ਸੀਬੀਆਈ ਨੇ ਕੀ ਕਿਹਾ
ਨਵੀਂ ਦਿੱਲੀ। ਪੰਜਾਬ ਨੈਸ਼ਨਲ ਬੈਂਕ ਘਪਲੇ ’ਚ ਦੋਸ਼ੀ ਤੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਏਟੀਗੁਆ ਤੇ ਬਾਰਬੁੜਾ ਤੋਂ ਲਾਪਤਾ ਹੋ ਗਿਆ ਹੈ। ਚੌਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸਥਾਨਕ ਪੁਲਿਸ ਚੌਕਸੀ ਦੀ ਤਲਾਸ਼ ’ਚ ਜੁਟ ਗਈ ਹੈ ਵਕੀਲ ਵਿਜੈ ਅਗਵਾਲ ਦਾ ਕਹਿਣਾ ਹੈ ਕਿ ਚੌਕਸੀ ਦਾ ਪਰਿਵਾਰ ਵੀ ਕਾਫ਼ੀ ਪ੍ਰੇਸ਼ਾਨ ਹੈ, ਕਿਉਂਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਆਖਰ ਹੋਇਆ ਕੀ ਹੈ। ਹਾਲਾਂਕਿ ਇੱਕ ਸੰਭਾਵਨਾ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਚੌਕਸੀ ਕਿਊਬਾ ਚਲੇ ਗਏ ਹਨ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਮੇਹੁਲ ਚੋਕਸੀ ਨੂੰ ਏਟੀਗੁਆ ਤੋਂ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਸੀ।
ਏਟੀਗੁਆ ਸਰਕਾਰ ’ਤੇ ਵੀ ਭਾਰਤ ਸਰਕਾਰ ਵੱਲੋਂ ਕਾਫ਼ੀ ਦਬਾਅ ਬਣਾਇਆ ਜਾ ਰਿਹਾ ਸੀ ਸੀਬੀਆਈ ਨਾਲ ਜੁੜੇ ਇੱਕ ਸੂਤਰ ਨੇ ਏਐਨਆਈ ਨੂੰ ਦੱਸਿਆ ਕਿ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਲਾਪਤਾ ਹੋਣ ਦੀਆਂ ਖਬਰਾਂ ’ਤੇ ਉਨ੍ਹਾਂ ਨੇ ਨੋਟਿਸ ਲਿਆ ਹੈ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਉਂਜ ਚੋਕਸੀ ਜਿਹੜੇ ਹਾਲਾਤਾਂ ’ਚ ਲਾਪਤਾ ਹੋਏ ਹਨ ਉਸ ਨਾਲ ਕਈ ਸਵਾਲ ਖੜੇ ਹੋ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।