ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਕੋਰੋਨਾ ਯੋਧਿਆਂ ਦੇ ਸਨਮਾਨ ਦਾ ਸਿਲਸਿਲਾ ਲਗਾਤਾਰ ਜਾਰੀ

ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਕੋਰੋਨਾ ਯੋਧਿਆਂ ਨੂੰ ਫਰੂਟ ਦੇ ਕੇ ਕੀਤਾ ਸਲੂਟ 

  • 490 ਦੇ ਕਰੀਬ ਕੋਰੋਨਾ ਯੋਧਿਆਂ ਦੀ ਕੀਤੀ ਹੌਂਸਲਾ ਅਫ਼ਜਾਈ

ਸੁਖਨਾਮ, ਬਠਿੰਡਾ। ਕੋਰੋਨਾ ਦਾ ਭਿਆਨਕ ਦੌਰ ਚੱਲ ਰਿਹਾ ਰੋਜ਼ਾਨਾ ਲੋਕਾਂ ਦੀ ਜ਼ਮੀਰ ਮਰ ਚੁੱਕੀਆਂ ਵਾਲੀਆਂ ਖ਼ਬਰਾਂ ਜਦੋਂ ਸਾਹਮਣੇ ਆਉਂਦੀਆਂ ਹਨ ਤਾਂ ਮਾਨਵਤਾ ’ਤੇ ਕਲੰਕ ਲਗਾਉਣ ਵਾਲੇ ਇਨ੍ਹਾਂ ਲੋਕਾਂ ਲਈ ਹਰ ਇੱਕ ਦੇ ਦਿਲ ’ਚੋਂ ਬਦਦੁਆ ਹੀ ਨਿਕਲਦੀ ਹੈ ਕੋਰੋਨਾ ਕਾਲ ਦਾ ਜਿੱਥੇ ਇਹ ਭਿਆਨਕ ਚਿਹਰਾ ਲੋਕਾਂ ਦੇ ਸਾਹਮਣੇ ਆ ਰਿਹਾ ਹੈ, ਉੱਥੇ ਹੀ ਸਮਾਜ ਭਲਾਈ ਕਰਨ ਵਾਲੇ ਵੱਡੀ ਗਿਣਤੀ ਲੋਕ ਮੁਸ਼ਕਲਾਂ ’ਚ ਫਸੇ ਇਨ੍ਹਾਂ ਅਸਹਾਏ ਲੋਕਾਂ ਦੀ ਮੱਦਦ ਕਰਕੇ ਦੁਆਵਾਂ ਨਾਲ ਝੋਲੀਆਂ ਭਰ ਰਹੇ ਹਨ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਹੀ ਜ਼ਰੂਰੀ ਹੋਣ ’ਤੇ ਘਰੋਂ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਇਸ ਵਧ ਰਹੀ ਭਿਆਨਕ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ।

ਬਠਿੰਡਾ ਬਲਾਕ ਦੀ ਸਾਧ ਸੰਗਤ ਵੱਲੋਂ ਦੂਜੇ ਗੇੜ ’ਚ 490 ਕੋਰੋਨਾ ਯੋਧਿਆਂ ਦਾ ਸਨਮਾਨ

ਅਜਿਹੇ ਸਮੇਂ ਸੜਕਾਂ ’ਤੇ ਖੜ੍ਹੇ ਆਪਣੀਆਂ ਡਿਊਟੀਆਂ ਨਿਭਾ ਰਹੇ ਪੁਲਿਸ ਮੁਲਾਜ਼ਮ, ਹਸਪਤਾਲਾਂ ’ਚ ਕੋਰੋਨਾ ਪੀੜਤਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਹੌਂਸਲਾ ਵਧਾਉਣ ਵਾਲੇ ਡਾਕਟਰ ਅਤੇ ਸਟਾਫ, ਘਰ-ਘਰ ਜਾ ਕੇ ਕੋਰੋਨਾ ਪ੍ਰਤੀ ਜਾਗਰੂਕ ਕਰਨ ਅਤੇ ਕੋਵਿਡ ਕਿੱਟਾਂ ਪਹੁੰਚਾਉਣ ਵਾਲੀਆਂ ਆਸ਼ਾ ਵਰਕਰਾਂ ਅਤੇ ਹੋਰ ਕੋਰੋਨਾ ਯੋਧਿਆਂ ਦਾ ਸਨਮਾਨ ਕਰਨ ਲਈ ਅੱਜ ਬਠਿੰਡਾ ਬਲਾਕ ਦੀ ਸਾਧ ਸੰਗਤ ਵੱਲੋਂ ਦੂਜੇ ਗੇੜ ’ਚ 490 ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ ।

