ਬਿਹਾਰ ’ਚ ਲਾਕਡਾਊਨ ਇੱਕ ਜੂਨ ਤੱਕ ਵਧਾਇਆ

ਲਾਕਡਾਊਨ ਦੇ ਚੱਲਦਿਆਂ ਕੋਰੋਨਾ ਦੇ ਮਾਮਲੇ ਘਟੇ : ਨਿਤਿਸ਼ ਕੁਮਾਰ

ਪਟਨਾ। ਬਿਹਾਰ ਸਰਕਾਰ ਨੇ ਕੋਰੋਨਾ ਵਿਸ਼ਵ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲਾਕਡਾਊਨ ਨੂੰ ਇੱਕ ਜੂਨ ਤੱਕ ਵਧਾ ਦਿੱਤਾ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੋਮਵਾਰ ਨੂੰ ਕ੍ਰਾਈਸਿਸ ਮੈਨੇਜਮੈਂਟ ਗਰੁੱਪ (ਸੀਐਮਜੀ) ਦੀ ਬੈਠਕ ਤੋਂ ਤੁਰੰਤ ਬਾਅਦ ਖੁਦ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ’ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਵੇਖਦਿਆਂ 5 ਮਈ 2021 ਤੋਂ ਤਿੰਨ ਹਫਤਿਆਂ ਲਈ ਲਾਕਡਾਊਨ ਲਾਇਆ ਗਿਆ ਸੀ। ਅੱਜ ਫਿਰ ਤੋਂ ਸਹਿਯੋਗੀ ਮੰਤਰੀਗਣ ਤੇ ਅਹੁਦੇਦਾਰਾਂ ਨਾਲ ਹਲਾਤਾਂ ਦੀ ਸਮੀਖਿਆ ਕੀਤੀ ਗਈ। ਸ੍ਰੀ ਕੁਮਾਰ ਨੇ ਕਿਹਾ ਕਿ ਲਾਕਡਾਊਨ ਦਾ ਚੰਗਾ ਪ੍ਰਭਾਵ ਪਿਆ ਹੈ ਤੇ ਕੋਰੋਨਾ ਮਾਮਲਿਆਂ ’ਚ ਕਮੀ ਦਿਸ ਰਹੀ ਹੈ। ਇਸ ਲਈ ਬਿਹਾਰ ’ਚ 25 ਮਈ ਦੇ ਅੱਗੇ ਇੱਕ ਹਫ਼ਤੇ ਲਈ ਭਾਵ 1 ਜੂਨ, 2021 ਤੱਕ ਲਾਕਡਾਊਨ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।