ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਸਵਾਲ, ਬਲੈਕ ਫੰਗਸ ਦੀਆਂ ਦਵਾਈਆਂ ’ਤੇ ਇੰਨਾ ਟੈਕਸ ਕਿਉਂ?

ਇੰਪੋਰਟ ਡਿਊਟੀ ਹਟਾਓ

ਨਵੀਂ ਦਿੱਲੀ। ਕੋਰੋਨਾ ਵਾਇਰਸ ਦੀ ਆਫਤ ਦਰਮਿਆਨ ਬੈਲਕ ਫੰਗਸ ਦਾ ਸੰਕਟ ਵੀ ਬਣਿਆ ਹੋਇਆ ਹੈ ਬਲੈਕ ਫੰਗਸ ਦੀ ਬਿਮਾਰੀ ’ਚ ਇਸਤੇਮਾਨ ਹੋਣ ਵਾਲੀ ਐਂਫੋਰੇਟੇਸਿਨ ਇੰਜੈਕਸ਼ਨ ਦੀ ਹਾਲੇ ਭਾਰਤ ’ਚ ਕਮੀ ਹੈ, ਇਸ ਲਈ ਇਸ ਨੂੰ ਬਾਹਰ ਮੰਗਵਾਇਆ ਜਾ ਰਿਹਾ ਹੈ ਇਨ੍ਹਾਂ ਦਵਾਈਆਂ ’ਤੇ ਇੰਪੋਰਟ ਡਿਊਟੀ ਇੱਕ ਵੱਡਾ ਮਸਲਾ ਹੈ ਇਸ ਸਬੰਧੀ ਵੀਰਵਾਰ ੂ ਦਿੱਲੀ ਹਾਈਕੋਰਟ ’ਚ ਸੁਣਵਾਈ ਹੋਈ ਇਸ ਦੌਰਾਨ ਅਦਾਲਤ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਬਲੈਕ ਫੰਗਸ ਦੀਆਂ ਦਵਾਈਆਂ ’ਤੇ ਇੰਪੋਰਟ ਡਿਊਟੀ ਇੰਨੀ ਜ਼ਿਆਦਾ ਕਿਉਂ ਹੈ, ਜਦੋਂਕਿ ਇਹ ਦਵਾਈ ਲੋਕਾਂ ਦੀ ਜਾਨ ਬਚਾਉਣ ’ਚ ਕੰਮ ਆ ਰਹੀ ਹੈ।

ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦੇਸ਼ ’ਚ ਦਵਾਈਆਂ ਸਬੰਧੀ ਇਨ੍ਹਾਂ ਦਿਨਾਂ ’ਚ ਉਂਜ ਵੀ ਕਿੱਲਤ ਹੈ ਇਹ ਦਵਾਈਆਂ ਇਸ ਸਮੇਂ ਲੋਕਾਂ ਨੂੰ ਬਲੈਕ ਫੰਗਸ ਤੋਂ ਬਚਾ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਤੋਂ ਕਸਟਮ ਡਿਊਟੀ ਜਾਂ ਇੰਪੋਰਟ ਡਿਊਟੀ ਹਟਾ ਦੇਣੀ ਚਾਹੀਦੀ ਹੈ ਹਾਈਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਕੋਈ ਵਿਅਕਤੀ ਬਲੈਕ ਫੰਗਸ ਨਾਲ ਜੁੜੀਆਂ ਦਵਾਈਆਂ ਨੂੰ ਮੰਗਦਾ ਹੈ ਤਾਂ ਉਸ ਨੂੰ ਸਿਰਫ਼ ਬਾਂਡ ਦੇਣ ਦੀ ਜ਼ਰੂਰਤ ਹੋਵੇਗੀ, ਕਿਸੇ ਤਰ੍ਹਾਂ ਦੀ ਡਿਊਟੀ ਨਹੀਂ।

ਕੇਂਦਰ ਦਾ ਜਵਾਬ

ਇਸ ’ਤੇ ਕੇਂਦਰ ਨੇ ਅਦਾਲਤ ਨੂੰ ਜਵਾਬ ਦਿੱਤਾ ਹੈ ਕਿ ਇਸ ਟਿੱਪਣੀ ਨੂੰ ਸੀਬੀਡੀਟੀ ਤੇ ਵਿੱਤ ਮੰਤਰਾਲੇ ਤੱਕ ਪਹੁੰਚਾਇਆ ਜਾਵੇਗਾ ਤੇ ਅਗਲੇ ਇੱਕ-ਦੋ ਦਿਨਾਂ ’ਚ ਇਸ ’ਤੇ ਫੈਸਲਾ ਹੋ ਜਾਵੇਗਾ ਜ਼ਿਕਰਯੋਗ ਹੈ ਕਿ ਭਾਰਤ ਲਈ ਵੱਡੀ ਤਬਾਹੀ ਬਣੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਨਿਕਲਣ ਤੋਂ ਬਾਅਦ ਕਈ ਮਰੀਜ਼ ਮਿਉਕਰਸਾਈਕੋਸਿਸ ਭਾਵ ਬਲੈਕ ਫੰਗਸ ਦੀ ਲਪੇਟ ’ਚ ਆ ਰਹੇ ਹਨ ਕੋਰੋਨਾ ਮਰੀਜ਼ਾਂ ਲਈ ਇਹ ਨਵੀਂ ਬਿਮਾਰੀ ਵੱਡੀ ਸਿਰਦਰਦੀ ਬਣ ਗਈ ਹੈ ਹੁਣ ਤੱਕ ਦੇਸ਼ ’ਚ ਬਲੈਕ ਫੰਗਸ ਦੇ 10 ਹਜ਼ਾਰ ਤੋਂ ਵਧ ਕੇਸ ਰਿਪੋਰਟ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।