ਇੱਕ ਜ਼ਿਲ੍ਹਾ ਪੱਧਰੀ ਅਫਸਰ ਵੀ ਵਿਜੀਲੈਂਸ ਦੇ ਰਿਡਾਰ ’ਤੇ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ
ਸੰਗਰੂਰ। ਵਿਜੀਲੈਂਸ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਅੱਜ ਇੱਕ ਪਟਵਾਰੀ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਜਿਲ੍ਹਾ ਪੱਧਰੀ ਅਧਿਕਾਰੀ ਵੀ ਸ਼ੱਕ ਦੇ ਦਾਇਰੇ ਵਿੱਚ ਹੈ ਜਿਸ ਤੋਂ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਸੰਗਰੂਰ ਦੇ ਇੰਸਪੈਕਟਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਗੋਬਿੰਦਗੜ੍ਹ ਜੇਜੀਆਂ ਪਿੰਡ ਦੇ ਜਗਸੀਰ ਸਿੰਘ ਨੇ ਪਿੰਡ ਦਾ ਛੱਪੜ 10 ਸਾਲ ਲਈ ਪੰਚਾਇਤ ਤੋਂ ਠੇਕੇ ’ਤੇ ਲਿਆ ਸੀ, ਇਸ ਬਦਲੇ ਹਰ ਸਾਲ 52 ਹਜ਼ਾਰ ਰੁਪਏ ਦੇਣੇ ਕੀਤੇ ਸਨ। ਉਹਨਾਂ ਦੱਸਿਆ ਇਸ ਠੇਕੇ ਖਿਲਾਫ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਹੀ ਇੱਕ ਵਿਅਕਤੀ ਨੇ ਡੀ ਡੀ ਪੀ ਓ ਸੰਗਰੂਰ ਦੇ ਕੇਸ ਕਰ ਦਿੱਤਾ ਸੀ ਕਿ ਛੱਪੜ ਠੇਕੇ ’ਤੇ ਦੇਣ ਨਾਲ ਪਿੰਡ ਵਿੱਚ ਸਫਾਈ ਦੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਜਗਸੀਰ ਸਿੰਘ ਨੇ ਦੱਸਿਆ ਕਿ ਕੇਸ ਕਰਨ ਉਪਰੰਤ ਉਹਨਾਂ ਨੇ ਆਪਸ ਵਿੱਚ ਰਾਜ਼ੀਨਾਮਾ ਕਰ ਲਿਆ ਪਰ ਡੀ ਡੀ ਪੀ ਓ ਸੰਗਰੂਰ ਨੇ ਉਸ ਰਾਜ਼ੀਨਾਮੇ ਨੂੰ ਨਹੀਂ ਮੰਨਿਆ। ਇਸੇ ਦੌਰਾਨ ਮਹਿਕਮੇ ਦੇ ਪਟਵਾਰੀ ਜਗਸੀਰ ਸਿੰਘ ਨੇ ਉਸ ਤੋਂ 25 ਹਜ਼ਾਰ ਰੁਪਏ ਰਿਸ਼ਵਤ ਮੰਗ ਕੇ ਮਾਮਲਾ ਸੁਲਝਾਉਣ ਬਾਰੇ ਕਿਹਾ। ਮੁਦਈ ਜਗਸੀਰ ਸਿੰਘ ਨੇ ਇਸ ਬਾਰੇ ਵਿਜੀਲੈਂਸ ਨੂੰ ਦੱਸ ਦਿੱਤਾ ਤੇ ਉਹਨਾਂ ਉਕਤ ਪਟਵਾਰੀ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ। ਉਸ ਖਿਲਾਫ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।ਇਸ ਮਾਮਲੇ ਵਿੱਚ ਇੱਕ ਜਿਲ੍ਹਾ ਪੱਧਰੀ ਅਫਸਰ ਵੀ ਸ਼ੱਕ ਦੇ ਦਾਇਰੇ ਵਿੱਚ ਹੈ, ਉਸ ਤੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।