ਪੱਛਮੀ ਏਸ਼ੀਆ ’ਚ ਵਿਗੜੇ ਮਾਹੌਲ ’ਚ ਭਾਰਤ

ਪੱਛਮੀ ਏਸ਼ੀਆ ’ਚ ਵਿਗੜੇ ਮਾਹੌਲ ’ਚ ਭਾਰਤ

ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ ਇਨ੍ਹੀਂ ਦਿਨੀਂ ਗੋਲਾਬਾਰੀ ਜਾਰੀ ਹੈ ਹਾਲਾਂਕਿ ਇਹ ਹਮਲਾ ਫ਼ਲਸਤੀਨ ਦੀ ਫੌਜ ਨਹੀਂ ਸਗੋਂ ਹਮਾਸ ਕਰ ਰਿਹਾ ਹੈ ਅਤੇ ਹਮਲੇ ਦੇ ਮੱਦੇਨਜ਼ਰ ਹਮਾਸ ਦੇ ਕਈ ਵੱਡੇ ਆਗੂ ਅੰਡਰਗ੍ਰਾਊਂਡ ਹੋ ਗਏ ਜ਼ਿਕਰਯੋਗ ਹੈ ਕਿ ਹਮਾਸ ਫ਼ਲਸਤੀਨੀ ਖੇਤਰ ਦਾ ਸਭ ਤੋਂ ਮੁੱਖ ਇਸਲਾਮੀ ਕੱਟੜਪੰਥੀ ਸੰਗਠਨ ਹੈ 1987 ਵਿਚ ਇੱਕ ਜਨ-ਅੰਦੋਲਨ ਦੇ ਚੱਲਦਿਆਂ ਹਮਾਸ ਦਾ ਉਦੈ ਹੋਇਆ ਸੀ ਜਿਸ ਨੂੰ ਦੁਨੀਆ ਅੱਤਵਾਦੀ ਸੰਗਠਨ ਦੇ ਰੂਪ ’ਚ ਦੇਖ਼ਦੀ ਹੈ ਖਾਸ ਇਹ ਵੀ ਹੈ ਕਿ ਫ਼ਲਸਤੀਨ ਵੀ ਇਸ ਨੂੰ ਅੱਤਵਾਦੀ ਸੰਗਠਨ ਹੀ ਮੰਨਦਾ ਹੈ

ਫ਼ਿਲਹਾਲ ਇਜ਼ਰਾਈਲ ਆਪਣੀ ਤੇਜ਼ ਧਾਰ ਨਾਲ ਗਾਜਾ ਪੱਟੀ ’ਚ ਭਿਆਨਕ ਹਮਲਾ ਜਾਰੀ ਕੀਤੇ ਹੋਏ ਹੈ ਬੀਤੀ 16 ਮਈ ਨੂੰ ਜਿੱਥੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਸੀ ਉਸ ਦਿਨ ਸਭ ਤੋਂ ਭਿਆਨਕ ਹਮਲਾ ਵੀ ਕੀਤਾ ਗਿਆ ਹਮਲੇ ’ਚ ਸੈਂਕੜੇ ਫ਼ਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ ਜਿਸ ’ਚ ਬੱਚਿਆਂ ਦੀ ਗਿਣਤੀ ਵੀ ਬਹੁਤ ਹੈ ਜਦੋਂ ਕ ਹਜ਼ਾਰਾਂ ਦੀ ਤਦਾਦ ’ਚ ਲੋਕ ਜਖ਼ਮੀ ਹੋ ਗਏ ਹਨ ਉਂਜ ਮਰਨ ਅਤੇ ਜਖ਼ਮੀ ਹੋਣ ਵਾਲਿਆਂ ਦੀ ਗਿਣਤੀ ਇਜ਼ਰਾਈਲ ’ਚ ਵੀ ਦੇਖੀ ਜਾ ਸਕਦੀ ਹੈ