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਡਰੈੱਸ ’ਚ ਸਜੇ ਇਨ੍ਹਾਂ ਜਾਂਬਾਜ਼ ਸੇਵਾਦਾਰਾਂ ਨੇ ਕੋਰੋਨਾ ਦੀ ਜੰਗ ਲੜ ਰਹੇ ਕੋਰੋਨਾ ਯੋਧਿਆਂ ਨੂੰ ਧੰਨਵਾਦੀ ਸਲੂਟ ਕਰਨ ਦੇ ਨਾਲ-ਨਾਲ ਫਲਾਂ ਦੀਆਂ ਟੋਕਰੀਆਂ ਭੇਂਟ ਕੀਤੀਆਂ ਵੇਰਵਿਆਂ ਮੁਤਾਬਿਕ ਅੱਜ ਬਲਾਕ ਬਠਿੰਡਾ ਵੱਲੋਂ ਵੱਖ-ਵੱਖ ਥਾਵਾਂ ’ਤੇ ਕੋਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਲੂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।

ਇਸ ਮੌਕੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਨੂੰ ਸਲੂਟ ਮਾਰ ਕੇ ਫਲਾਂ ਦੀਆਂ ਟੋਕਰੀਆਂ ਭੇਂਟ ਕੀਤੀਆਂ ਗਈਆਂ ਉਨ੍ਹਾਂ ਸਾਧ-ਸੰਗਤ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਸਿਵਲ ਹਸਪਤਾਲ ਦੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਚੰਦਰ ਪ੍ਰਕਾਸ਼ ਨੇ ਵੀ ਉਨ੍ਹਾਂ ਦੇ ਸਟਾਫ ਨੂੰ ਸਨਮਾਨਿਤ ਕਰਨ ’ਤੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ।

ਥਾਣਾ ਕੋਤਵਾਲੀ ਦੇ ਇੰਚਾਰਜ ਐਸਐਚਓ ਦਲਜੀਤ ਸਿੰਘ ਬਰਾੜ ਨੇ ਵੀ ਅੱਜ ਕੋਰੋਨਾ ਯੋਧੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ’ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਥਾਣਾ ਕੋਤਵਾਲੀ ਦੇ ਇੰਚਾਰਜ ਐਸਐਚਓ ਦਲਜੀਤ ਸਿੰਘ ਬਰਾੜ ਅਤੇ ਵਰਧਮਾਨ ਚੌਂਕੀ ਵਿਖੇ ਏਐਸਆਈ ਮਲਕੀਤ ਸਿੰਘ ਨੇ ਵੀ ਅੱਜ ਕੋਰੋਨਾ ਯੋਧੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ’ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਥਾਣਾ ਕੈਨਾਲ ਕਲੋਨੀ ਵਿਖੇ ਵੀ ਸੇਵਾਦਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸੇਵਾਦਾਰਾਂ ਵੱਲੋਂ 490 ਦੇ ਕਰੀਬ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ ਇਨ੍ਹਾਂ ਸੇਵਾਦਾਰਾਂ ਵੱਲੋਂ ਫ਼ਲਾਂ ਦੀ ਕਿੱਟ (ਮੌਸੰਮੀ, ਨਿੰਬੂ, ਅਨਾਰ, ਅੰਬ) ਅਤੇ ਈਮੂਬੂਸਟ (ਐਮਐਸਜੀ ਕਾੜ੍ਹਾ) ਤੋਂ ਇਲਾਵਾ ਨਿੰਬੂ ਪਾਣੀ ਪਿਆ ਕੇ ਉਨ੍ਹਾਂ ਨੂੰ ਸਲੂਟ ਕਰਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦੀ ਇਹ ਜੋ ਜੰਗ ਪੂਰਾ ਵਿਸ਼ਵ ਲੜ ਰਿਹਾ ਹੈ, ਇਸ ਨੂੰ ਜਿੱਤਣ ਲਈ ਡੇਰਾ ਸੱਚਾ ਸੌਦਾ ਕੋਰੋਨਾ ਯੋਧਿਆਂ ਦਾ ਮਨੋਬਲ ਵਧਾਉਣ ਲਈ ਅੱਗੇ ਆਇਆ ਹੈ।

