ਪੰਜਾਬ ’ਚ ਬਲੈਕ ਫੰਗਸ ਦਾ ਕਹਿਰ, 188 ਤੱਕ ਪੁੱਜੇ ਮਰੀਜ਼, ਦਵਾਈ ਦੀ ਘਾਟ ਨੂੰ ਲੈ ਕੇ ਘਬਰਾਈ ਸਰਕਾਰ

Outbreak of black fungus Sachkahoon

ਬਦਲਵੀਆਂ ਦਵਾਈਆਂ ਦੀ ਮਾਤਰਾ ਵਧਾਉਣ ਦੇ ਹੁਕਮ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਲੈਕ ਫੰਗਸ ਲਗਾਤਾਰ ਆਪਣਾ ਕਹਿਰ ਤੇਜ ਕਰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਹੀ ਕੁਝ ਹੀ ਦਿਨਾਂ ਵਿੱਚ 188 ਨੂੰ ਬਲੈਕ ਫੰਗਸ ਨੇ ਆਪਣੇ ਚਪੇਟ ਵਿੱਚ ਲੈ ਲਿਆ ਹੈ। ਇੰਨੀ ਤੇਜ਼ੀ ਨਾਲ ਬਿਮਾਰੀ ਦੇ ਵਧਣ ਦੇ ਕਰਕੇ ਪੰਜਾਬ ਸਰਕਾਰ ਦੀ ਘਬਰਾਈ ਨਜਰ ਆ ਰਹੀ ਹੈ, ਕਿਉਂਕਿ ਮਰੀਜ਼ਾ ਦੀ ਗਿਣਤੀ ਦੇ ਵਾਧੇ ਅਨੁਸਾਰ ਸਰਕਾਰ ਕੋਲ ਦਵਾਈ ਹੀ ਨਹੀਂ ਹੈ, ਜਿਸ ਕਾਰਨ ਮੁੱਖ ਮੰਤਰੀ ਅਮਰਿੰਦਰ ਰਿੰਘ ਨੇ ਇਸ ਬਿਮਾਰੀ ਦੇ ਇਲਾਜ ਲਈ ਐਮਫੋਟੇਰੀਸਿਨ ਦਵਾਈ ਦੀ ਬਦਲਵੀਆਂ ਦਵਾਈਆਂ ਦਾ ਇਤਜਾਮ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਕੋਵਿਡ ਦੇ ਮਰੀਜ਼ਾਂ ਖਾਸ ਕਰਕੇ ਜਿਨ੍ਹਾਂ ਨੂੰ ਡਾਇਬਿਟੀਜ਼ ਹੋਵੇ ਉਨ੍ਹਾਂ ਉੱਤੇ ਸਟੀਰਾਇਡ ਦੇ ਲੋੜੋਂ ਵੱਧ ਇਸਤੇਮਾਲ ਨਾਲ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਮਫੋਟੇਰੀਸਿਨ ਨੂੰ ਭਰਪੂਰ ਮਾਤਰਾ ਵਿਚ ਹਾਸਲ ਕਰਨ ਦੇ ਯਤਨਾਂ ਤੋਂ ਇਲਾਵਾ ਸੂਬਾ ਸਰਕਾਰ ਨੇ ਮਾਹਿਰ ਸਮੂਹ ਦੀ ਸਲਾਹ ਅਨੁਸਾਰ ਪਹਿਲਾਂ ਹੀ ਬਦਲਵੀਆਂ ਦਵਾਈਆਂ ਜਿਵੇਂ ਕਿ ਇਟਰਾਕੋਨਾਜ਼ੋਲ (4000 ਗੋਲੀਆਂ) ਅਤੇ ਪੋਸਾਕੋਨਾਜ਼ੋਲ (500 ਗੋਲੀਆਂ) ਉਪਲਬਧ ਕਰਵਾ ਦਿੱਤੀਆਂ ਹਨ।

ਮੁੱਖ ਮੰਤਰੀ ਨੇ ਇਸ ਗੱਲ ਉੱਤੇ ਵੀ ਤਸੱਲੀ ਪ੍ਰਗਟ ਕੀਤੀ ਕਿ ਛੇ ਮੈਂਬਰੀ ਮਾਹਰ ਸਮੂਹ ਨੇ ਹਸਪਤਾਲਾਂ ਨੂੰ ਇਲਾਜ ਸਬੰਧੀ ਪ੍ਰੋਟੋਕਾਲ ਬਾਰੇ ਸਲਾਹ ਦੇਣ ਅਤੇ ਹਸਪਤਾਲਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖੋ-ਵੱਖ ਦਵਾਈਆਂ ਦੇ ਇਸਤੇਮਾਲ ਬਾਰੇ ਵੀ ਜਾਣੂੰ ਕਰਵਾਉਣ ਦਾ ਕਾਰਜ ਆਰੰਭ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।