ਇਜ਼ਰਾਈਲ ਅਤੇ ਹਮਾਸ ਵਿਚਕਾਰ ਇੱਕ ਹਫ਼ਤੇ ਤੋਂ ਜਾਰੀ ਸੰਘਰਸ਼ ’ਚ 16 ਮਈ ਦਾ ਹਵਾਈ ਹਮਲਾ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਸੀ ਹਾਲਾਂਕਿ ਅੰਤਰਰਾਸ਼ਟਰੀ ਪੱਖਕਾਰ ਵੀ ਦੋਵਾਂ ਪੱਖਾਂ ਵਿਚਕਾਰ ਵਿਚੋਲਗੀ ਦਾ ਯਤਨ ਕਰ ਰਹੇ ਹਨ ਪਰ ਮੁਸ਼ਕਲਾਂ ਵਧੀਆਂ ਹੋਈਆਂ ਹਨ ਖੇਤਰ ਵਿਸ਼ੇਸ਼ ’ਚ ਤਣਾਅ ਘੱਟ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 16 ਮਈ ਨੂੰ ਬੈਠਕ ਵੀ ਹੋਈਯਾਦ ਹੋਵੇ ਕਿ ਪੂਰਵੀ ਦੇਸ਼ ਹੋਵੇ ਜਾਂ ਪੱਛਮੀ ਭਾਰਤ ਸਮੇਂ ਦੇ ਨਾਲ ਵੱਖ-ਵੱਖ ਦੇਸ਼ਾਂ ਨਾਲ ਸਬੰਧ ਨੂੰ ਗੂੜ੍ਹਾ ਕਰਦਾ ਰਿਹਾ ਹੈ ਇਸ ਕ੍ਰਮ ’ਚ ਭਾਰਤ-ਇਜ਼ਰਾਈਲ ਸਬੰਧ ਨੂੰ ਵੀ ਦੇਖਿਆ ਜਾ ਸਕਦਾ ਹੈ

ਜ਼ਿਕਰਯੋਗ ਹੈ ਕਿ 14 ਜਨਵਰੀ 2018 ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਭਾਰਤ ਦੀ 6 ਰੋਜ਼ਾ ਯਾਤਰਾ ਕੀਤੀ ਸੀ ਜੋ ਕਈ ਉਮੀਦਾਂ ਦੀ ਭਰਪਾਈ ਕਰਨ ਨਾਲ ਯੁਕਤ ਦਿਖਾਈ ਦਿੰਦੀ ਸੀ ਖਾਸ ਇਹ ਵੀ ਹੈ ਕਿ ਜਿਸ ਤਰਜ਼ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦੌਰਾਨ ਜੋ ਜੁਲਾਈ 2017 ’ਚ ਹੋਇਆ ਸੀ ਉਨ੍ਹਾਂ ਦੇ ਹਮਰੁਤਬਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਉਸ ਅੰਦਾਜ਼ ਨੂੰ ਅਪਣਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰੋਟੋਕਾਲ ਤੋੜਦੇ ਹੋਏ ਉਨ੍ਹਾਂ ਨੂੰ ਗਲੇ ਲਾਇਆ ਸੀ ਜ਼ਿਕਰਯੋਗ ਹੈ ਕਿ 1948 ਨੂੰ ਦੁਨੀਆ ਦੇ ਨਕਸ਼ੇ ’ਤੇ ਪਨਪਿਆ ਇਜ਼ਰਾਈਲ ਦੇ ਭਾਰਤ ਨਾਲ ਕੂਟਨੀਤਿਕ ਸਬੰਧ ਸਿਰਫ਼ ਤਿੰਨ ਦਹਾਕੇ ਪੁਰਾਣੇ ਹਨ