ਸੇਵਾਦਾਰਾਂ ਦੀ ਹੌਂਸਲਾ ਅਫ਼ਜਾਈ ਭਰੇਗੀ ਜੋਸ਼ : ਸਿਵਲ ਸਰਜਨ

ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਡਾ ਮੈਡੀਕਲ, ਪੈਰਾ ਮੈਡੀਕਲ ਸਟਾਫ ਜੋ ਲਗਭਗ ਸਵਾ ਸਾਲ ਤੋਂ ਕੋਰੋਨਾ ਮਹਾਮਾਰੀ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਅੱਜ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਨਾਲ ਉਨ੍ਹਾਂ ਦਾ ਹੌਂਸਲਾ ਵਧੇਗਾ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ ਅਤੇ ਤੀਜੀ ਲਹਿਰ ਬਾਰੇ ਵੀ ਕਿਹਾ ਜਾ ਰਿਹਾ ਹੈ ਤੇ ਵਰਕਰਾਂ ਦਾ ਹੌਂਸਲਾ ਅਫ਼ਜਾਈ ਉਨ੍ਹਾਂ ’ਚ ਜੋਸ਼ ਭਰਦੀ ਹੈ।

ਅਜਿਹਾ ਸਨਮਾਨ ਕਦੇ ਵੀ ਨਹੀਂ ਮਿਲਿਆ: ਆਸ਼ਾ ਵਰਕਰਾਂ

ਸਨਮਾਨ ਮਿਲਣ ਤੋਂ ਬਾਅਦ ਆਸ਼ਾ ਵਰਕਰਾਂ ਨੇ ਕਿਹਾ ਕਿ ਅੱਜ ਜੋ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਾਡਾ ਸਨਮਾਨ ਕੀਤਾ ਗਿਆ ਹੈ ਅਜਿਹਾ ਸਨਮਾਨ ਸਾਨੂੰ ਕਦੇ ਵੀ ਨਹੀਂ ਮਿਲਿਆ ਅਸੀਂ ਆਪਣੀ ਡਿਊਟੀ ਦੌਰਾਨ ਘਰ-ਘਰ ਜਾਕੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੀਆਂ ਹਾਂ ਅਤੇ ਕੋਰੋਨਾ ਪੀੜਤਾਂ ਨੂੰ ਫ਼ਤਿਹ ਕਿੱਟਾਂ ਉਨ੍ਹਾਂ ਦੇ ਘਰ ਪਹੁੰਚਾ ਰਹੀਆਂ ਹਾਂ, ਜਿਸ ਨਾਲ ਸਾਨੂੰ ਹਮੇਸ਼ਾਂ ਦੀ ਕੋਰੋਨਾ ਦੀ ਲਾਗ ਤੋਂ ਬਚਣ ਲਈ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਪੈਂਦਾ ਹੈ ਅੱਜ ਸੇਵਾਦਾਰਾਂ ਨੇ ਸਾਡੇ ਹੌਂਸਲਿਆਂ ਨੂੰ ਬੁਲੰਦ ਕੀਤਾ ਹੈ ਅਤੇ ਅਸੀਂ ਆਪਣੀਆਂ ਸੇਵਾਵਾਂ ਬਹੁਤ ਵਧੀਆ ਤਰੀਕੇ ਨਾਲ ਨਿਭਾਵਾਂਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।