ਗੁੰਮ ਹੋਇਆ ਤਿੰਨ ਧੀਆਂ ਦਾ ਪਿਓ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ

ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਦਸ ਮਹੀਨੇ ਪਹਿਲਾਂ ਹੋਇਆ ਸੀ ਲਾਪਤਾ

ਕਰਮ ਥਿੰਦ, ਸੁਨਾਮ ਊਧਮ ਸਿੰਘ ਵਾਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਜਿਵੇਂ ਖੂਨਦਾਨ ਕਰਨਾ, ਸਰੀਰਦਾਨ ਕਰਨਾ, ਨੇਤਰਦਾਨ ਕਰਨਾ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਕੰਮ ਕਰ ਰਹੇ ਹਨ। ਅੱਜ ਇਸੇ ਲੜੀ ਨੂੰ ਅੱਗੇ ਤੋਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਦਸ ਮਹੀਨਿਆਂ ਤੋਂ ਘਰੋਂ ਚਲੇ ਗਏ ਮਾਨਸਿਕ ਤੌਰ ’ਤੇ ਬੀਮਾਰ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇੱਕ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।

ਇਸ ਬਾਬਤ ਜਾਣਕਾਰੀ ਦਿੰਦਿਆਂ ਸਵਰਨ ਇੰਸਾਂ ਜਵੰਧਾ ਨੇ ਦੱਸਿਆ ਕਿ ਇਕ ਵਿਅਕਤੀ ਜੋ ਮਾਨਸਿਕ ਤੌਰ ’ਤੇ ਬਿਮਾਰ ਹੈ, ਜੋ ਫਾਜਿਲਕਾ ਜਿਲ੍ਹੇ ਦੇ ਪਿੰਡ ਜੰਡਵਾਲਾ ਦਾ ਰਹਿਣ ਵਾਲਾ ਹੈ ਉਨ੍ਹਾਂ ਦੱਸਿਆ ਕਿ ਇਹ ਪਿਛਲੇ ਕਾਫੀ ਦਿਨਾਂ ਤੋਂ ਸੁਨਾਮ-ਛਾਜਲੀ ਰੋਡ ’ਤੇ ਘੁੰਮ ਰਿਹਾ ਸੀ ਉਨ੍ਹਾਂ ਦੀ ਟਰੱਕ ਯੂਨੀਅਨ ਅੰਦਰ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਅਤੇ ਉਹ ਉਸ ਦੀ ਦੁਕਾਨ ਦੇ ਕੋਲ ਘੁੰਮਦਾ ਰਹਿੰਦਾ ਸੀ ਉਨ੍ਹਾਂ ਦੱਸਿਆ ਕਿ ਉਹ ਉਸ ਨੂੰ ਰੋਟੀ ਚਾਹ ਖਿਲਾਉਂਦੇ ਪਿਲਾਉਂਦੇ ਅਤੇ ਉਹ ਚਲਾ ਜਾਂਦਾ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਨੂੰ ਬਹੁਤ ਵਾਰ ਪੁੱਛਿਆ ਪ੍ਰੰਤੂ ਉਹ ਆਪਣੇ ਬਾਰੇ ਜਿਆਦਾ ਨਹੀਂ ਦੱਸ ਸਕਿਆ ਪ੍ਰੰਤੂ ਉਸ ਨੇ ਆਪਣਾ ਪਿੰਡ ਜੰਡਵਾਲਾ ਜਿਲ੍ਹਾ ਫਾਜਲਿਕਾ ਦੱਸਿਆ ਤਾਂ ਉਨ੍ਹਾਂ ਪੰਦਰਾਂ ਮੈਂਬਰ ਜੁੰਮੇਵਾਰ ਜਸਪਾਲ ਇੰਸਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਉਸ ਨੂੰ ਨਾਮ ਚਰਚਾ ਘਰ ਵਿਖੇ ਲੈ ਆਏ।

ਇਸ ਮੌਕੇ ਪੰਦਰਾਂ ਮੈਂਬਰ ਜਿੰਮੇਵਾਰ ਜਸਪਾਲ ਇੰਸਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿਅਕਤੀ ਬਾਰੇ ਉਨ੍ਹਾਂ ਜਿਲ੍ਹਾ ਫਾਜਿਲਕਾ ਦੇ ਪੰਦਰਾਂ ਮੈਂਬਰ ਹੈਪੀ ਇੰਸਾਂ ਬਲਾਕ ਅਜਮਲਾ ਜਿਲ੍ਹਾ ਫਾਜਿਲਕਾ ਨਾਲ ਗੱਲਬਾਤ ਕੀਤੀ ਤੇ ਇਸ ਦੀ ਫੋਟੋ ਭੇਜ ਕੇ ਉਕਤ ਵਿਅਕਤੀ ਦੀ ਪਛਾਣ ਕੀਤੀ ਗਈ ਅੱਜ ਉਸ ਦੇ ਪਰਿਵਾਰ ਵਾਲੇ ਅਤੇ ਜਿੰਮੇਵਾਰ ਵੀਰ ਉਸ ਨੂੰ ਲੈਣ ਆਏ ਹਨ।