ਹਾਲਾਂਕਿ ਕਈ ਮਾਮਲਿਆਂ ’ਚ ਸਬੰਧਾਂ ਦਾ ਸੰਦਰਭ ਪਹਿਲਾਂ ਤੋਂ ਵੀ ਦੇਖਿਆ ਜਾ ਸਕਦਾ ਹੈ ਪਰ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਕਦੇ ਵੀ ਇਜ਼ਰਾਈਲ ਦਾ ਦੌਰਾ ਨਹੀਂ ਕੀਤਾ ਜੁਲਾਈ 2017 ’ਚ ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ ਉਦੋਂ ਬੇਂਜਾਮਿਨ ਨੇਤਨਯਾਹੁੂ ਨੇ ਕਿਹਾ ਸੀ ਕਿ ਭਾਰਤ ਤੋਂ ਮੇਰਾ ਦੋਸਤ ਆਇਆ ਹੈ ਇਤਿਹਾਸਕ ਪਰਿਪੱਖ ਜਿਸ ਤਰ੍ਹਾਂ ਦਾ ਹੈ ਉਹ ਸਕਾਰਾਤਮਕਤਾ ਨਾਲ ਲਬਰੇਜ਼ ਹੈ ਭਾਰਤ, ਫ਼ਲਸਤੀਨ ਸਬੰਧੀ ਵੀ ਓਨਾ ਹੀ ਸਕਾਰਾਤਮਕ ਹੈ ਜਿੰਨਾ ਕਿ ਇਜ਼ਰਾਈਲ ਦੇ ਮਾਮਲੇ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਇਜ਼ਰਾਈਲ ਅਤੇ ਫ਼ਲਸਤੀਨ ਦੇ ਝਗੜੇ ’ਤੇ ਕਈ ਵਾਰ ਇਹ ਕਹਿ ਚੁੱਕੇ ਸਨ ਕਿ ਉਨ੍ਹਾਂ ਦੀ ਹਮਦਰਦੀ ਯਹੂਦੀਆਂ ਦੇ ਨਾਲ ਹੈ

ਪਰ ਫ਼ਲਸਤੀਨੀ ਖੇਤਰ ਤਾਂ ਅਰਬ ਦੇ ਲੋਕਾਂ ਦਾ ਹੀ ਹੈ ਅਤੇ ਇਸ ਵਿਵਾਦ ਦਾ ਕੋਈ ਫੌਜੀ ਹੱਲ ਨਹੀਂ ਹੋਣਾ ਚਾਹੀਦਾ ਜਾਹਿਰ ਹੈ ਕਿ ਅਜਿਹੇ ਵਿਚਾਰਾਂ ਤੋਂ ਅੱਜ ਦਾ ਭਾਰਤ ਵੀ ਅਣਜਾਣ ਨਹੀਂ ਹੈ ਸ਼ਾਇਦ ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਭਾਰਤ ਦੀ ਸਥਿਤੀ ਕਾਫ਼ੀ ਕੁਝ ਚੁਣੌਤੀਪੂਰਨ ਤਾਂ ਹੈ ਹਾਲਾਂਕਿ ਬੀਤੀ 16 ਮਈ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ’ਚ ਭਾਰਤ ਨੇ ਆਪਣਾ ਵਿਚਾਰ ਬਾਖੂਬੀ ਸਪੱਸ਼ਟ ਕਰ ਦਿੱਤਾ ਹੈ ਜਿਸ ਦਾ ਸ਼ਾਇਦ ਇਜ਼ਰਾਈਲ ਦੇ ਨਾਲ ਫ਼ਲਸਤੀਨ ਵੀ ਕੁਝ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸੀਯਾਦ ਹੋਵੇ ਕਿ ਭਾਰਤ ਇਸ ਸਾਲ ਜਨਵਰੀ 2021 ਤੋਂ 2 ਸਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਦੇ ਰੂਪ ’ਚ ਸ਼ਾਮਲ ਹੈ

ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁੂਮੁੂਰਤੀ ਨੇ ਕਿਹਾ ਕਿ ਅਸੀਂ ਦੋਵੇਂ ਪੱਖਾਂ ਨੂੰ ਯਥਾਸਥਿਤੀ ’ਚ ਇੱਕਤਰਫ਼ਾ ਬਦਲਾਅ ਨਾ ਕਰਨ ਦੀ ਅਪੀਲ ਕਰਦੇ ਹਾਂ ਦੋਵਾਂ ਨੂੰ ਸ਼ਾਂਤੀ ਵਿਵਸਥਾ ਬਣਾਈ ਰੱਖਣ ਦੀ ਗੱਲ ਕਹੀ ਗਈ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਫ਼ਲਸਤੀਨ ਦੀਆਂ ਜਾਇਜ਼ ਮੰਗਾਂ ਦੀ ਹਮਾਇਤ ਕਰਦਾ ਹੈ ਅਤੇ ਟੂ ਨੇਸ਼ਨ ਥਿਊਰੀ ਦੇ ਤਹਿਤ ਮਾਮਲੇ ’ਚ ਹੱਲ ਲਈ ਉਹ ਵਚਨਬੱਧ ਹੈ ਇਸ ਗੱਲ ’ਤੇ ਵੀ ਨਿਗ੍ਹਾ ਮਾਰੀ ਗਈ ਕਿ ਇਜ਼ਰਾਈਲ ਦਾ ਯੇਰੂਸ਼ਲਮ ਭਾਰਤ ਲਈ ਕੀ ਮਹੱਤਵ ਰੱਖਦਾ ਹੈ ਜ਼ਿਕਰਯੋਗ ਹੈ ਕਿ ਇੱਥੇ ਲੱਖਾਂ ਭਾਰਤੀ ਰਹਿੰਦੇ ਹਨ ਜ਼ਾਹਿਰ ਹੈ ਇਜ਼ਰਾਈਲ ਅਤੇ ਫ਼ਲਸਤੀਨ ’ਚ ਵਿਵਾਦ ਸੁਲਝਾਉਣ ਲਈ ਪ੍ਰਤੱਖ ਅਤੇ ਸਾਰਥਿਕ ਗੱਲਬਾਤ ਹੋਣੀ ਚਾਹੀਦੀ ਹੈ

