ਪਰਮਾਤਮਾ ਦਾ ਪੈਗ਼ਾਮ ਜਨ-ਜਨ ਤੱਕ ਪਹੁੰਚਾਉਂਦੇ ਹਨ ਸੰਤ
ਸੱਚ ਕਹੂੰ ਨਿਊਜ਼,ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਇਨਸਾਨ ਨੂੰ ਸੱਚ ਨਾਲ ਜੋੜ ਦਿੰਦੇ ਹਨ, ਮਾਲਕ ਦਾ ਪੈਗਾਮ ਜਨ-ਜਨ ਤੱਕ ਪਹੁੰਚਾਉਂਦੇ ਹਨ, ਉਸ ਪਰਮਾਤਮਾ ਦੇ ਸੰਦੇਸ਼ ਦੀ ਚਰਚਾ ਕਰਦੇ ਰਹਿੰਦੇ ਹਨ, ਜਿਸ ਨਾਲ ਆਤਮਾ, ਪਰਮ ਪਿਤਾ ਪਰਮਾਤਮਾ ਨਾਲ ਮਿਲ ਜਾਵੇ ਗੁਰੂ, ਮੁਰਸ਼ਿਦੇ-ਕਾਮਲ, ਸੰਤ ਉਹ ਗਾਈਡ ਹੁੰਦੇ ਹਨ ਜੋ ਜਿਉਂਦੇ-ਜੀਅ ਗ਼ਮ, ਦੁੱਖ-ਦਰਦ ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਦਾ ਰਾਹ ਦੱਸਦੇ ਹਨ ਤੇ ਮੌਤ ਉਪਰੰਤ ਆਵਾਗਮਨ ਤੋਂ ਕਿਵੇਂ ਆਤਮਾ ਮੁਕਤ ਹੋਵੇ, ਇਹ ਤਰੀਕਾ ਸਮਝਾਉਂਦੇ ਹਨ।
ਆਪ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਕੋਈ ਮੇਲਾ, ਤਮਾਸ਼ਾ ਕਰਨਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਹਰ ਕਾਰਜ ’ਚ ਹਰ ਕਿਸੇ ਦਾ ਭਲਾ ਛੁੁਪਿਆ ਹੁੰਦਾ ਹੈ ਉਨ੍ਹਾਂ ਦਾ ਕੋਈ ਨਿੱਜੀ ਮਕਸਦ ਨਹੀਂ ਹੁੰਦਾ ਕਿ ਉਹ ਖੁਦ ਲਈ ਕੁਝ ਬਣਾਉਣ ਜਿਸ ਤਰ੍ਹਾਂ ਦਰੱਖ਼ਤ-ਪੌਦੇ ’ਤੇ ਜਿੰਨੇ ਵੀ ਫ਼ਲ ਲੱਗ ਜਾਣ, ਉਹ ਫ਼ਲ ਖੁਦ ਨਹੀਂ ਖਾਂਦੇ ਸਮੁੰਦਰ, ਨਦੀਆਂ ਕਦੇ ਆਪਣਾ ਪਾਣੀ ਆਪ ਨਹੀਂ ਪੀਂਦੇ ਇਸ ਲਈ ਸੰਤ, ਪੀਰ-ਫ਼ਕੀਰ ਦੁਨੀਆਂ ਲਈ ਆਉਂਦੇ ਹਨ ਉਨ੍ਹਾਂ ਦਾ ਆਪਣਾ ਨਿੱਜੀ ਮਕਸਦ ਨਹੀਂ ਹੁੰਦਾ ਉਨ੍ਹਾਂ ਦਾ ਹਰ ਕਰਮ, ਹਰ ਕਿਸੇ ਦੇ ਭਲੇ ਲਈ ਹੁੰਦਾ ਹੈ ਦੁਆ ਲਈ ਹੱਥ ਉੱਠਦੇ ਹਨ, ਦੁਆ ਲਈ ਅੰਦਰ ਸੋਚ ਚਲਦੀ ਹੈ ਤੇ ਦੁਆ ਲਈ ਹੀ ਉਹ ਬਣੇ ਹੁੰਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਘਰ ਦੇ ਮੁਖੀ ਹੋ ਤਾਂ ਤੁਹਾਨੂੰ ਘਰ ਦਾ ਫ਼ਿਕਰ ਹੁੰਦਾ ਹੈ, ਬਾਲ-ਬੱਚੇ, ਪਰਿਵਾਰ ਦਾ ਫ਼ਿਕਰ ਹੁੰਦਾ ਹੈ। ਉਸ ਲਈ ਤੁਸੀਂ ਕਿੰਨਾ ਕੁਝ ਕਰਦੇ ਰਹਿੰਦੇ ਹੋ ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਪੂਰੀ ਸ੍ਰਿਸ਼ਟੀ ਲਈ ਆਉਂਦੇ ਹਨ ਉਨ੍ਹਾਂ ਨੂੰ ਸਾਰੇ ਸਮਾਜ ਦਾ, ਸਾਰੀ ਸ੍ਰਿਸ਼ਟੀ ਦਾ ਫ਼ਿਕਰ ਰਹਿੰਦਾ ਹੈ, ਕਿਉਂਕਿ ਪਰਮਾਤਮਾ ਵੱਲੋਂ ਉਨ੍ਹਾਂ ਦੀ ਇਹ ਡਿਊਟੀ ਹੁੰਦੀ ਹੈ ਕਿ ਪੂਰੀ ਸ੍ਰਿਸ਼ਟੀ ’ਚ ਤਾਲਮੇਲ ਬਣਿਆ ਰਹੇ ਤੇ ਇਨਸਾਨ ਦੇ ਰੂਪ ’ਚ ਜੋ ਆਤਮਾ ਇਸ ਧਰਤੀ ’ਤੇ ਹੈ, ਉਹ ਪਰਮਪਿਤਾ ਪਰਮਾਤਮਾ ਨੂੰ ਮਿਲ ਜਾਵੇ। ਇਸ ਲਈ ਸੰਤ ਸਤਿਸੰਗ ਕਰਦੇ ਹਨ, ਹਰ ਕਰਮ ਕਰਦੇ ਹਨ, ਜਿਸ ਨਾਲ ਇਨਸਾਨ ਬੁਰਾਈ ਛੱਡ ਕੇ ਮਾਲਕ ਵੱਲ ਲੱਗ ਜਾਵੇ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਇਹ ਨਹੀਂ ਕਹਿੰਦੇ ਕਿ ਅਸੀਂ ਪਰਮਾਤਮਾ ਹਾਂ ਸੰਤ ਕਹਿੰਦੇ ਹਨ ਕਿ ‘ਕਬੀਰਾ ਸਭ ਤੇ ਹਮ ਬੁਰੇ, ਹਮ ਤਜ ਭਲਾ ਸਭ ਕੋਇ, ਜਿਸ ਐਸਾ ਕਰ ਜਾਣਿਆ, ਮੀਤ ਹਮਾਰਾ ਸੋਇ’ ਸੰਤ ਕਹਿੰਦੇ ਹਨ ਕਿ ਅਸੀਂ ਸਭ ਤੋਂ ਛੋਟੇ ਹਾਂ, ਬੁਰੇ ਹਾਂ ਸਾਨੂੰ ਛੱਡ ਕੇ ਦੁਨੀਆ ’ਚ ਹਰ ਕੋਈ ਭਲਾ ਹੋ ਸਕਦਾ ਹੈ, ਪਰ ਜੋ ਅਜਿਹਾ ਮੰਨ ਲੈਂਦਾ ਹੈ ਤੇ ਅਮਲ ਕਰ ਲੈਂਦਾ ਹੈ, ਅੱਲ੍ਹਾ, ਵਾਹਿਗੁਰੂ, ਰਾਮ ਦਾ ਉਹ ਸੱਚਾ ਮੀਤ, ਸੱਚਾ ਭਗਤ ਹੋ ਜਾਂਦਾ ਹੈ ਉਸ ਨੂੰ ਅੰਦਰ-ਬਾਹਰ ਮਾਲਕ ਹੀ ਮਾਲਕ ਨਜ਼ਰ ਆਉਂਦਾ ਹੈ ਖੁਦ ਨੂੰ ਬੁਰਾ ਕਹਿਣਾ, ਆਪਣੇ-ਆਪ ਨੂੰ ਛੋਟਾ ਕਹਿਣਾ ਇੱਕ ਵੱਖਰੀ ਗੱਲ ਹੈ ਕੋਈ ਵੀ, ਕਦੇ ਵੀ ਵਡਿਆਈ ਲੈਣ ਲਈ ਇਹ ਗੱਲ ਕਹਿ ਸਕਦਾ ਹੈ, ਪਰ ਆਪਣੇ-ਆਪ ਨੂੰ ਛੋਟਾ ਮੰਨ ਕੇ ਚੱਲਣਾ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਕਿਸੇ ਦਾ ਬੁਰਾ ਕਰਨਾ ਤਾਂ ਦੂਰ, ਸੋਚਦੇ ਵੀ ਨਹੀਂ ਉਹ ਸਾਰਿਆਂ ਲਈ ਦੁਆ ਕਰਦੇ ਹਨ, ਸਾਰਿਆਂ ਦਾ ਭਲਾ ਮੰਗਦੇ ਹਨ ‘ ਸੰਤ ਜਹਾਂ ਭੀ ਹੋਤ ਹੈਂ, ਸਬਕੀ ਮਾਂਗਤ ਖੈਰ ਸਬਹੂੰ ਸੇ ਹਮਰੀ ਦੋਸਤੀ, ਨਹੀ ਕਿਸੀ ਸੇ ਵੈਰ’ ਕਿ ਸੰਤ ਕਿਤੇ ਵੀ ਰਹਿੰਦੇ ਹਨ, ਉਹ ਸਾਰਿਆਂ ਦੀ ਖੈਰ ਮੰਗਦੇ ਹਨ ਸਾਰੇ ਉਨ੍ਹਾਂ ਦੇ ਦੋਸਤ ਹੁੰਦੇ ਹਨ, ਕਿਉਂਕਿ ਜੋ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਪਿਆਰ ਕਰੇਗਾ, ਉਹ ਉਸ ਦੀ ਔਲਾਦ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ ? ਜੋ ਮਾਲਕ ਨੂੰ ਆਪਣਾ ਦੋਸਤ ਬਣਾ ਕੇ ਚਲਦਾ ਹੈ, ਸਾਰੀ ਸ੍ਰਿਸ਼ਟੀ ਹੀ ਉਸ ਦੀ ਦੋਸਤ ਹੁੰਦੀ ਹੈ ਤੇ ਉਹ ਵੀ ਬੇਗਰਜ਼, ਨਿਹਸਵਾਰਥ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਦੁਨੀਆ ਦਾ ਕੋਈ ਵੀ ਰਿਸ਼ਤਾ ਦਿਖਾ ਦਿਓ,ਜਿਸ ’ਚ ਗਰਜ਼ ਨਾ ਹੋਵੇ, ਚਾਰ ਜਣੇ ਇੱਕ-ਦੂਜੇ ਦਾ ਸਾਥ ਦਿੰਦੇ ਹਨ, ਉਸ ’ਚ ਵੀ ਕਿਤੇ ਨਾ ਕਿਤੇ ਗਰਜ਼ ਲੁਕੀ ਹੁੰਦੀ ਹੈ ਫ਼ਕੀਰ ਇੱਕ ਅਜਿਹੇ ਹੁੰਦੇ ਹਨ, ਜੋ ਬੇਗਰਜ਼ ਮੁਹੱਬਤ ਕਰਦੇ ਹਨ, ਜਿਨ੍ਹਾਂ ਦਾ ਮਕਸਦ ਮਾਲਕ ਨਾਲ ਜੋੜਨ, ਨਾਮ-ਸ਼ਬਦ, ਕਲਮਾ, ਮੈਥਡ ਆਫ਼ ਮੈਡੀਟੇਸ਼ਨ ਦੇ ਕੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟਣ ਦਾ ਤਰੀਕਾ ਦੱਸਣਾ ਹੁੰਦਾ ਹੈ ਤੇ ਆਪਣੀ ਮਾਣ-ਵਡਿਆਈ ਨਹੀਂ ਸਗੋਂ ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਕਰਨਾ ਤੇ ਹਰ ਕਿਸੇ ਨੂੰ ਸਿੱਖਿਆ ਦੇਣਾ ਹੁੰਦਾ ਹੈ ਜੋ ਅਜਿਹਾ ਕਰਦੇ ਹਨ, ਉਹ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਜਨਮਾਂ-ਜਨਮਾਂ ਦੇ ਪਾਪ-ਕਰਮ ਕਟ ਜਾਂਦੇ ਹਨ ਤੇ ਉਹ ਨਜ਼ਾਰੇ ਮਿਲਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ, ਤਾਂ ਪੀਰ-ਫ਼ਕੀਰ, ਹਰ ਸਮੇਂ ਦੁਆ ਲਈ ਹੱਥ ਉਠਾਉਂਦੇ ਹਨ, ਦੁਆ ਕਰਦੇ ਹਨ ਤੇ ਮਾਲਕ ਉਨ੍ਹਾਂ ਦੀ ਸੁਣ ਕੇ ਸਾਰਿਆਂ ਦਾ ਭਲਾ ਵੀ ਜ਼ਰੂਰ ਕਰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।