ਖਰਾਬ ਮੌਸਮ ’ਚ ਵੀ ਚੱਲ ਰਿਹਾ ਹੈ ਸਰਚ ਐਂਡ ਰੈਸਕਿਊ ਆਪ੍ਰੇਸ਼ਨ
ਮੁੰਬਈ। ਤਾਊ ਤੇ ਤੂਫ਼ਾਨ ਨੇ ਕਹਿਰ ਵਰ੍ਹਾਇਆ ਹੋਇਆ ਹੈ ਬਾਰਜ ਪੀ305 ’ਤੇ 273 ਵਿਅਕਤੀ ਮੌਜ਼ੂਦ ਸਨ ਜਿਨ੍ਹਾਂ ’ਚੋਂ 188 ਵਿਅਕਤੀਆਂ ਨੂੰ ਬਚਾ ਲਿਆ ਹੈ ਹਾਲਾਂਕਿ ਬਾਕੀ 73 ਵਿਅਕਤੀਆਂ ਦੀ ਤਲਾਸ਼ ਜਾਰੀ ਹੈ। ਭਾਰਤੀ ਸਮੁੰਦਰੀ ਫੌਜ ਵੱਲੋਂ ਸਮੁੰਦਰ ’ਚ ਫਸੇ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਣ ਲਈ ਚਲਾਏ ਜਾ ਰਹੇ ਰੈਸਕਿਊ ਆਪ੍ਰੇਸ਼ਨ ’ਚ ਨੇਵੀ ਨੇ 188 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਜਦੋਂਕਿ 22 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਰਬ ਸਾਗਰ ’ਚ ਫਸੀ ਬਾਰਜ ਪੀ305 ’ਚ ਮੌਜ਼ੂਦ ਲੋਕਾਂ ਨੂੰ ਬਚਾਵੁਣ ਲਈ ਸਮੁੰਦਰੀ ਫੌਜ ਦਾ ਸਰਚ ਐਂਡ ਰੈਸਕਿਊ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ।
ਕੋਸਟ ਗਾਰਡ ਤੇ ਨੇਵੀ ਦਾ ਜੁਆਇੰਟ ਆਪ੍ਰੇਸ਼ਨ
ਤਾਊ ਤੇ ਤੂਫ਼ਾਨ ਦੀ ਵਜ੍ਹਾ ਨਾਲ ਸਮੁੰਦਰ ’ਚ ਫਸੀਆਂ ਕਈ ਲੋਕਾਂ ਦੀ ਜਾਨ ਬਚਾਉਣ ਲਈ ਸਮੁੰਦਰੀ ਫੌਜ ਦੇ ਨਾਲ-ਨਾਲ ਭਾਰਤੀ ਕੋਸਟ ਗਾਰਡ ਦੀ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸਮੁੰਦਰ ’ਚ ਮੁੰਬਈ ਤੋਂ ਕਈ ਨਾਟੀਕਲ ਮੀਲ ਦੀ ਦੂਰੀ ’ਤੇ ਬਾਰਜ ਪੀ 305 ਚੱਕਰਵਾਤ ’ਚ ਫਸ ਗਿਆ ਸੀ ਤੂਫ਼ਾਨ ਦੀ ਚਿਤਵਾਨੀ ਤੋਂ ਬਾਅਦ ਇਸ ਬਾਰਜ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਪਰ ਸਮੁੰਦਰ ਦੀ ਉੱਠਦੀਆਂ ਲਹਿਰਾਂ ਸਾਹਮਣੇ ਇਹ ਰੈਸਕਿਊ ਆਪ੍ਰੇਸ਼ਨ ਪੂਰਾ ਨਹੀਂ ਹੋ ਸਕਿਆ ਸੀ ਹਾਲਾਂਕਿ ਨੇਵੀ ਤੇ ਕੋਸਟ ਗਾਰਡ ਲੋਕਾਂ ਨੂੰ ਬਚਾਉਣ ਲਈ ਪੂਰੀ ਤਨਦੇਹੀ ਨਾਲ ਜੁਟੇ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।