ਫੰਡਾਂ ਦੀ ਘਾਟ ਹੈ ਸਰਕਾਰਾਂ ਦੇ ਵੰਡਾਂ ਦੇ ਨਾਲ ਨਿੱਜੀ ਯੋਗਦਾਨ ਇੰਨੇ ਵੱਡੇ ਪੱਧਰ ’ਤੇ ਹੁੰਦਾ ਹੈ?ਕਿ ਉਹ ਸਰਕਾਰੀ ਯੋਗਦਾਨ ਦੇ ਬਰਾਬਰ ਜਾ ਉਸ ਤੋਂ ਅੱਗੇ ਹੁੰਦਾ ਹੈ।
ਵਿਕਸਿਤ ਮੁਲਕਾਂ ’ਚ ਰਾਹਤ ਦਲਾਂ ਦੀ ਕੰਮ ਕਰਨ ਦੀ ਰਫਤਾਰ, ਤਕਨੀਕ ਤੇ ਸਮਰੱਥਾ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਸਾਡੀ ਐਨਡੀਆਰਐਡ ਕੋਲ 14000 ਦੇ ਕਰੀਬ ਮੁਲਾਜ਼ਮ ਹਨ ਲਗਭਗ ਇੰਨੇ ਹੀ ਮੁਲਾਜ਼ਮ ਅਮਰੀਕਾ ਦੀ ‘ਫੇਮਾ ਕੋਲ ਹਨ ਜਦੋਕਿ ਸਾਡੀ ਅਬਾਦੀ ਅਮਰੀਕਾ ਨਾਲੋਂ ਲਗਭਗ 5 ਗੁਣਾ ਹੈ ਸਾਡੇ ਦੇਸ਼ ਅੰਦਰ ਵਿਡੰਬਨਾ ਇਸ ਗੱਲ ਦੀ ਹੈ ਕਿ ਸਭ ਕੁਝ ਹੁੰਦਿਆ ਵੀ ਕੰਮ ਨੂੰ ਅੰਜਾਮ ਦੇਣ ਲਈ ਬਹੁਤ ਸਮਾਂ ਨਿਕਲ ਜਾਂਦਾ ਹੈ । ਕਈ ਵਾਰ ਤਾਂ ਅਜਿਹੀਆ ਉਦਾਹਰਨਾਂ ਵੀ ਰਹੀਆਂ ਹਨ ਕਿ ਸਮਾਜ ਸੇਵੀਆਂ ਸੰਸਥਾਵਾਂ ਵੱਲੋਂ ਦਾਨ ਕੀਤੇ ਗਏ ਭੋਜਨ ਪੈਕਟ, ਰਾਸ਼ਨ, ਕੱਪੜੇ ਤੇ ਹੋਰ ਸਮਾਨ ਦੇ ਢੇਰ ਲੱਗੇ ਰਹੇ ਪਰ ਸਮਾਨ ਵੰਡਣ ’ਚ ਹੀ ਦੇਰੀ ਹੋਈ ਕੁਦਰਤੀ ਆਫਤਾਂ ਰੋਜ਼ ਦੀ ਗੱਲ ਬਣਦੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰਨ ਦੀ ਜ਼ਰੂਰਤ ਹੈ । ਦੂਰ-ਦੁਰਾਡੇ ਲੋਕਾਂ ਤੱਕ ਤਾਂ ਕਈ ਵਾਰ ਸਰਕਾਰੀ ਟੀਮਾਂ ਦੀ ਪਹੁੰਚ ਨਹੀਂ ਬਣਦੀ ਜਦੋਂ ਤੱਕ ਜ਼ਿਲ੍ਹਾ ਹੈਡਕੁਆਰਟਰਾਂ ਤੋਂ ਦੂਰ ਵੱਸਦੇ ਲੋਕਾਂ ਤੱਕ ਰਾਹਤ ਸਮੱਗਰੀ ਨਹੀਂ ਪਹੁੰਚਦੀ ਉਦੋਂ ਤੱਕ ਰਾਹਤ ਦਾ ਮਿਸ਼ਨ ਪੂਰਾ ਨਹੀਂ ਹੁੰਦਾ।
ਦਰਅਸਲ ਰੁਝਾਨ ਇਹ ਬਣ ਗਿਆ ਹੈ ਕਿ ਇੱਕ ਆਫਤ ਗੁਜਰ ਜਾਣ ਤੋਂ ਬਾਅਦ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ ਹੜ੍ਹਾਂ ਦੀ ਕਰੋਪੀ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਬੇੜੀਆਂ ਵਰਤੀਆਂ ਜਾਂਦੀਆਂ ਹਨ ਮੁਸੀਬਤ ਲੰਘ ਜਾਣ ਮਗਰੋਂ ਉਹ ਬੇੜੀਆਂ ਕਬਾੜ ਬਣ ਜਾਂਦੀਆਂ ਹਨ ਅਰਬਾਂ ਰੁਪਏ ਦਾ ਸਾਜੋ ਸਮਾਨ ਸੰਭਾਲ ਨਾ ਹੋਣ ਕਰਕੇ ਮਿੱੱਟੀ ਹੋ ਜਾਂਦਾ ਹੈ ਸਾਜੋ ਸਮਾਨ ਨੂੰ ਸੰਭਾਲਣ ਲਈ ਸ਼ੈੱਡਾਂ ਜਾ ਕਮਰਿਆਂ ਦਾ ਪ੍ਰਬੰਧ ਵੀ ਨਹੀਂ ਹੁੰਦਾ ਤੇ ਖੁੱਲ੍ਹੇ ਅਸਮਾਨ ਹੇਠ ਮੌਸਮ ਦੀ ਭੇਂਟ ਚੜ੍ਹ ਜਾਂਦਾ ਹੈ ਜ਼ਰੂਰੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਾਨ ਤੋਂ ਲੈ ਕੇ ਐਨਡੀਆਰਐਫ ਦੇ ਸਮਾਨ ਦੀ ਸੁਰੱਖਿਆ, ਸੰਭਾਲ ਤੇ ਸਮੇਂ-ਸਮੇਂ ’ਤੇ ਉਸ ਦੀ ਮੁਰੰਮਤ ਦਾ ਬੰਦੋਬਦਸ ਕੀਤਾ ਜਾਵੇ ਐਨਡੀਆਰਐਫ ’ਚ ਮੁਲਾਜ਼ਮ ਦੀਆਂ ਅਸਾਮੀਆਂ ਵਧਾ ਕੇ ਸਮੇਂ ਸਿਰ ਭਰਤੀ ਕੀਤੀ ਜਾਵੇ ਸਿਰਫ ਆਫਤ ਵੇਲੇ ਜਾਗਣ ਦੀ ਬਜਾਇ ਇਸ ਨੂੰ ਸਦਾ ਤਿਆਰੀ ਦਾ ਰੂਪ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।