ਸਰਸਾ ਜਿਲ੍ਹੇ ’ਚ 689 ਮਰੀਜ ਹੋਏ ਤੰਦਰੁਸਤ, 248 ਨਵੇਂ ਮਾਮਲੇ ਮਿਲੇ
ਸਰਸਾ । ਜਿਲ੍ਹਾ ਸਰਸਾ ’ਚ ਸੋਮਵਾਰ ਨੂੰ 689 ਮਰੀਜ਼ ਤੰਦਰੁਸਤ ਹੋਏ ਹਨ ਉਥੇ ਜਿਲ੍ਹੇ ’ਚ 248 ਜਣੇ ਕੋਰੋਨਾ ਪੀੜਤ ਮਿਲੇ ਹਨ ਜਿਲ੍ਹੇ ’ਚ ਤਿੰਨ ਮਹਿਲਾਵਾਂ ਸਮੇਤ ਦਸ ਜਣਿਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਕੋਰੋਨਾ ਨਾਲ ਹੁਣ ਤੱਕ 292 ਜਣੇ ਆਪਣੀ ਜਾਨ ਗਵਾ ਚੁੱਕੇ ਹਨ । ਕੋਰੋਨਾ ਦਾ ਰਿਕਵਰੀ ਰੇਟ ਵਧ ਕੇ 80.39 ਫੀਸਦੀ ਹੋ ਗਿਆ ਹੈ । ਉਥੇ ਪਾਜ਼ਿਟੀਵਿਟੀ ਰੇਟ 7.18 ਫੀਸਦੀ ਹੈ ਸੀਐਮਓ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਜਿਲ੍ਹੇ ’ਚ ਸੋਮਾਵਾਰ ਨੂੰ ਕੋੋਰੋਨਾ ਵਾਇਰਸ ਨਾਲ ਤਿੰਨ ਮਹਿਲਾਵਾਂ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ ਹੈ ।
ਤਿੰਨ ਮਹਿਲਾਵਾਂ ਸਮੇਤ ਦਸ ਜਣਿਆਂ ਦੀ ਮੌਤ
ਜਿਨ੍ਹਾਂ ’ਚ ਪਿੰਡ ਤਲਵਾੜਾ ਖੁਰਦ ਨਿਵਾਸੀ 31 ਸਾਲਾ ਵਿਅਕਤੀ ਦੀ ਸਰਸਾ ਦੇ ਨਿਜੀ ਹਪਸਤਾਲ ’ਚ ਮੌਤ ਹੋ ਗਈ ਹੈ ਡੱਬਵਾਲੀ ਨਿਵਾਸੀ 39 ਸਾਲਾ ਮਹਿਲਾ ਦੀ ਡੱਬਵਾਲੀ ਦੇ ਐਸਡੀਸੀਐਚ ’ਚ ਮੌਤ ਹੋ ਗਈ । ਕਾਲਿਆਂਵਾਲੀ ਨਿਵਾਸੀ 71 ਸਾਲਾ ਮਹਿਲਾ ਵੀ ਡੱਬਵਾਲੀ ਦੇ ਐਸਡੀਸੀਐਚ ’ਚ ਮੌਤ ਹੋ ਗਈ ਸਰਸਾ ਨਿਵਾਸੀ 52 ਸਾਲਾ ਮਹਿਲਾ ਦੀ ਸਰਸਾ ਦੇ ਨਾਗਰਿਕ ਹਪਸਤਾਲ ’ਚ ਮੌਤ ਹੋ ਗਈ ਸਰਸਾ ਨਿਵਾਸੀ 78 ਸਾਲਾ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਪਸਤਾਲ ’ਚ ਮੌਤ ਹੋ ਗਈ ।
ਸਰਸਾ ਨਿਵਾਸੀ 48 ਸਾਲਾ ਵਿਅਕਤੀ ਦੀ ਸਰਸਾ ਦੇ ਨਿਜੀ ਹਪਸਤਾਲ ’ਚ ਮੌਤ ਹੋ ਗਈ ਨਾਥੂਸਰੀ ਚੋਪਟਾ ਨਿਵਾਸੀ 75 ਸਾਲਾਂ ਵਿਅਕਤੀ ਦੀ ਸਰਸਾ ਦੇ ਨਿਜੀ ਹਸਪਤਾਲ ’ਚ ਮੌਤ ਹੋ ਗਈ ਪਿੰਡ ਗਦਰਾਨਾ ਨਿਵਾਸੀ 60 ਸਾਲਾ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਪਸਤਾਲ ’ਚ ਮੌਤ ਹੋ ਗਈ ਪਿੰਡ ਮੱਲੇਕਾ ਨਿਵਾਸੀ 41 ਸਾਲਾ ਵਿਕਅਤੀ ਦੀ ਸਰਸਾ ਦੇ ਨਾਗਰਿਕ ਹਪਸਤਾਲ ’ਚ ਮੌਤ ਹੋਈ ਪਿੰਡ ਜੋਗੀਵਾਲਾ ਨਿਵਾਸੀ 76 ਸਾਲਾ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਸਪਤਾਲ ’ਚ ਮੌਤ ਹੋਈ ਉਨ੍ਹਾਂ ਦੱਸਿਆ ਕਿ ਜਿਲ੍ਹੇ ’ਚ ਐਤਵਾਰ ਨੂੰ 248 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।