ਉਕਤ ਵਿਅਕਤੀ ਨੂੰ ਲੈਣ ਆਏ ਡੇਰਾ ਸ਼ਰਧਾਲੂ ਸੋਨੂੰ ਪੋਪਲੀ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਫੋਟੋ ਦਿਖਾ ਕੇ ਉਸ ਦੀ ਪਛਾਣ ਕੀਤੀ ਹੈ ਉਕਤ ਵਿਅਕਤੀ ਦਾ ਨਾਮ ਸੁਰਜੀਤ ਸਿੰਘ ਪੁੱਤਰ ਕਰਮ ਸਿੰਘ ਬਲਾਕ ਅਜਮਲਾ ਪਿੰਡ ਜੰਡਵਾਲਾ ਜ਼ਿਲ੍ਹਾ ਫਾਜਿਲਕਾ ਦਾ ਹੈ ਅਤੇ ਉਹ ਖ਼ੁਦ ਉਸ ਦੀ ਪਤਨੀ, ਭੈਣ, ਭਤੀਜਾ ਅਤੇ ਦੋ ਬੇਟੀਆਂ ਸਮੇਤ ਉਸ ਨੂੰ ਲੈਣ ਆਏ ਹਨ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਆਰਥਿਕ ਪੱਖੋਂ ਬਹੁਤ ਕਮਜੋਰ ਹੈ ਅਤੇ ਇਹ ਵਿਅਕਤੀ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਜੋ ਪਿਛਲੇ ਸਮੇਂ ਤੋਂ ਘਰੋਂ ਗਿਆ ਮੁੜ ਘਰ ਵਾਪਸ ਨਹੀਂ ਪਰਤਿਆ ਉਨ੍ਹਾਂ ਇਸ ਕਾਰਜ ਲਈ ਸੇਵਾਦਾਰਾਂ ਦੀ ਤਾਰੀਫ਼ ਅਤੇ ਧੰਨਵਾਦ ਕੀਤਾ।

ਇਸ ਮੌਕੇ ਉਕਤ ਵਿਅਕਤੀ ਦੀ ਪਤਨੀ ਤੋਸਾ ਬਾਈ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਤੀ ਜੋ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਅਚਾਨਕ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਜਿਸ ਦੀ ਦਵਾਈ ਵੀ ਚੱਲਦੀ ਸੀ ਪ੍ਰੰਤੂ ਉਹ ਅਚਾਨਕ ਘਰੋਂ ਚਲਾ ਗਿਆ ਅਤੇ ਮੁੜ ਘਰ ਵਾਪਸ ਨਹੀਂ ਪਰਤਿਆ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੀਤਾ ਧੰਨਵਾਦ

ਉਨ੍ਹਾਂ ਉਸ ਦੀ ਬਹੁਤ ਭਾਲ ਕੀਤੀ ਤੇ ਉਨ੍ਹਾਂ ਦਾ ਬਹੁਤ ਪੈਸਾ ਵੀ ਬਰਬਾਦ ਹੋਇਆ। ਉਨ੍ਹਾਂ ਦੱਸਿਆ ਕਿ ਉਸ ਦੇ ਇੱਕ 9 ਸਾਲ, ਇੱਕ ਸੱਤ ਸਾਲ ਅਤੇ ਇੱਕ ਡੇਢ ਸਾਲ ਦੀ ਤਿੰਨ ਬੇਟੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਡੇਰਾ ਸ਼ਰਧਾਲੂਆਂ ਵੱਲੋਂ ਉਸ ਨੂੰ ਲੱਭਿਆ ਹੈ ਅਤੇ ਉਹ ਉਸ ਨੂੰ ਲੈਣ ਆਏ ਹਨ।

ਅਖੀਰ ‘ਚ ਉਸ ਦੀ ਪਤਨੀ ਅਤੇ ਭੈਣ ਸੋਮਾ ਬਾਈ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਧੰਨ ਹਨ ਗੁਰੂ ਜੀ ਦੇ ਸੇਵਾਦਾਰ ਜੋ ਨਿਸਵਾਰਥ ਲੋਕਾਂ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਇਹ ਅਹਿਸਾਨ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ। ਇਸ ਮੌਕੇ ਪੱਚੀ ਮੈਂਬਰ ਅਮਰਿੰਦਰ ਬੱਬੀ ਇੰਸਾ, ਪੰਦਰਾਂ ਮੈਂਬਰ ਗੁਰਜੰਟ ਜੰਟੀ ਇੰਸਾਂ, ਪੰਦਰਾਂ ਮੈਂਬਰ ਦੀਪ ਇੰਸਾਂ, ਭੰਗੀਦਾਸ ਪਾਲੀ ਇੰਸਾਂ, ਸੁਖਚੈਨ ਇੰਸਾਂ, ਰਮਨਦੀਪ ਇੰਸਾਂ, ਅਮਨ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।