ਵਿਸ਼ਵ ’ਚ ਕੋਰੋਨਾ ਪੀੜਤਾਂ ਦੀ ਗਿਣਤੀ 16.42 ਕਰੋੜ ਤੋਂ ਪਾਰ

ਹੁਣ ਤੱਕ ਇਸ ਮਹਾਂਮਾਰੀ ਨਾਲ 34.04 ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ। ਵਿਸ਼ਵ ਭਰ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 16.42 ਕਰੋੜ ਤੋਂ ਵੱਧ ਹੋ ਗਈ ਹੈ ਤੇ ਹੁਣ ਤੱਕ ਇਸ ਮਹਾਂਮਾਰੀ ਨਾਲ 34.04 ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਦੇ 192 ਦੇਸ਼ਾਂ ਤੇ ਖੇਤਰਾਂ ’ਚ ਪੀੜਤਾਂ ਦੀ ਗਿਣਤੀ ਵਧ ਕੇ 16 ਕਰੋੜ 42 ਲੱਖ 51 ਹਜ਼ਾਰ 023 ਹੋ ਗਈ ਹੈ, ਜਦੋਂਕਿ 34 ਲੱਖ ਚਾਰ ਹਜ਼ਾਰ 990 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

corona

ਵਿਸ਼ਵ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਥੋੜੀ ਮੱਠੀ ਪਈ ਹੈ ਤੇ ਇੱਥੇ ਮਰੀਜ਼ਾਂ ਦੀ ਗਿਣਤੀ ਤਿੰਨ ਕਰੋੜ 29 ਲੱਖ 97 ਹਜ਼ਾਰ ਤੋਂ ਵਧ ਹੋ ਗਈ ਹੈ ਤੇ 5.87 ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੂੱਕੀ ਹੈ। ਦੁਨੀਆ ’ਚ ਕੋਰੋਨਾ ਦੇ ਮਾਮਲਿਆਂ ’ਚ ਭਾਰਤ ਦੂਜੇ ਸਥਾਨ ’ਤੇ ਅਤੇ ਮ੍ਰਿਤਕਾਂ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹੈ ਪਿਛਲੇ 24 ਘੰਟਿਆਂ ’ਚ ਤਿੰਨ ਲੱਖ 89 ਹਜ਼ਾਰ 851 ਮਰੀਜ਼ ਠੀਕ ਹੋਏ ਹਨ ਜਿਸ ਨਾਲ ਰਿਕਵਰੀ ਦਰ 86.23 ਫੀਸਦੀ ਹੋ ਗਈ ਹੈ ਹੁਣ ਤੱਕ ਦੋ ਕਰੋੜ 19 ਲੱਖ 86 ਹਜ਼ਾਰ 363 ਵਿਅਕਤੀ ਕੋਰੋਨਾ ਨੂੰ ਹਰਾ ਚੁੱਕੇ ਹਨ।

ਇਸ ਦੌਰਾਨ 2,67,334 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਦੋ ਕਰੋੜ 54 ਲੱਖ 96 ਹਜ਼ਾਰ 330 ਹੋ ਗਿਆ ਸਰਗਰਮ ਮਾਮਲੇ 1,27,046 ਘੱਟ ਹੋ ਕੇ 32 ਲੱਖ 26 ਹਜ਼ਾਰ 719 ਹੋ ਗਏ ਹਨ ਇਸ ਦੌਰਾਨ 4,529 ਮਰੀਜ਼ ਆਪਣੀ ਜਾਨ ਗੁਆ ਬੈਠੇ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,83,248 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।