ਦੇਖਿਆ ਜਾਵੇ ਤਾਂ ਇਜ਼ਰਾਈਲ ਅਤੇ ਫ਼ਲਸਤੀਨ ਖੇਤਰ ਦਾ ਵਿਵਾਦ ਭਾਰਤ ਦੀ ਅਜ਼ਾਦੀ ਤੋਂ ਵੀ ਪੁਰਾਣਾ ਹੈ ਅਤੇ ਭਾਰਤ ਹਮੇਸ਼ਾ ਤੋਂ ਅਰਬ ਦੇਸ਼ਾਂ ਦਾ ਹਿਮਾਇਤੀ ਰਿਹਾ ਹੈ ਭਾਰਤ ਦੀ ਅਜ਼ਾਦੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ ਇਜ਼ਰਾਈਲ ਪ੍ਰਤੀ ਮਹਾਤਮਾ ਗਾਂਧੀ ਦੇ ਰੁਖ਼ ਨੂੰ ਅੱਗੇ ਵਧਾਇਆ ਅਤੇ ਵੀਹਵੀਂ ਸਦੀ ਦੇ ਮਹਾਨ ਵਿਗਿਆਨਕ ਅਲਬਰਟ ਆਈਂਸਟੀਨ ਦੀ ਅਪੀਲ ਦੇ ਬਾਵਜੂਦ ਭਾਰਤ ਨੇ ਇਜ਼ਰਾਈਲ ਦੇ ਗਠਨ ਦੀ ਤਜ਼ਵੀਜ਼ ਦਾ ਵਿਰੋਧ ਕੀਤਾ ਸੀ

ਹਾਲਾਂਕਿ ਸਤੰਬਰ 1950 ’ਚ ਇਜ਼ਰਾਈਲ ਨੂੰ ਮਾਨਤਾ ਭਾਰਤ ਨੇ ਦੇ ਦਿੱਤੀ 1962 ’ਚ ਜਦੋਂ ਭਾਰਤ ਅਤੇ ਚੀਨ ਦਾ ਯੁੱਧ ਹੋਇਆ ਉਦੋਂ ਮੌਜੂਦਾ ਇਜ਼ਰਾਈਲੀ ਪ੍ਰਧਾਨ ਮੰਤਰੀ ਡੇਵਿਡ ਬੇਨ ਗੁਰੀਅਨ ਨੂੰ ਨਹਿਰੂ ਨੇ ਹਥਿਆਰਾਂ ਦੀ ਸਪਲਾਈ ਦੀ ਅਪੀਲ ਕੀਤੀ ਇਜ਼ਰਾਈਲ ਵੱਲੋਂ ਪੇਸ਼ਕਸ਼ ਮੰਨ ਵੀ ਲਈ ਗਈ ਪਰ ਭਾਰਤ ਨੇ ਇਹ ਸ਼ਰਤ ਰੱਖੀ ਕਿ ਇਜ਼ਰਾਂਪਲ ਸਮੁੰਦਰੀ ਜਹਾਜ਼ ਰਾਹੀਂ ਹਥਿਆਰ ਭੇਜੇ ਅਤੇ ਉਸਦਾ ਝੰਡਾ ਜਹਾਜ਼ ’ਤੇ ਨਾ ਲੱਗਾ ਹੋਵੇ ਕਿਉਂਕਿ ਇਸ ਨਾਲ ਅਰਬ ਦੇਸ਼ ਨਰਾਜ਼ ਹੋ ਜਾਣਗੇ ਅਜਿਹੇ ’ਚ ਗੁਰੀਅਨ ਨੇ ਮਨ੍ਹਾ ਕਰ ਦਿੱਤਾ

