ਖੇਤੀ ’ਚ ਸਹਿਯੋਗ ਵਧਾਉਣ ਲਈ ਤਿੰਨ ਸਾਲਾਂ ਲਈ ਸਮਝੌਤਾ
ਨਵੀਂ ਦਿੱਲੀ। ਭਾਰਤ ਤੇ ਇਜ਼ਰਾਈਲ ਦੀਆਂ ਸਰਕਾਰ ਨੇ ਦੁਵੱਲੇ ਹਿੱਸੇਦਾਰੀ ਦੀ ਹਮਾਇਤ ਕਰਦਿਆਂ ਦੁਵੱਲੇ ਸਬੰਧਾਂ ’ਚ ਖੇਤੀ ਤੇ ਜਲ ਖੇਤਰਾਂ ’ਤੇ ਕੇਂਦਰਿਤ ਰਹਿਣ ਦੀ ਲੋੜ ਨੂੰ ਸਵੀਕਾਰ ਕਰਦਿਆਂ ਖੇਤੀ ਖੇਤਰ ’ਚ ਸਹਿਯੋਗ ਅਤੇ ਹੋਰ ਵਧੇਰੇ ਵਧਾਉਣ ’ਤੇ ਸਹਿਯੋਗ ਪ੍ਰਗਟ ਕੀਤਾ ਹੈ।
ਭਾਰਤ-ਇਜ਼ਰਾਈਲ ‘ਇੰਡੋ-ਇਜ਼ਰਾਈਲ ਐਗਰੀਕਲਚਰ ਪ੍ਰਾਜੈਕਟ ਸੈਂਟਰਸ ਆਫ਼ ਅੇਕਸੀਲੇਨਸ’ ਤੇ ‘ਝੰਡੋ-ਇਜ਼ਰਾਈਲ ਵਿਲੇਜਿਜ ਆਫ਼ ਐਕਸੀਲੇਨਸ’ ਪ੍ਰੋਗਰਾਮ ਕਰ ਰਹੇ ਹਨ ਖੇਤੀ ਮੰਤਰਲੇ ਵੱਲੋਂ ਬਾਗਵਾਨੀ ਵਿਕਾਸ ਮਿਸ਼ਨ ਤੇ ਕੌਮਾਂਤਰੀ ਵਿਕਾਸ ਸਹਿਯੋਗ ਲਈ ਇਜ਼ਰਾਈਲ ਦੀ ਏਜੰਸੀ ‘ਮਸ਼ਾਵ’, ਇਜ਼ਰਾਈਲ ਦੇ 2-ਜੀ ਸਹਿਯੋਗ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ ਇਸ ਦੇ ਤਹਿਤ ਸਥਾਨਕ ਜਲਵਾਯੂ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਇਜ਼ਰਾਈਲ ਦੀ ਖੇਤੀ ਤਕਨੀਕ ਨਾਲ ਤਿਆਰ ਉਨਤ ਖੇਤੀ ਫਾਰਮਾਂ ਨੂੰ ਲਾਗੂ ਕਰਨ ਲਈ ਦੇਸ਼ ਦੇ 12 ਸੂਬਿਆਂ ’ਚ 29 ਸੈਂਟਰਸ ਆਫ਼ ਐਕਸੀਲੇਂਸ (ਸੀਓਈ) ਕਾਰਜ ਕਰ ਰਹੇ ਹਨ।
ਖੇਤੀ ਖੇਤਰ ਮੁਨਾਫ਼ੇ ਵੱਲ ਵਧ ਰਿਹਾ ਹੈ : ਖੇਤੀ ਮੰਤਰੀ
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਮੌਕੇ ’ਤੇ ਕਿਹਾ ਕਿ ਭਾਰਤ ਖੇਤੀ ਨੂੰ ਪ੍ਰਧਾਨਤਾ ਦੇ ਕੇ ਕੰਮ ਕਰ ਰਿਹਾ ਹੈ ਸਰਕਾਰ ਦ ਖੇਤੀ ਹਿਤੈਸ਼ੀ ਨੀਤੀਆਂ ਨਾਲ ਕਿਸਾਨਾਂ ਦੇ ਜੀਵਨ ’ਚ ਨਿਸ਼ਚਿਤ ਬਦਲਾਅ ਆ ਰਿਹਾ ਹੈ ਤੇ ਖੇਤੀ ਖੇਤਰ ਮੁਨਾਫ਼ੇ ਵੱਲ ਵਧ ਰਿਹਾ ਹੈ ਕਿਸਾਨਾਂ ਦੀ ਆਮਦਨ ਵਧੇ, ਇਹ ਪ੍ਰਧਾਨ ਮੰਤਰੀ ਦਾ ਦ੍ਰਿੜ ਸੰਕਲਪ ਹੈ। ਖੇਤੀ ਖੇਤਰ ’ਚ ਸਾਲ 1993 ਤੋਂ ਭਾਰਤ ਤੇ ਇਜ਼ਰਾਈਲ ਦੇ ਦੁਵੱਲੇ ਸਬੰਧ ਰਹੇ ਹਨ ਇੱਥੇ ਪੰਜਵਾਂ ਆਈ. ਆਈ. ਏ. ਪੀ. ਬਾਗਵਾਨੀ ਖੇਤਰ ’ਚ ਖੇਤੀ ਭਾਈਚਾਰੇ ਦੇ ਲਾਭ ਲਈ, ਖੇਤੀ ਖੇਤਰ ’ਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸੰਬਧਾਂ ’ਤੇ ਭਰਪੂਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।