ਫ਼ਿਲਹਾਲ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਵੀ ਇਜ਼ਰਾਈਲ ਭਾਰਤ ਦੀ ਮੱਦਦ ਲਈ ਸਾਹਮਣੇ ਆਇਆ ਸੀ ਅਤੇ ਹਥਿਆਰਾਂ ਦਾ ਜਹਾਜ਼ ਭੇਜਿਆ ਸੀ ਬਦਲੇ ’ਚ ਸ਼ਰਤ ਸਿਆਸੀ ਰਿਸ਼ਤੇ ਦੀ ਸੀ 1977 ’ਚ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਵੀ ਇਜ਼ਰਾਈਲ ਨਾਲ ਸਬੰਧਾਂ ਨੂੰ ਅੱਗੇ ਵਧਾਉਣ ਦੀ ਗੱਲ ਆਈ ਉਦੋਂ ਮੌਜੂਦਾ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ 25 ਅਰਬ ਦੇਸ਼ ਨਰਾਜ ਹੋ ਜਾਣਗੇ ਫ਼ਿਲਹਾਲ ਭਾਰਤ ਅਤੇ ਇਜ਼ਰਾਈਲ ਵਿਚਕਾਰ ਸਿਆਸੀ ਸਬੰਧਾਂ ਦੀ ਸ਼ੁਰੂਆਤ 29 ਜਨਵਰੀ 1992 ਮੰਨੀ ਜਾਂਦੀ ਹੈ

ਪੀ.ਵੀ. ਨਰਸਿੰਮ੍ਹਾ ਰਾਓ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਨ 1999 ਦੀ ਕਾਰਗਿਲ ਜੰਗ ਦੌਰਾਨ ਭਾਰਤ ਅਤੇ ਇਜ਼ਰਾਈਲ ਦਾ ਸਹਿਯੋਗ ਵੱਡਾ ਸੀ ਅਤੇ ਸ਼ਾਇਦ ਇਹੀ ਵਜ੍ਹਾ ਸੀ ਕਿ ਸਾਲ 2000 ’ਚ ਭਾਰਤ ਦੇ ਮੌਜੂਦਾ ਗ੍ਰਹਿ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਅਤੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਇਜ਼ਰਾਈਲ ਦਾ ਦੌਰਾ ਕੀਤਾ ਸੀ 2004 ’ਚ ਮਨਮੋਹਨ ਸਰਕਾਰ ਸਮੇਂ ਭਾਰਤ ਦਾ ਇਜ਼ਰਾਈਲ ਪ੍ਰਤੀ ਰੁਖ ਸੰਤੁਲਿਤ ਸੀ ਅਤੇ ਮੋਦੀ ਸ਼ਾਸਨਕਾਲ ’ਚ ਸਬੰਧ ਸਿਖ਼ਰ ’ਤੇ ਪਹੁੰਚ ਗਏ ਉਕਤ ਸੰਦਰਭ ਦਰਸਾਉਂਦਾ ਹੈ ਕਿ ਭਾਰਤ ਦੇ ਅਰਬ ਦੇਸ਼ਾਂ ਨਾਲ ਗੂੜ੍ਹੇ ਸਬੰਧ ਤਾਂ ਸਨ ਪਰ ਇਜ਼ਰਾਈਲ ਨਾਲ ਵੀ ਉਸ ਦਾ ਤਾਣਾ -ਬਾਣਾ ਸੀ ਹਾਲਾਂਕਿ ਇਸ ਦੇ ਬਾਵਜੂਦ ਵੀ ਭਾਰਤ ਦੀ ਵਿਦੇਸ਼ ਨੀਤੀ ਫ਼ਲਸਤੀਨੀ ਲੋਕਾਂ ਦੇ ਪੱਖ ’ਚ ਰਹੀ

ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।